ਵਿਸ਼ਾਲ ਰੈਲੀ ਆਯੋਜਿਤ ਕਰਕੇ ਇਨੈਲੋ ਦੇ ਅਭੈ ਸਿੰਘ ਚੋਟਾਲਾ ਨੇ ਕਾਗਜ਼ ਦਾਖ਼ਲ ਕਰਵਾਏ, ਸੁਖਬੀਰ ਬਾਦਲ ਵੀ ਪੁੱਜੇ

Date:

spot_img

ਕੁਰੂਕਸ਼ੇਤਰ, 1 ਮਈ: ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸਕੱਤਰ ਜਨਰਲ ਅਭੈ ਸਿੰਘ ਚੌਟਾਲਾ ਵੱਲੋਂ ਅੱਜ ਇੱਕ ਵਿਸ਼ਾਲ ਰੈਲੀ ਨੂੰ ਆਯੋਜਿਤ ਕਰਕੇ ਅਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਇਨੈਲੋ ਦੇ ਲੰਮੇ ਸਮੇਂ ਤੋਂ ਸਾਥੀ ਸੁਖਬੀਰ ਸਿੰਘ ਬਾਦਲ ਵੀ ਵਿਸ਼ੇਸ ਤੌਰ ‘ਤੇ ਪੁੱਜੇ। ਇਸ ਦੋਰਾਨ ਹੋਰਨਾਂ ਆਗੂਆਂ ਸਹਿਤ ਸ: ਬਾਦਲ ਅਤੇ ਸ਼੍ਰੀ ਚੋਟਾਲਾ ਨੇ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਕੁਰੂਕਸ਼ੇਤਰ ਹਲਕੇ ਦੇ ਵੋਟਰਾਂ ਦਾ ਸਾਥ ਮੰਗਿਆ। ਉਨ੍ਹਾਂ ਹਰਿਆਣਾ ਦੀ ਤਰੱਕੀ ਤੇ ਵਿਕਾਸ ਲਈ ਇਨੈਲੋ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾਉਣ ਅਤੇ ਇਨੈਲੋ ਨੂੰ ਮਜ਼ਬੂਤ ਕਰਨ ਲਈ ਹਰਿਆਣਾ ਵਾਸੀਆਂ ਨੂੰ ਅਪੀਲ ਕੀਤੀ।

ਭਾਜਪਾ ਆਗੂ ਬੋਨੀ ਅਜਨਾਲਾ ਵੱਲੋਂ ਦਿੱਤੇ ਵਿਵਾਦਤ ਬਿਆਨ ਦਾ ਮਾਮਲਾ ਭਖਿਆ, ਮੰਗੀ ਮੁਆਫ਼ੀ

ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਤਰ੍ਹਾਂ ਇਨੈਲੋ ਵੀ ਇੱਕ ਖੇਤਰੀ ਪਾਰਟੀ ਹੈ, ਜੋਕਿ ਸੂਬੇ ਦੇ ਹਿੱਤਾਂ ਨੂੰ ਰਾਸ਼ਟਰੀ ਪਾਰਟੀਆਂ ਦੇ ਮੁਕਾਬਲੇ ਵਧੀਆਂ ਤਰੀਕੇ ਨਾਲ ਸਮਝਦੀ ਹੈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸ਼ਰੋਮਣੀ ਅਕਾਲੀ ਦਲ ਵੱਲੋਂ ਇਨੈਲੋ ਨੂੰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪੋ-ਆਪਣੇ ਹਲਕਿਆਂ ਵਿੱਚ ਇਨੈਲੋ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਮਿਹਨਤ ਕਰਨ।ਇਸ ਮੌਕੇ ਮਰਾਠਾ ਵਰਿੰਦਰ ਵਰਮਾ ਅਤੇ ਸੂਬਾ ਪ੍ਰਧਾਨ ਰਾਮਪਾਲ ਮਾਜ਼ਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ ਕੋਲ ਇੱਕ ਕਾਫ਼ਲੇ ਦੇ ਰੂਪ ਵਿਚ ਕਾਗਜ਼ ਦਾਖ਼ਲ ਕਰਵਾਏ ਗਏ।

 

LEAVE A REPLY

Please enter your comment!
Please enter your name here

spot_img

Share post:

Popular

More like this
Related