ਤਲਵੰਡੀ ਸਾਬੋ, 3 ਮਈ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਅਤੇ ਕਿੱਤਾ ਮੁੱਖੀ ਬਣਾਉਣ ਲਈ ਲੰਬੇ ਸਮੇਂ ਤੋਂ ਯਤਨਸ਼ੀਲ ਹੈ। ਇਸ ਕਾਰਜ ਨੂੰ ਅਮਲੀ ਰੂਪ ਦਿੰਦੇ ਹੋਏ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਦੀ ਦੇਖ-ਰੇਖ ਹੇਠ ‘ਵਰਸਿਟੀ ਵੱਲੋਂ ਟੈਲੇਂਟ ਇੰਡੀਆ ਦੇ ਸਹਿਯੋਗ ਨਾਲ ਮੈਗਾ ਜਾਬ ਫੇਅਰ ਪ੍ਰਗਤੀ ਚੈਪਟਰ-2 ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਬਾਵਾ ਨੇ ਵਿਦਿਆਰਥੀਆਂ ਨੂੰ ਆਪਣੇ ਸ੍ਵੈ-ਉਦਯੋਗ ਸਥਾਪਿਤ ਕਰਨ ਦੀ ਪ੍ਰੇਰਣਾ ਦਿੱਤੀ ਤੇ ਉਨ੍ਹਾਂ ਨੂੰ ਰੁਜਗਾਰ ਮੰਗਣ ਦੀ ਬਜਾਏ ਰੁਜ਼ਗਾਰ ਦੇਣ ਵਾਲੇ ਬਣਨ ਲਈ ਪ੍ਰੇਰਿਆ।
ਗੁਰੂ ਕਾਸ਼ੀ ਸਕੂਲ ਦਾ ਬਾਹਰਵੀਂ ਜਮਾਤ ਦਾ ਨਤੀਜ਼ਾ ਰਿਹਾ ਸ਼ਾਨਦਾਰ
ਰੁਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਨਵਦੀਪ ਗਰਗ ਡਾਇਰਕੈਟਰ ਟਰੇਨਿੰਗ ਐਂਡ ਪਲੇਸਮੈਂਟ ਸੈੱਲ ਨੇ ਦੱਸਿਆ ਕਿ ਰੁਜ਼ਗਾਰ ਮੇਲੇ ਵਿੱਚ ਭਾਰਤ ਦੀਆਂ ਨਾਮਵਰ 20 ਕੰਪਨੀਆਂ ਦੇ ਨੁੰਮਾਇੰਦਿਆਂ ਨੇ ਆਫ਼ ਲਾਈਨ ਅਤੇ ਆਨ ਲਾਈਨ ਆਪਣੇ ਅਦਾਰਿਆਂ ਲਈ ਵਿਦਿਆਰਥੀਆਂ ਦੀ ਚੋਣ ਕੀਤੀ। ਰੁਜ਼ਗਾਰ ਮੇਲੇ ਵਿੱਚ ਵਰਸਿਟੀ ਦੇ ਆਲੇ ਦੁਆਲੇ ਦੇ 700 ਤੋਂ ਜ਼ਿਆਦਾ ਉਮੀਦਾਵਾਰਾਂ ਨੇ ਰਜਿਸਟ੍ਰੇਸ਼ਨ ਫਾਰਮ ਭਰੇ।ਡਾ. ਵਿਕਾਸ ਗੁਪਤਾ ਡਿਪਟੀ ਡਾਇਰੈਕਟਰ ਟਰੇਨਿੰਗ ਐਂਡ ਪਲੇਸਮੈਂਟ ਨੇ ਰੁਜ਼ਗਾਰ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੀ.ਕੇ.ਯੂ. ਵੱਲੋਂ ਵਿਦਿਆਰਥੀਆਂ ਨੂੰ ਸ੍ਵੈ-ਰੁਜ਼ਗਾਰ ਸਥਾਪਿਤ ਕਰਨ ਦੀ ਟਰੇਨਿੰਗ ਲਈ ਪੰਜਾਬ ਸਰਕਾਰ ਦੇ ਅਦਾਰਿਆਂ ਅਤੇ ਨਾਮਵਰ ਬੈਂਕਾ ਵੱਲੋਂ ਟਰੇਨਿੰਗ ਕੈਂਪ ਅਤੇ ਵਰਕਸ਼ਾਪ ਵੀ ਆਯੋਜਿਤ ਕੀਤੀਆਂ ਗਈਆਂ ਹਨ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਟੈਲੇਂਟ ਇੰਡੀਆ ਵੱਲੋਂ ਮੈਗਾ ਜਾਬ ਫੇਅਰ ਪ੍ਰਗਤੀ ਚੈਪਟਰ-2 ਆਯੋਜਿਤ"