ਜ਼ਿਲ੍ਹਾ ਪ੍ਰਧਾਨ ਦੀ ਚਿੱਠੀ ਭਾਜਪਾ ਨੇ ਵਿਚ ਪਾਈ ਭਸੂੜੀ
ਬਠਿੰਡਾ, 3 ਮਈ: ਪੰਜਾਬ ਦੇ ਵਿਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨਾਲੋਂ ਅਲੱਗ ਹੋ ਕੇ ਲੋਕ ਸਭਾ ਚੋਣਾਂ ਲੜ ਰਹੀ ਭਾਰਤੀ ਜਨਤਾ ਪਾਰਟੀ ਵੱਲੋਂ ਬਾਦਲਾਂ ਨੂੰ ਉਨ੍ਹਾਂ ਦੇ ਗੜ੍ਹ ਵਿਚ ਜਿੱਥੇ ਘੇਰਣ ਦੀਆਂ ਕੋਸਿਸਾਂ ਕੀਤੀਆਂ ਜਾ ਰਹੀਆਂ ਹਨ, ਉਥੇ ਪਾਰਟੀ ਅੰਦਰ ਸਭ ਕੁੱਝ ਠੀਕ ਦਿਖ਼ਾਈ ਨਹੀਂ ਦੇ ਰਿਹਾ। ਪੰਜਾਬ ਦੇ ਸਾਬਕਾ ਵਿਤ ਮੰਤਰੀ ਤੇ ਹੁਣ ਭਾਜਪਾ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਦੇ ਚੋਣ ਪ੍ਰਚਾਰ ਵਿਚੋਂ ਗੈਰ-ਹਾਜ਼ਰ ਰਹਿਣ ਦਾ ਮੁੱਦਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਹਾਲਾਂਕਿ ਸ: ਬਾਦਲ ਦੀ ਸਿਹਤ ਨਾਸਾਜ ਦੱਸੀ ਜਾ ਰਹੀ ਹੈ ਤੇ ਜਿਸਦੇ ਚੱਲਦੇ ਉਹ ਮੈਡੀਕਲ ਰੈਸਟ ’ਤੇ ਹਨ ਪ੍ਰੰਤੂ ਉਨ੍ਹਾਂ ਦੇ ਬਠਿੰਡਾ ਸ਼ਹਿਰ ਵਿਚ ਸਮਰਥਕਾਂ ਵੱਲੋਂ ਧਾਰੀ ਚੁੱਪੀ ਕਾਰਨ ਸਿਆਸੀ ਰੌਲਾ ਪਿਆ ਹੋਇਆ ਹੈ। ਇਸ ਸਬੰਧ ਵਿਚ ਸ਼ਹਿਰ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਜ਼ਾਰ ਗਰਮ ਹੈ, ਇੰਨ੍ਹਾਂ ਵਿਚ ਮਨਪ੍ਰੀਤ ਬਾਦਲ ਦੇ ਮੁੜ ਅਕਾਲੀ ਦਲ ਵਿਚ ਸਮੂਲੀਅਤ ਬਾਰੇ ਵੀ ਕਿਹਾ ਜਾ ਰਿਹਾ। ਹਾਲਾਂਕਿ ਇਸਦੇ ਬਾਰੇ ਹੁਣ ਤੱਕ ਮਨਪ੍ਰੀਤ ਦਾ ਆਪਣਾ ਕੋਈ ਪ੍ਰਤੀਕ੍ਰਮ ਜਨਤਾ ਦੇ ਸਾਹਮਣੇ ਨਹੀਂ ਆਇਆ ਹੈ।
ਵਿਰਸਾ ਸਿੰਘ ਵਲਟੋਹਾ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤਾ ਓੁਪਨ ਡਿਬੇਟ ਦਾ ਚੈਂਲੇਜ
ਉਧਰ ਹੁਣ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਮਨਪ੍ਰੀਤ ਬਾਦਲ ਦੇ ਪੁਰਾਣੇ ਸਿਆਸੀ ਸ਼ਰੀਕ ਰਹੇ ਸਰੂਪ ਚੰਦ ਸਿੰਗਲਾ ਵੱਲੋਂ ਇੱਕ ਚਿੱਠੀ ਵੀ ਸ: ਬਾਦਲ ਨੂੰ ਲਿਖੀ ਗੲਂੀ ਹੈ, ਜਿਸਦੇ ਵਿਚ ਸ਼੍ਰੀ ਸਿੰਗਲਾ ਨੇ ਮਨਪ੍ਰੀਤ ਨੂੰ ਬਠਿੰਡਾ ਸ਼ਹਿਰ ਵਿਚ ਅਪਣੇ ਸਮਰਥਕਾਂ ਨੂੰ ਭਾਜਪਾ ਨਾਲ ਤੋਰਣ ਲਈ ਕਿਹਾ ਹੈ। ਜਿਕਰ ਕਰਨਾ ਬਣਦਾ ਹੈ ਕਿ ਸਾਲ 2017 ਤੋਂ 2022 ਤੱਕ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਸ: ਬਾਦਲ ਦੇ ਸ਼ਹਿਰ ਵਿਚ ਇੱਕ ਦਰਜ਼ਨ ਦੇ ਕਰੀਬ ਕੌਂਸਲਰ ਤੇ ਹੋਰ ਵੱਡੇ ਆਗੂ ਸਮਰਥਕ ਹਨ। ਇੰਨ੍ਹਾਂ ਵਿਚੋਂ ਜਿਆਦਾਤਰ ਕਾਂਗਰਸ ਵਿਚੋਂ ਅਸਤੀਫ਼ਾ ਦੇ ਕੇ ਹੁਣ ਅਜਾਦ ਤੌਰ ‘ਤੇ ਵਿਚਰ ਰਹੇ ਹਨ। ਮਨਪ੍ਰੀਤ ਦੇ ਇੰਨ੍ਹਾਂ ਸਮਰਥਕਾਂ ਦਾ ਚੁੱਪ ਰਹਿਣਾ ਹੀ ਭਾਜਪਾ ਆਗੂਆਂ ਨੂੰ ਰੜਕ ਰਿਹਾ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਲੀਡਰਸ਼ਿਪ ਤੋਂ ਇਲਾਵਾ ਦਿੱਲੀ ਹਾਈਕਮਾਂਡ ਤੱਕ ਵੀ ਇਹ ਮਾਮਲਾ ਪੁੱਜਿਆ ਹੈ। ਜਿਸਤੋਂ ਬਾਅਦ ਹੁਣ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀ ਚਿੱਠੀ ਸਾਹਮਣੇ ਆਈ ਹੈ। ਸ਼੍ਰੀ ਸਿੰਗਲਾ ਨੇ ਇਸ ਚਿੱਠੀ ਦੀ ਪੁਸਟੀ ਕਰਦਿਆਂ ਕਿਹਾ ਕਿ ‘‘ ਬੇਸ਼ੱਕ ਸ: ਬਾਦਲ ਖੁਦ ਸਿਹਤ ਦੇ ਤੌਰ ‘ਤੇ ਬੀਮਾਰ ਹਨ ਪ੍ਰੰਤੂ ਉਨ੍ਹਾਂ ਨੂੰ ਅਪਣੇ ਸਮਰਥਕਾਂ ਨੂੰ ਜਰੂਰ ਭਾਜਪਾ ਉਮੀਦਵਾਰ ਦੇ ਹੱਕ ਵਿਚ ਤੋਰਣਾ ਚਾਹੀਦਾ ਹੈ। ’’
BJP ਨੇ ਪੰਜਾਬ ਦੇ 13 ਹਲਕਿਆਂ ਦੇ ਇੰਚਾਰਜਾਂ ਤੇ ਕਨਵੀਨਰਾਂ ਦੀ ਸੂਚੀ ਕੀਤੀ ਜਾਰੀ
ਗੌਰਤਲਬ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਸ਼ਹਿਰੀ ਹਲਕੇ ਤੋਂ ਅਕਾਲੀ ਉਮੀਦਵਾਰ ਵਜੋਂ ਸਰੂਪ ਚੰਦ ਸਿੰਗਲਾ ਨੂੰ ਹਰਾਇਆ ਸੀ। ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚ ਕੁੜੱਤਣ ਦੇਖਣ ਨੂੰ ਮਿਲ ਰਹੀ ਹੈ। ਇਸਤੋਂ ਇਲਾਵਾ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੇਸ਼ੱਕ ਸ੍ਰੀ ਸਿੰਗਲਾ ਦੇ ਨਾਲ-ਨਾਲ ਸ: ਬਾਦਲ ਵੀ ਆਪ ਉਮੀਦਵਾਰ ਜਗਰੂਪ ਸਿੰਘ ਗਿੱਲ ਦੇ ਹੱਥੋਂ ਹਾਰ ਗਏ ਪੰਤੂ ਸਿੰਗਲਾ ਨੇ ਇਸ ਹਾਰ ਦਾ ਦੋਸ਼ ਵੀ ਬਾਦਲ ਪ੍ਰਵਾਰ ’ਤੇ ਮੜਦਿਆਂ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰ ਲਈ ਸੀ। ਇਸ ਦੌਰਾਨ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਬਣ ਜਾਣ ’ਤੇ ਮਨਪ੍ਰੀਤ ਬਾਦਲ ਨੂੰ ਵੀ ਕਾਂਗਰਸ ਪਾਰਟੀ ਛੱਡਣੀ ਪਈ ਸੀ ਤੇ ਉਨ੍ਹਾਂ ਨੇ ਵੀ ਕਮਲ ਦਾ ਫੁੱਲ ਫ੍ਰੜ ਲਿਆ ਸੀ। ਹੁਣ ਦੋਨਾਂ ਦੇ ਇੱਕ ਪਾਰਟੀ ਵਿਚ ਹੋਣ ਦੇ ਬਾਵਜੂਦ ‘ਸੁਰ’ ਨਹੀਂ ਮਿਲ ਰਹੇ ਹਨ।