ਬਠਿੰਡਾ, 5 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੇ ਹੱਕ ਵਿਚ ਉਨ੍ਹਾਂ ਦੇ ਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਵੱਲੋਂ ਅੱਜ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਪਿੰਡ ਬੀਬੀਵਾਲਾ ਵਿਚੇ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਮਲੂਕਾ ਨੇ ਕਿਹਾ ਕਿ ਭਾਜਪਾ ਦਾ ਸ਼ਹਿਰੀ ਖੇਤਰ ਚ ਵੱਡਾ ਜਨ-ਅਧਾਰ ਪਹਿਲਾਂ ਹੀ ਬਹੁਤ ਵੱਡਾ ਸੀ ਤੇ ਇਸ ਵਾਰ ਪਿੰਡਾਂ ਵਿਚ ਵੀ ਮੋਦੀ ਸਰਕਾਰ ਦੇ ਕੰਮਾਂ ਪ੍ਰਤੀ ਲੋਕਾਂ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਸਿਹਤ ਯੋਜਨਾ ਅਧੀਨ ਮੁਫ਼ਤ 5 ਲੱਖ ਤੱਕ ਦੇ ਇਲਾਜ ਦਾ ਲਾਭ ਪਿੰਡਾਂ ਚ ਵਸਦੇ ਲੱਖਾਂ ਲੋਕਾਂ ਨੂੰ ਮਿਲਿਆ ਹੈ,ਕਿਸਾਨ ਸਨਮਾਨ ਯੋਜਨਾ ਅਧੀਨ ਸੂਬੇ ਦੇ ਕਿਸਾਨਾਂ ਨੂੰ ਆਰਥਿਕ ਮਜਬੂਤੀ ਮਿਲੀ ਹੈ।
ਕਿਸਾਨ ਦੀ ਮੌਤ ਦੇ ਮਾਮਲੇ ’ਚ ਭਾਜਪਾ ਆਗੂ ਵਿਰੁਧ ਪਰਚਾ ਦਰਜ਼
ਗੁਰਪ੍ਰੀਤ ਸਿੰਘ ਮਲੂਕਾ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੀਆਂ ਲੋਕ ਪੱਖੀ ਸਕੀਮਾਂ ਫੈਸਲਾਕੁੰਨ ਸਿੱਧ ਹੋਣਗੀਆਂ ਤੇ ਭਾਜਪਾ ਉਮੀਦਵਾਰ ਪਰਮਪਾਲ ਮਲੂਕਾ ਲੋਕ ਸਭਾ ਹਲਕਾ ਬਠਿੰਡਾ ਤੋਂ ਵੱਡੀ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਉਨ੍ਹਾਂ ਭਰੋਸਾ ਦਿਵਾਇਆ ਕਿ ਕੇਂਦਰ ਵਿਚ ਤੀਜੀ ਵਾਰ ਮੋਦੀ ਸਰਕਾਰ ਬਣਨ ‘ਤੇ ਪਿੰਡਾਂ ਚ ਬੁਨਿਆਦੀ ਸਹੂਲਤਾਂ ਦੇਣ ਲਈ ਕਈ ਸਕੀਮਾਂ ਲਾਗੂ ਹੋਣਗੀਆਂ। ਵਿਸ਼ੇਸ਼ ਤੌਰ ’ਤੇ ਨੌਜਵਾਨ ਵਰਗ ਲਈ ਰੋਜਗਾਰ ਦੇ ਮੌਕੇ ਪੈਦਾ ਕਰਨ ਲਈ ਬਠਿੰਡਾ ਨੂੰ ਉਦਯੋਗਿਕ ਹੱਬ ਬਣਾਉਣ ਲਈ ਖਾਸ ਏਜੰਡੇ ਅਧੀਨ ਪਹਿਲ ਦੇ ਅਧਾਰ ’ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਪਿਛਲੇ ਦਿਨੀਂ ਭਾਜਪਾ ਚ ਸ਼ਾਮਿਲ ਹੋਏ ਮਾਸਟਰ ਬਲਦੇਵ ਸਿੰਘ ਆਕਲੀਆ ਨੇ ਵੀ ਪਰਮਪਾਲ ਦੇ ਹੱਕ ਚ ਵੋਟਾਂ ਪਾਉਣ ਦੀ ਅਪੀਲ ਕੀਤੀ।
Share the post "ਪਤਨੀ ਦੇ ਹੱਕ ਵਿਚ ਡਟੇ ਗੁਰਪ੍ਰੀਤ ਮਲੂਕਾ, ਪਰਮਪਾਲ ਕੌਰ ਦੇ ਲਈ ਪਿੰਡਾਂ ਵਿਚੋਂ ਮੰਗੀ ਵੋਟ"