ਕਿਹਾ ਕਿ ਬਠਿੰਡਾ ’ਚ ਇਕ ਵੀ ਵੱਡਾ ਪ੍ਰਾਜੈਕਟ ਲਿਆਂਦਾ ਹੈ ਤਾਂ ਦੱਸਣ ਨਾਮ
ਬਠਿੰਡਾ, 5 ਮਈ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਇਸ ਹਲਕੇ ਵਿਚ ਕੋਈ ਵੱਡਾ ਪ੍ਰਾਜੈਕਟ ਲਿਆਂਦਾ ਹੈ ਤਾਂ ਉਹ ਉਸਦਾ ਨਾਮ ਦੱਸਣ। ਅੱਜ ਇੱਥੇ ਪਾਰਟੀ ਦਫਤਰ ਦਾ ਉਦਘਾਟਨ ਕਰਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ‘‘ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਨੂੰ ਇਕ ਨਮੂਨੇ ਦਾ ਪਾਰਲੀਮਾਨੀ ਹਲਕਾ ਬਣਾ ਦਿੱਤਾ ਹੈ।’’
ਅਕਾਲੀ ਦਲ ਨੂੰ ਪਾਈ ਵੋਟ ਭਾਜਪਾ ਦੀ ਝੋਲੀ ਵਿਚ ਜਾਵੇਗੀ: ਜੀਤਮਹਿੰਦਰ ਸਿੱਧੂ
ਅਕਾਲੀ ਸਰਕਾਰਾਂ ਨੇ ਨਾ ਸਿਰਫ ਇਸ ਹਲਕੇ ਵਿਚ ਰਿਫਾਇਨਰੀ ਸਥਾਪਿਤ ਕਰਵਾਈ ਬਲਕਿ ਇਥੇ ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਵੀ ਲਿਆਂਦੀ। ਉਹਨਾਂ ਕਿਹਾ ਕਿ ਕੈਂਸਰ ਹਸਪਤਾਲ ਖੋਲ੍ਹਣ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਤਕਨੀਕੀ ਯੂਨੀਵਰਸਿਟੀ ਸਥਾਪਿਤ ਕੀਤੀ। ਸਾਡੀ ਸਰਕਾਰ ਨੇ ਇਸ ਸ਼ਹਿਰ ਵਿਚ ਹਵਾਈ ਅੱਡਾ ਸਥਾਪਿਤ ਕੀਤਾ ਤੇ ਦਿੱਲੀ ਲਈ ਰੇਲ ਸੇਵਾਵਾਂ ਦਾ ਵਿਸਥਾਰ ਕੀਤਾ ਤੇ ਹੋਰ ਥਾਵਾਂ ਨਾਲ ਕਲੈਕਟੀਵਿਟੀ ਸੁਧਾਰੀ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਤੇ ਆਪ ਦੋਵੇਂ ਸਰਕਾਰਾਂ ਬਠਿੰਡਾ ਨੂੰ ਇਕ ਦਹਾਕਾ ਪਿੱਛੇ ਲੈ ਗਈਆਂ ਹਨ। ਉਹਨਾਂ ਕਿਹਾ ਕਿ ਸ਼ਹਿਰ ਦੇ ਨਾਲ-ਨਾਲ ਪਾਰਲੀਮਾਨੀ ਹਲਕੇ ਦਾ ਬੁਰਾ ਹਾਲ ਹੈ।
ਪਤਨੀ ਦੇ ਹੱਕ ਵਿਚ ਡਟੇ ਗੁਰਪ੍ਰੀਤ ਮਲੂਕਾ, ਪਰਮਪਾਲ ਕੌਰ ਦੇ ਲਈ ਪਿੰਡਾਂ ਵਿਚੋਂ ਮੰਗੀ ਵੋਟ
ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਇਕਲੌਤੀ ਪ੍ਰਾਪਤੀ ਬਠਿੰਡਾ ਥਰਮਲ ਪਲਾਂਟ ਬੰਦ ਕਰਵਾਉਣਾ ਹੈ ਜਦੋਂਕਿ ਆਪ ਸਰਕਾਰ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਨੇ ਪਿਛਲੀ ਅਕਾਲੀ ਦਲ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਮਾਜ ਭਲਾਈ ਸਕੀਮਾਂ ਦਾ ਲਾਭ ਗਰੀਬ ਤੋਂ ਗਰੀਬ ਲੋਕਾਂ ਤੋਂ ਖੋਹ ਲਿਆ ਹੈ ਤੇ ਸਕੀਮਾਂ ਵਿਚ ਕਟੌਤੀ ਕਰ ਦਿੱਤੀ ਗਈ ਹੈ।ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਇਕਬਾਲ ਸਿੰਘ ਬੱਬਲੀ ਢਿੱਲੋਂ, ਮੋਹਿਤ ਗੁਪਤਾ ਅਤੇ ਬਲਬੀਰ ਸਿੰਘ ਬੀੜਬਹਿਮਣ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਰਹੇ।