ਬਠਿੰਡਾ, 2 ਮਈ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 5 ਮਈ ਤੋਂ ਸਰਕਾਰ ਦੇ ਦੋ ਕੈਬਨਿਟ ਮੰਤਰੀਆਂ ਮੀਤ ਹੇਅਰ ਅਤੇ ਗੁਰਮੀਤ ਸਿੰਘ ਖੁੱਡੀਆਂ ਜੋਕਿ ਸੰਗਰੂਰ ਅਤੇ ਬਠਿੰਡਾ ਤੋਂ ਲੋਕ ਸਭਾ ਲਈ ਉਮੀਦਵਾਰ ਵੀ ਹਨ, ਦੇ ਘਰਾਂ ਅੱਗੇ ਅਤੇ ਉਨ੍ਹਾਂ ਦਾ ਜਨਤਕ ਤੌਰ ਤੇ ਵਿਰੋਧ ਕਰਨ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਇਸ ਦੀ ਤਿਆਰੀ ਸਬੰਧੀ ਅੱਜ ਟੀਚਰਜ਼ ਹੋਮ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ ਅਤੇ ਸਿੰਗਾਰਾ ਸਿੰਘ ਮਾਨ ਆਦਿ ਅਤੇ ਸੂਬਾ ਆਗੂ ਰੂਪ ਸਿੰਘ ਛੰਨਾ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਮਨਵਾਉਣ ਅਤੇ ਮੰਨੀਆਂ ਹੋਈਆਂ ਮੰਗਾਂ ਗੈਸ ਪਾਈਪ ਲਾਈਨ ਸੰਬੰਧੀ ਕੀਤਾ ਹੋਇਆ ਸਮਝੌਤਾ ਲਾਗੂ ਕਰਾਉਣ, ਗੜੇਮਾਰੀ ,ਮੀਂਹ,ਅੱਗ ਲੱਗਣ ਅਤੇ ਤੂਫਾਨ ਕਾਰਨ ਹੋਈਆਂ
ਫਿਰੋਜ਼ਪੁਰ ‘ਚ ਕਿਸਾਨਾਂ ਵੱਲੋਂ ਰੋਕੋ ਗਏ PM ਮੋਦੀ ਦੇ ਕਾਫਲੇ ਨੂੰ ਲੈ ਕੇ ਚੰਨੀ ਨੇ ਕਹਿ ਵੱਡੀ ਗੱਲ
ਫਸਲਾਂ ਅਤੇ ਮਕਾਨਾ ਵਿਗੈਰਾ ਦੇ ਨੁਕਸਾਨ ਦੇ ਮੁਆਵਜੇ , ਭਿਆਨਕ ਬਿਮਾਰੀਆਂ ਕਾਰਨ ਮਰ ਚੁੱਕੇ ਅਤੇ ਮਰ ਰਹੇ ਪਸ਼ੂਆਂ ਦੇ ਮੁਆਵਜੇ , ਭਾਰਤ ਮਾਲਾ ਸੜਕ ਅਧੀਨ ਅਕਵਾਇਰ ਕੀਤੀ ਜਮੀਨ ਤੇ ਮੁਆਵਜੇ ਨਰਮੇ ਦੇ ਵਧੀਆ ਰੋਗ ਰਹਿਤ ਬੀਜ ਉਪਲਬਧ ਕਰਾਉਣ , ਨਹਿਰੀ ਪਾਣੀਆਂ ਦੇ ਟੇਲਾਂ ਦੇ ਮਸਲੇ ਅਤੇ ਜਹਾਂਗੀਰ (ਸੰਗਰੂਰ) ਪਿੰਡ ਦੇ ਕਿਸਾਨ ਦਾ ਜ਼ਮੀਨੀ ਮਾਮਲਾ ਆਦਿ ਲਾਗੂ ਕਰਾਉਣ ਲਈ ਕਈ ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਪਰ ਸਰਕਾਰ ਅਤੇ ਜ਼ਿਲ੍ਹਾ ਬਠਿੰਡਾ ਪ੍ਰਸ਼ਾਸਨ ਵੱਲੋਂ ਜਾਣ ਬੁੱਝ ਕੇ ਟਾਲਾ ਵੱਟਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਹਨਾਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਨੇ ਜੋ ਲਗਾਤਾਰ ਚੁੱਪ ਵੱਟੀ ਹੋਈ ਹੈ ਉਕਤ ਮੰਗਾਂ ਨੂੰ ਲਾਗੂ ਕਰਾਉਣ ਲਈ ਪੰਜ ਮਈ ਤੋਂ ਦਿੱਤੇ ਹੋਏ ਐਕਸ਼ਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਜਿਲਾ ਬਠਿੰਡਾ ਦੇ ਆਗੂ ਜਸਵੀਰ ਸਿੰਘ ਬੁਰਜ ਸੇਮਾ ਜਗਸੀਰ ਸਿੰਘ ਝੁੰਬਾ ਵੀ ਸ਼ਾਮਿਲ ਸਨ।
Share the post "ਕਿਸਾਨਾਂ ਵੱਲੋਂ ਬਠਿੰਡਾ ਤੇ ਸੰਗਰੂਰ ’ਚ ਆਪ ਉਮੀਦਵਾਰਾਂ ਦੇ ਵਿਰੋਧ ਦੀਆਂ ਤਿਆਰੀਆਂ ਵਿੱਢੀਆਂ"