ਲੋਕ ਸਭਾ ਹਲਕੇ ਦਾ ਇੰਚਾਰਜ ਬਣਨ ਪਿੱਛੋਂ ਭਾਜਪਾ ਦੇ ਸੂਬਾ ਆਗੂ ਦਿਆਲ ਸੋਢੀ ਨੇ ਸੰਭਾਲੀ ਚੋਣ ਕਮਾਨ
ਬਠਿੰਡਾ, 3 ਮਈ: ਬਠਿੰਡਾ ਲੋਕ ਸਭਾ ਹਲਕੇ ਦੇ ਚੋਣ ਇੰਚਾਰਜ ਅਤੇ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਦਿਆਲ ਸੋਢੀ ਨੇ ਚੋਣਾਂ ਦੀ ਕਮਾਨ ਸਾਂਭ ਲਈ ਹੈ। ਉਹਨਾਂ ਨੇ ਬੀਤੇ ਦਿਨੀਂ ਚੋਣ ਮੈਨੇਜਮੈਂਟ ਕਮੇਟੀ ਦੀ ਬੈਠਕ ਕਰ ਕੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਲਿਸਟ ਤਿਆਰ ਕੀਤੀ। ਜਿਸ ਵਿਚ ਅੱਜ ਸਵੇਰੇ 10 ਵਜੇ ਬਠਿੰਡਾ ਲੋਕਸਭਾ ਤੋਂ ਭਾਜਪਾ ਦੀ ਉਮੀਦਵਾਰ ਬੀਬਾ ਪਰਮਪਾਲ ਕੌਰ ਮਲੂਕਾ ਦਾ ਗੋਨਿਆਨਾ ਰੋਡ ’ਤੇ ਇੰਪਰੂਵਮੈਂਟ ਟਰੱਸਟ ਦਫ਼ਤਰ ਦੇ ਸਾਹਮਣੇ ਚੋਣ ਦਫਤਰ ਖੋਲਿਆ ਗਿਆ ਅਤੇ 12.00 ਵਜੇ ਭੁੱਚੋ ਮੰਡੀ ਵਿਖੇ ਵਿਧਾਨ ਸਭਾ ਭੁੱਚੋ ਮੰਡੀ ਵਿਖੇ ਬੀਜੇਪੀ ਦਾ ਚੋਣ ਦਫ਼ਤਰ ਖੋਲਿਆ ਗਿਆ।
ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ.ਈ.ਸੀ.ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ;ਇੱਕ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਵਾਲੇ ਦਿਨਾਂ ਵਿੱਚ 4 ਮਈ ਨੂੰ ਮਾਨਸਾ ਵਿਧਾਨ ਸਭਾ, ਬੁਡਲਾਡਾ ਵਿਧਾਨ ਸਭਾ ਅਤੇ ਸਰਦੂਲਗੜ੍ਹ ਵਿਧਾਨਸਭਾ ਵਿਖੇ ਚੋਣ ਦਫਤਰ ਖੋਲੇ ਜਾਣਗੇ। ਇਸੇ ਤਰ੍ਹਾਂ 5 ਮਈ ਨੂੰ ਲੰਬੀ ਵਿਧਾਨਸਭਾ, ਬਠਿੰਡਾ ਦਿਹਾਤੀ ਵਿਧਾਨ ਸਭਾ ਦਾ ਸੰਗਤ ਮੰਡੀ ਵਿਖੇ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਦਾ ਬੀਜੇਪੀ ਚੋਣ ਦਫਤਰ ਰਾਮਾ ਮੰਡੀ ਵਿਖੇ ਖੋਲਿਆ ਜਾਵੇਗਾ ਅਤੇ ਨਾਲ ਹੀ ਬਠਿੰਡਾ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਬੀਬਾ ਪਰਮਪਾਲ ਕੌਰ ਸਿੱਧੂ ਅਤੇ ਪਾਰਟੀ ਹੋਰ ਸੀਨੀਅਰ ਆਗੂ ਵੀ ਚੋਣ ਦਫ਼ਤਰਾਂ ਦੇ ਉਦਘਾਟਨਾਂ ਤੋਂ ਬਾਅਦ ਇਹਨਾਂ ਮੌਕਿਆਂ ਤੇ ਹੋਣ ਵਾਲੀਆਂ ਜਨ ਸਭਾਵਾਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਦ ਮਿਤੀ 5 ਮਈ ਨੂੰ ਹੀ ਸ਼ਾਮ ਨੂੰ ਗੋਨਿਆਨਾ ਮੰਡੀ ਵਿਖੇ ਇਕ ਵੱਡੀ ਜਨ ਸਭਾ ਕੀਤੀ ਜਾਵੇਗੀ ਤਾਂ ਕਿ ਭਾਜਪਾ ਦੇ ਹੱਕ ਵਿੱਚ ਪੂਰੀ ਹਵਾ ਬਣ ਸਕੇ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ
ਉਹਨਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਦਸ ਸਾਲਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਲੋਕ ਜ਼ਰੂਰ ਭਾਜਪਾ ਦੇ ਹੱਕ ਵਿੱਚ ਵੋਟ ਕਰਕੇ ਬਠਿੰਡਾ ਲੋਕ ਸਭਾ ਤੋਂ ਬੀਬਾ ਪਰਮਪਾਲ ਕੌਰ ਮਲੂਕਾ ਸਿੱਧੂ ਨੂੰ ਰਿਕਾਰਡ ਵੋਟਾਂ ਨਾਲ ਜਿੱਤ ਦਿਵਾਉਣਗੇ। ਅੱਜ ਦੇ ਪ੍ਰੋਗਰਾਮਾਂ ਵਿੱਚ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ ਤੋਂ ਇਲਾਵਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਦਿਆਲ ਸੋਢੀ, ਜ਼ਿਲ੍ਹਾ ਭਾਜਪਾ ਬਠਿੰਡਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਸਰੂਪ ਚੰਦ ਸਿੰਗਲਾ, ਸਾਬਕਾ ਵਿਧਾਇਕ ਸ੍ਰੀ ਮੰਗਤ ਰਾਏ ਬਾਂਸਲ, ਸ੍ਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਤੋਂ ਇਲਾਵਾ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਅਤੇ ਮੰਡਲ ਪ੍ਰਧਾਨ ਹਾਜ਼ਰ ਸਨ।