ਮਾਨਸਾ, 5 ਮਈ: ਵਾਇਸ ਆਫ ਮਾਨਸਾ ਵੱਲੋਂ ਸ਼ਹਿਰ ਦੀਆਂ ਸਮਾਜਿਕ ਜਥੇਬੰਦੀਆਂ ਨਾਲ ਰਲ ਕੇ ਸੀਵਰੇਜ ਦੀ ਸਮੱਸਿਆ ਦੇ ਪੱਕੇ ਹੱਲ ਕਰਵਾਉਣ ਲਈ ਚੱਲ ਰਿਹਾ ਧਰਨਾ ਅੱਜ ਪੰਜਵੇਂ ਦਿਨ ਦਾਖਲ ਹੋਇਆ। ਅੱਜ ਪੰਜਵੇਂ ਦਿਨ ਧਰਨੇ ਦੀ ਸ਼ੁਰੂਆਤ ਕਰਦਿਆਂ ਵੋਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਸਾਡੀ ਪਰਖ ਨਾ ਕਰੇ ਕਿਉਂਕਿ ਲੋਕ ਰੋਹ ਵਧਣ ਕਰਕੇ ਇਹ ਧਰਨਾ ਹੁਣ ਲੋਕ ਲਹਿਰ ਬਣ ਗਿਆ ਹੈ ਤੇ ਲੋਕ ਸਮੱਸਿਆ ਦਾ ਛੇਤੀ ਹੱਲ ਕਰਵਾਉਣਾ ਚਾਹੁੰਦੇ ਹਨ। ਸੰਸਥਾ ਦੇ ਮੀਤ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਪ੍ਰਸ਼ਾਸਨ ਅਤੇ ਰਾਜਨੀਤਿਕ ਲੋਕਾਂ ਨੂੰ ਅੱਗੇ ਆ ਕੇ ਇਹਦਾ ਹੱਲ ਕੱਢਣਾ ਚਾਹੀਦਾ ਹੈ।ਧਰਨੇ ਦੇ ਪੰਜਵੇਂ ਦਿਨ ਹਰਿੰਦਰ ਸਿੰਘ ਮਾਨਸ਼ਾਹੀਆ, ਡਾਕਟਰ ਸੰਦੀਪ ਘੰਡ, ਬਿੱਕਰ ਮਘਾਣੀਆਂ, ਹਰਦੀਪ ਸਿੰਘ ਸਿੱਧੂ ਅਤੇ ਪਰਸ਼ੋਤਮ ਲਾਲ ਸ਼ਾਮਿਲ ਬੈਠੇ।
ਕਿਸਾਨ ਦੀ ਮੌਤ ਦੇ ਮਾਮਲੇ ’ਚ ਭਾਜਪਾ ਆਗੂ ਵਿਰੁਧ ਪਰਚਾ ਦਰਜ਼
ਇਸ ਮੌਕੇ ਜਤਿੰਦਰ ਆਗਰਾ ਸਾਬਕਾ ਐਮ ਸੀ, ਘਨੀਸਾਮ ਨਿੱਕੂ, ਸਵਰਨਜੀਤ ਸਿੰਘ ਦਲਿਓ, ਵਿਸ਼ਵਦੀਪ ਬਰਾੜ, ਉਮ ਪ੍ਰਕਾਸ਼ ਜਿੰਦਲ ਰਿਟਾਇਰਡ ਤਹਿਸੀਲਦਾਰ,ਸੀਨੀਅਰ ਸੀਟੀਜਨ ਦੇਵਿੰਦਰ ਟੈਕਸਲਾ,ਗੁਰਦੇਵ ਸਿੰਘ ਘੁਮਾਣ,ਸੇਠੀ ਸਿੰਘ ਸਰਾਂ,ਬਾਦਸ਼ਾਹ ਸਿੰਘ ,ਪ੍ਰਿਤਪਾਲ ਸਿੰਘ,ਜਗਸੀਰ ਸਿੰਘ ਰਿਟਾਇਰਡ ਇੰਸਪੈਕਟਰ,ਗੁਰਮੇਲ ਕੌਰ ਜੋਸ਼ੀ,ਭੁਪਿੰਦਰ ਸਿੰਘ ਤੱਗੜ ਰਾਜ ਜੋਸ਼ੀ,ਸਰਬਜੀਤ ਕੌਸ਼ਲ, ਅਸ਼ੋਕ ਬਾਂਸਲ, ਇਕਬਾਲ ਸਿੰਘ, ਰਾਮ ਕ੍ਰਿਸ਼ਨ ਚੁੱਘ, ਅਵਤਾਰ ਸਿੰਘ ਖਾਲਸਾ,ਲਾਲ ਚੰਦ,ਕਾਮਰੇਡ ਰਾਜ ਕੁਮਾਰ ਨੇ ਸਰਕਾਰ ਨੂੰ ਚੇਤਾਵਨੀ ਦਿਦਿੰਆ ਕਿਹਾ ਕਿ ਸਾਡੀ ਸਮੱਸਿਆ ਸਮੂਹ ਸ਼ਹਿਰ ਵਾਸੀਆਂ ਦੀ ਮੁੱਢਲੀ ਜਰੂਰਤ ਹੈ ਇਸ ਲਈ ਸੰਜ਼ੀਦਗੀ ਨਾਲ ਸਰਕਾਰ ਨੂੰ ਸਾਡੀ ਸਮਸਿਆ ਦਾ ਹਲ ਕਰਨਾ ਚਾਹੀਦਾ ਹੈ।ਬਲਬੀਰ ਸਿੰਘ ਅਰਗੋਈਆ ਅਤੇ ਵਾਤਾਵਰਣ ਪ੍ਰੇਮੀ ਮਨੀਸ਼ ਚੋਧਰੀ ਨੇ ਧਰਨੇ ਦੇ ਵਿੱਚ ਪਹੁੰਚ ਕੇ ਸੀਵਰੇਜ ਸਿਸਟਮ ਸਬੰਧੀ ਗੀਤ ਨਾਲ ਹਾਜਰੀ ਲਵਾਈ ।
Share the post "ਸੀਵਰੇਜ਼ ਖਿਲਾਫ ਲੱਗੇ ਧਰਨੇ ’ਚ ਲੋਕਾਂ ਦੀ ਸਮੂਲੀਅਤ ਵਧਣ ਲੱਗੀ, ਪ੍ਰਸ਼ਾਸਨ ਤੋਂ ਮਸਲੇ ਦੇ ਹੱਲ ਦੀ ਕੀਤੀ ਮੰਗ"