WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

‘400 ਪਾਰ’ ਵੀ ‘15 ਲੱਖ’ ਦੇ ਜੁਮਲੇ ਦਾ ਦੂਜਾ ਰੂਪ:ਗੁਰਮੀਤ ਸਿੰਘ ਖੁੱਡੀਆਂ

ਕੇਂਦਰ ’ਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦੀ ਕੀਤੀ ਪੇਸ਼ੀਨਗੋਈ
ਬਠਿੰਡਾ,2 ਮਈ: ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਭਾਜਪਾ ਦੇ ‘ਚਾਰ ਸੌ ਪਾਰ’ ਦੇ ਨਾਅਰੇ ਨੂੰ ‘ਹਰੇਕ ਦੇ ਖਾਤੇ ਪੰਦਰਾਂ ਲੱਖ’ ਵਾਂਗ ਚੋਣ ਜੁਮਲਾ ਕਰਾਰ ਦਿੰਦਿਆਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦਾ ਸਿਰਫ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਦਰਅਸਲ ਭਾਜਪਾ ਕੰਧ ’ਤੇ ਲਿਖ਼ੇ ਬਾਰੇ ਭਲੀਭਾਂਤ ਜਾਣੂੰ ਹੋਣ ਦੇ ਬਾਵਜੂਦ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਸ੍ਰੀ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਭੁੱਚੋ ਦੇ ਕਈ ਪਿੰਡਾਂ ’ਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਭਗਵੰਤ ਮਾਨ ਨੇ ਫਗਵਾੜਾ ’ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ’ਆਪ’ ਜਿਤਾਉਣ ਦੀ ਕੀਤੀ ਅਪੀਲ

ਇਸ ਮੌਕੇ ਉਨ੍ਹਾਂ ਦਾ ਸਾਥ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਵੱਲੋਂ ਦਿੱਤਾ ਗਿਆ। ਸ੍ਰੀ ਖੁੱਡੀਆਂ ਨੇ ਇਸ ਮੌਕੇ ਕਿਹਾ ਕਿ ਅਕਾਲੀਆਂ ਦੀ ਜਦੋਂ ਪੰਜਾਬ ’ਚ ਸਰਕਾਰ ਸੀ, ਉਦੋਂ ਕੇਂਦਰ ’ਚ ਭਾਜਪਾ ਸਰਕਾਰ ਵਿੱਚ ਹਰਸਿਮਰਤ ਕੌਰ ਬਾਦਲ ਮੰਤਰੀ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਉਦੋਂ ਬੰਦੀ ਸਿੰਘਾਂ ਅਤੇ ਪੰਜਾਬ ਲਈ ਵੱਧ ਅਧਿਕਾਰਾਂ ਬਾਰੇ ਜ਼ੁਬਾਨ ਕਿਉਂ ਨਾ ਖੋਲ੍ਹੀ? ਉਨ੍ਹਾਂ ਆਖਿਆ ਕਿ ਬਾਦਲ ਪਰਿਵਾਰ ਦੇ ਤਿੰਨੋਂ ਪ੍ਰਮੁੱਖ ਜੀਆਂ ਨੇ ਵਿਵਾਦਤ ਖੇਤੀ ਕਾਨੂੰਨਾਂ ਦੀ ਮੀਡੀਆਂ ਰਾਹੀਂ ਖੁੱਲ੍ਹ ਕੇ ਵਕਾਲਤ ਕੀਤੀ ਪਰ ਕਿਸਾਨਾਂ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਮਜ਼ਬੂਰੀ ਵੱਸ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਪਦ ਛੱਡਣਾ ਪਿਆ।

ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ

ਸ੍ਰੀ ਖੁੱਡੀਆਂ ਨੇ ਕਿਹਾ ਕਿ ਬਠਿੰਡਾ ’ਚ ਇਸ ਵਾਰ ਚੋਣਾਵੀ ਜੰਗ ਇਸ ਕਰਕੇ ਦਿਲਚਸਪ ਤੇ ਗੰਭੀਰ ਹੈ ਕਿਉਂ ਕਿ ਉਹ ਸਾਧਾਰਣ ਕਿਸਾਨ ਪਰਿਵਾਰ ’ਚੋਂ ਹਨ ਅਤੇ ਦੂਜੇ ਪਾਸੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਉਮੀਦਵਾਰਾਂ ਦਾ ਪਰਿਵਾਰਕ ਪਿਛੋਕੜ ਧਨਾਢ ਜਮਾਤ ਨਾਲ ਜੁੜਿਆ ਹੋਇਆ ਹੈ। ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਅਬਲੂ ਬਲਾਕ ਦੇ ਪਿੰਡ ਕਿਲੀ ਨਿਹਾਲ ਸਿੰਘ ਵਾਲਾ, ਕੋਠੇ ਚੇਤ ਸਿੰਘ ਵਾਲੇ, ਕੋਠੇ ਫੂਲਾ ਸਿੰਘ ਵਾਲੇ, ਕੋਠੇ ਸੰਧੂਆਂ ਵਾਲੇ, ਕੋਠੇ ਲਾਲ ਸਿੰਘ ਵਾਲੇ, ਕੋਠੇ ਕੋਰ ਸਿੰਘ ਵਾਲੇ, ਅਬਲੂ, ਦਾਨ ਸਿੰਘ ਵਾਲਾ, ਕੋਠੇ ਬੁੱਧ ਸਿੰਘ ਵਾਲੇ, ਬਲ੍ਹਾੜ ਮਹਿਮਾ, ਮਹਿਮਾ ਸਵਾਈ ਅਤੇ ਮਹਿਮਾ ਸਰਜਾ ਵਿੱਚ ਲੋਕ ਇਕੱਠਾਂ ਨੂੰ ਸੰਬੋਧਨ ਕੀਤਾ।

 

Related posts

ਆਰ.ਐਮ.ਪੀ.ਆਈ. ਵਲੋਂ ਜਨਰਲ ਬਾਡੀ ਮੀਟਿੰਗ ਆਯੋਜਿਤ

punjabusernewssite

ਡੀਏਵੇ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਵਿੱਚ ਗੱਡੇ ਸਫ਼ਲਤਾ ਦੇ ਝੰਡੇ

punjabusernewssite

ਪਾਰਟੀ ’ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਦਿਖਾਂਵਗਾ ਬਾਹਰ ਦਾ ਰਾਸਤਾ: ਰਾਜਾ ਵੜਿੰਗ

punjabusernewssite