14 Views
ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਆਦੇਸ਼
ਚੰਡੀਗੜ੍ਹ, 7 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਰਿਟਾਇਰਡ ਆਈਏਐਸ ਪਰਮਪਾਲ ਕੌਰ ਮਲੂਕਾ ਦਾ ਅਸਤੀਫਾ ਪੰਜਾਬ ਸਰਕਾਰ ਨੇ ਨਾ ਮਨਜ਼ੂਰ ਕਰ ਦਿੱਤਾ ਹੈ। ਮੀਡੀਆ ਵਿੱਚ ਸਾਹਮਣੇ ਆ ਰਹੀਆਂ ਰਿਪੋਰਟਾਂ ਦੇ ਮੁਤਾਬਕ ਪਰਮਪਾਲ ਕੌਰ ਨੂੰ ਪੰਜਾਬ ਸਰਕਾਰ ਨੇ ਨੋਟਿਸ ਜਾਰੀ ਕਰਦਿਆਂ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣ ਦੇ ਆਦੇਸ਼ ਦਿੱਤੇ ਹਨ।
ਅਜਿਹਾ ਨਾ ਕਰਨ ‘ਤੇ ਉਹਨਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਦੱਸਣਾ ਬਣਦਾ ਹੈ ਕਿ ਪਰਮਪਾਲ ਕੌਰ ਮਲੂਕਾ ਸ਼੍ਰੋਮਣੀ ਅਕਾਲੀ ਦਲ ਦੇ ਧੜੱਲੇਦਾਰ ਆਗੂ ਮੰਨੇ ਜਾਂਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਜਿਸ ਨੂੰ ਭਾਜਪਾ ਨੇ ਆਈਏਐਸ ਦੀ ਨੌਕਰੀ ਤੋਂ ਅਸਤੀਫ਼ਾ ਦਿਵਾ ਕੇ ਬਾਦਲਾਂ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਟਿਕਟ ਦਿੱਤੀ ਹੈ।
ਹਾਲਾਂਕਿ ਜਿਸ ਦਿਨ ਪਰਮਪਾਲ ਕੌਰ ਨੇ ਦਿੱਲੀ ਭਾਜਪਾ ਹੈਡ ਕੁਆਰਟਰ ਵਿਖੇ ਪਾਰਟੀ ਜੁਆਇਨ ਕੀਤੀ ਸੀ, ਉਸ ਦਿਨ ਉਹਨਾਂ ਦਾਅਵਾ ਕੀਤਾ ਸੀ ਕਿ ਕੇਂਦਰ ਦੀ ਸਰਕਾਰ ਵੱਲੋਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹੈ ਪ੍ਰੰਤੂ ਹੁਣ ਪੰਜਾਬ ਸਰਕਾਰ ਦੇ ਇਸ ਨਵੇਂ ਹੁਕਮਾਂ ਤੋਂ ਬਾਅਦ ਭਾਜਪਾ ਉਮੀਦਵਾਰ ਲਈ ਵੱਡੀ ਪਰੇਸ਼ਾਨੀ ਖੜੀ ਹੋ ਸਕਦੀ ਹੈ ।
Share the post "Big News: ਪੰਜਾਬ ਸਰਕਾਰ ਵੱਲੋਂ IAS ਪਰਮਪਾਲ ਕੌਰ ਮਲੂਕਾ ਦਾ ਅਸਤੀਫ਼ਾ ਨਾਮੰਜ਼ੂਰ"