Canada News: Canada ‘ਚ ਇੱਕ ਪੰਜਾਬੀ ਮੂਲ ਦੇ ਸ਼ਰਾਬ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਸੁਖਜੀਤ ਰੰਧਾਵਾ ਉਰਫ਼ ਸੰਨੀ (48) ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਇਹ ਕਤਲ ਇੱਕ ਗੋਰੇ ਵੱਲੋਂ ਕੀਤਾ ਗਿਆ ਹੈ, ਜਿਹੜਾ ਬਿਨ੍ਹਾਂ ਪੈਸਿਆਂ ਦੇ ਠੇਕੇ ਵਿਚੋਂ ਸਰਾਬ ਚੁੱਕ ਕੇ ਲਿਜਾ ਰਿਹਾ ਸੀ। ਮੁਢਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ 112 ਐਵੇਨਿਊ ਅਤੇ 82 ਸਟਰੀਟ ਦੇ ਨੇੜੇ ਸਥਿਤ ਕਨੈਕਟ ਲਿਕਰ ਸਟੋਰ ਵਿੱਚ ਘਟਨਾ ਸਮੇਂ ਸੁਖਜੀਤ ਰੰਧਾਵਾ ਉਰਫ਼ ਸੰਨੀ ਬੈਠਾ ਹੋਇਆ ਸੀ।
ਇਹ ਵੀ ਪੜ੍ਹੋ 👉‘ਪੰਜਾਬ Youth Run 2026’; AAP ਦੇ ਯੂਥ ਵਿੰਗ ਨੇ ਕਰਵਾਈ ਮੈਰਾਥਨ
ਇਸ ਦੌਰਾਨ ਹੀ ਇੱਕ 22 ਸਾਲਾ ਗੋਰਾ ਸਟੋਰ ਵਿੱਚ ਆਇਆ ਤੇ ਸ਼ਰਾਬ ਦੀਆਂ ਬੋਤਲਾਂ ਚੁੱਕੀਆਂ ਅਤੇ ਬਿਨਾਂ ਪੈਸੇ ਦਿੱਤੇ ਜਾਣ ਲੱਗਾ। ਜਦ ਸੰਨੀ ਨੇ ਉਸ ਨੂੰ ਰੋਕ ਕੇ ਸ਼ਰਾਬ ਦੀਆਂ ਬੋਤਲਾਂ ਦੇ ਪੈਸੇ ਮੰਗੇ ਤਾਂ ਉਸਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਪੈਸੇ ਦੇਣ ਤੋਂ ਇੰਨਕਾਰ ਕਰ ਦਿੱਤਾ। ਪੰਜਾਬੀ ਨੌਜਵਾਨ ਨੇ ਉਸਤੋਂ ਸਰਾਬ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤੇ ਇਸੇ ਦੌਰਾਨ ਹੀ ਗੋਰੇ ਨੇ ਆਪਣੈ ਕੋਲ ਮੌਜੂਦ ਹਥਿਆਰ ਨਾਲ ਉਸਦੇ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ 👉ਬਟਾਲਾ ਗ੍ਰਨੇਡ ਹਮਲੇ ’ਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਕਾਰਕੁੰਨ ਗ੍ਰਿਫਤਾਰ
ਘਟਨਾ ਦੀ ਸੂਚਨਾ ਮਿਲਣ ‘ਤੇ ਐਡਮਿੰਟਨ ਪੁਲਿਸ ਸਰਵਿਸ (ਈਪੀਐਸ) ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜ਼ਖਮੀ ਸੰਨੀ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਮੁਲਜਮ ਗੋਰੇ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੀ ਪਹਿਚਾਣ 22 ਸਾਲਾ ਨਿਕਲਸ ਬਟਲਰ-ਚਵੇਸ ਵਜੋਂ ਹੋਈ ਹੈ। ਉਧਰ, ਇਸ ਘਟਨਾ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਰੋਸ਼ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




