Friday, May 1, 2026
spot_img
spot_img

ਦਿੱਲੀ ਐਨਸੀਆਰ ਦੇ ਕਈ ਸਕੂਲਾਂ ਵਿੱਚ ਬੰਬ ਹੋਣ ਦੀ ਧਮਕੀ

Date:

spot_img

ਨਵੀਂ ਦਿੱਲੀ: ਦਿੱਲੀ ਐਨਸੀਆਰ ਦੇ ਕਈ ਸਕੂਲਾਂ ਵਿੱਚ ਬੰਬ ਹੋਣ ਦੀ ਧਮਕੀ ਦਿੱਤੀ ਗਈ ਹੈ। ਇਹ ਧਮਕੀ ਦਿੱਲੀ ਦੇ ਡੀਪੀਐਸ ਦਵਾਰਕਾ, ਡੀਪੀਐਸ ਵਸੰਤ ਕੁੰਜ, ਡੀਪੀਐਸ ਨੋਇਡਾ, ਮਦਰ ਮੈਰੀ ਸਕੂਲ ਮਯੂਰ ਵਿਹਾਰ, ਸੰਸਕ੍ਰਿਤੀ ਸਕੂਲ, ਡੀਏਵੀ ਸਾਊਥ ਵੈਸਟ ਅਤੇ ਅਮੀਟੀ ਸਾਕੇਤ ਸਕੂਲ ਨੂੰ ਦਿੱਤੀ ਗਈ ਹੈ। ਫਿਲਹਾਲ ਦਿੱਲੀ ਪੁਲਿਸ ਨੇ ਬੰਬ ਨਿਰੋਧਕ ਦਸਤਾ, ਫਾਇਰ ਬ੍ਰਿਗੇਡ ਅਤੇ ਹੋਰ ਜਾਂਚ ਏਜੰਸੀਆਂ ਵੱਖ ਵੱਖ ਸਕੂਲਾਂ ਵਿੱਚ ਪਹੁੰਚ ਗਏ ਹਨ ਅਤੇ ਬੰਬ ਦੀ ਭਾਲ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ 4 ਵਜੇ ਇੱਕ ਈਮੇਲ ਭੇਜਿਆ ਗਿਆ ਸੀ ਜਿਸ ਵਿੱਚ ਬੰਬ ਰੱਖਣ ਦੀ ਜਾਣਕਾਰੀ ਦਿੱਤੀ ਗਈ ਸੀ। ਦਿੱਲੀ ਸਾਈਬਰ ਟੀਮ ਵੱਲੋਂ ਈਮੇਲ ਭੇਜਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਸਾਰੇ ਸਕੂਲਾਂ ਨੂੰ ਖਾਲੀ ਕਰਾ ਲਿਆ ਗਿਆ ਤੇ ਮਾਪਿਆਂ ਨੂੰ ਚਿੰਤਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ।

Share post:

spot_img

Popular

More like this
Related

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ‘ਮਜ਼ਦੂਰ ਦਿਵਸ’ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਸਿਜ਼ਦਾ

👉ਸਮੂਹ ਕਿਰਤੀ ਲੋਕਾਂ ਨੂੰ ਜਥੇਬੰਦ ਹੋਕੇ ਇੱਕ ਸਾਂਝਾ ਥੜਾ...

Bathinda News: ਸਹਾਇਕ ਥਾਣੇਦਾਰ ਬੋਘਾ ਸਿੰਘ ਸੇਵਾ ਮੁਕਤ…

Bathinda News : ਜ਼ਿਲ੍ਹਾ ਬਠਿੰਡਾ ਵਿੱਚ ਲੰਬੇ ਸਮੇਂ ਤੱਕ...