Bathinda News: ਮੁਲਾਜ਼ਮ-ਪੈਨਸ਼ਨਰ ਫਰੰਟ’ ਅਤੇ ‘ਜਨਤਕ ਜਥੇਬੰਦੀਆਂ ਦਾ ਸਾਂਝਾ ਮੰਚ’ (ਜੇਪੀਐਮਓ) ਵਲੋਂ ਸਥਾਨਕ ਚਿਰਡਰਨ ਪਾਰਕ ਵਿਖੇ ‘ਕੌਮਾਂਤਰੀ ਮਜ਼ਦੂਰ ਦਿਹਾੜਾ’ ਭਰਵਾਂ ਸਾਂਝਾ ਇਕੱਠ ਕਰਕੇ ‘ਜੰਗ ਵਿਰੋਧੀ ਦਿਵਸ’ ਵਜੋਂ ਉਤਸ਼ਾਹ ਪੂਰਬਕ ਮਨਾਇਆ ਗਿਆ। ਇਕੱਠ ਦੀ ਪ੍ਰਧਾਨਗੀ ਪਸਸਫ (ਵਿਗਿਆਨਕ) ਦੇ ਸੂਬਾ ਪ੍ਰਧਾਨ ਗਗਨ ਦੀਪ ਸਿੰਘ ਭੁੱਲਰ ਤੇ ਪਸਸਫ (#1406 – 22 ਬੀ ਚੰਡੀਗੜ੍ਹ) ਦੇ ਜਿਲ੍ਹਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਨੇ ਕੀਤੀ। ਮੰਚ ਸੰਚਾਲਕ ਦੇ ਫਰਜ ਸਾਥੀ ਗੁਰਮੀਤ ਸਿੰਘ ਨੇ ਬਾਖੂਬੀ ਅਦਾ ਕੀਤੇ। ਵੱਖੋ-ਵੱਖ ਅਦਾਰਿਆਂ ਦੇ ਕਿਰਤੀ ਆਪੋ-ਆਪਣੇ ਗੇਟਾਂ ‘ਤੇ ਸੂਹੇ ਝੰਡੇ ਝੁਲਾਉਣ ਅਤੇ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਿੱਛੋਂ ਹੱਥਾਂ ‘ਚ ਸੁਰਖ਼ ਫੁਰੇਰੇ ਫੜ੍ਹੀ ਜੋਸ਼ੀਲੇ ਨਾਅਰੇ ਮਾਰਦੇ ਸਾਂਝੇ ਇਕੱਠ ‘ਚ ਪੁੱਜੇ।
ਇਹ ਵੀ ਪੜ੍ਹੋ 👉 ਸੁੱਖਾ ਕਾਹਲਵਾਂ ਦਾ ਰਾਈਟ ਹੈਂਡ ਰਹੇ ਨੌਜਵਾਨ ਗੋਪੀ ਨਿੱਝਰ ਦੇ ਕਤਲ ‘ਚ ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਜੇ.ਪੀ.ਐਮ.ਓ. ਦੇ ਸੂਬਾਈ ਕੋ-ਆਰਡੀਨੇਟਰ ਸਾਥੀ ਮਹੀਪਾਲ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਅਹੁਦੇਦਾਰ ਪ੍ਰਕਾਸ਼ ਸਿੰਘ ਨੰਦਗੜ੍ਹ, ਪੈਨਸ਼ਨਰ ਆਗੂ ਕਿਸ਼ੋਰ ਚੰਦ ਗ਼ਾਜ਼, ਜਮਹੂਰੀ ਅਧਿਕਾਰ ਸਭਾ ਦੇ ਮੀਤ ਪ੍ਰਧਾਨ ਪ੍ਰਿੰਸੀਪਲ ਰਣਜੀਤ ਸਿੰਘ ਮਹਿਰਾਜ, ਅਮਰਜੀਤ ਸਿੰਘ ਮੰਗਲੀ, ਸਿਕੰਦਰ ਸਿੰਘ ਧਾਲੀਵਾਲ, ਗੁਰਮੇਲ ਸਿੰਘ, ਭੁਪਿੰਦਰ ਸਿੰਘ ਬਾਹੀਆ ਨੇ ਸੰਬੋਧਨ ਕੀਤਾ। ਮਲਕੀਤ ਸਿੰਘ ਮਹਿਮਾ ਸਰਜਾ ਤੇ ਲਛਮਣ ਸਿੰਘ ਮਲੂਕਾ ਵੀ ਹਾਜ਼ਰ ਸਨ। ਬੁਲਾਰਿਆਂ ਨੇ ਅਮਰੀਕਾ-ਇਜ਼ਰਾਇਲ ਜੰਗਬਾਜ਼ ਜੁੰਡਲੀ ਦੇ ਜੰਗੀ ਮਨਸੂਬੇ ਫੇਲ੍ਹ ਕਰਨ ਦਾ ਸੱਦਾ ਦਿੱਤਾ। ਸਾਰਿਆਂ ਨੇ ਜੰਗਾਂ-ਯੁਧਾਂ, ਲੁੱਟ-ਖਸੁੱਟ, ਦਮਨ-ਦਾਬੇ ਤੋਂ ਮਾਨਵਤਾ ਦੀ ਸਦੀਵੀ ਮੁਕਤੀ ਲਈ ਗਲੋਬ ਤੋਂ ਸਾਮਰਾਜ ਦੀ ਹੋਂਦ ਮਿਟਾਉਣ ਦੇ ਘੋਲ ਪ੍ਰਚੰਡ ਕਰਨ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ 👉 Punjab Vidhan Sabha ਦਾ ਵਿਸ਼ੇਸ ਇਜਲਾਸ, ਆ ਸਕਦਾ ਵੱਡਾ ਮਤਾ !
ਆਗੂਆਂ ਨੇ ਕਿਹਾ ਕਿ ਭਾਰਤ ਸਮੇਤ ਸੰਸਾਰ ਦੇ ਸਾਰੇ ਦੇਸ਼ਾਂ ਦੇ ਕਿਰਤੀ-ਕਾਮਿਆਂ ਨੂੰ ਆਪਣਾ ਵਰਤਮਾਨ ਤੇ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਸੰਵਾਰਨ ਲਈ ਨਵ-ਉਦਾਰਵਾਦੀ ਨੀਤੀਆਂ ਨੂੰ ਖਾਰਜ ਕਰਨ ਲਈ ਆਰ-ਪਾਰ ਦਾ ਜਮਾਤੀ ਯੁੱਧ ਵਿੱਢਣਾ ਹੋਵੇਗਾ। ਇਸ ਲੋਕ ਯੁੱਧ ਦੀ ਕਾਮਯਾਬੀ ਲਈ ਸਾਮਰਾਜੀ ਧਾੜਵੀਆਂ, ਬਹੁਕੌਮੀ ਕਾਰਪੋਰਸ਼ਨਾਂ ਤੇ ਕਾਰਪੋਰੇਟ ਲੋਟੂਆਂ ਦੇ ਦਲਾਲ, ਸੱਜ-ਪਿਛਾਖੜ ਤੇ ਫਿਰਕੂ-ਫਾਸ਼ੀ, ਹਿੰਦੂਤਵੀ ਗ੍ਰੋਹਾਂ ਦੀਆਂ ਵੰਡਵਾਦੀ ਸਾਜ਼ਿਸ਼ਾਂ ਨੂੰ ਵੀ ਭਾਂਜ ਦੇਣੀ ਹੋਵੇਗੀ। ਸਮਾਪਤੀ ‘ਤੇ ਅੰਬੇਡਕਰ ਚੌਂਕ ਤੱਕ ‘ਯੁੱਧ ਵਿਰੋਧੀ ਮਾਰਚ’ ਵੀ ਕੀਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




