ਚੰਡੀਗੜ੍ਹ, 9 ਮਈ: ਚੰਡੀਗੜ੍ਹ ਤੋਂ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਿ ਕੇ ਅਲਵਿਦਾ ਕਹਿ ਦਿੱਤਾ ਸੀ ਉਹ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਦੱਸ ਦਈਏ ਕਿ ਹਰਦੀਪ ਸਿੰਘ ਬੁਟਰੇਲਾ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਲੋਕ ਸਬਾ ਉਮੀਦਵਾਰ ਸੀ।
ਐਮਰਜੈਂਸੀ ਲੈਂਡਿੰਗ ਸਮੇਂ ਜਹਾਜ ਦੇ ਅੱਗਲੇ ਹਿੱਸੇ ਨੂੰ ਲੱਗੀ ਅੱਗ
ਪਰ ਉਨ੍ਹਾਂ ਨੇ ਇਸ ਕਰਕੇ ਅਕਾਲੀ ਦਲ ਨੂੰ ਟਿਕਟ ਸਮੇਤ ਇਸ ਲਈ ਅਲਵਿਦਾ ਕਹੀ ਦਿੱਤਾ ਸੀ ਕਿਉਂਕਿ ਉਨ੍ਹਾਂ ਕੋਲ ਚੋਣ ਪ੍ਰਚਾਰ ਕਰਨ ਲਈ ਵਾਧੂ ਖਰਚਾ ਨਹੀ ਸੀ। ਫਿਲਹਾਲ ਹੁਣ ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ!!
ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ AAP ‘ਚ ਸ਼ਮੂਲੀਅਤ ਕੀਤੀ।
ਚੰਡੀਗੜ੍ਹ ਤੋਂ 3 ਵਾਰ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਸ. ਬੁਟਰੇਲਾ ਦਾ CM @BhagwantMann ਨੇ ਸਨਮਾਨ ਕਰਦੇ ਹੋਏ ‘ਆਪ’ ‘ਚ ਸਵਾਗਤ… pic.twitter.com/zaZdsEFjBm
— AAP Punjab (@AAPPunjab) May 9, 2024





