Friday, April 24, 2026
spot_img
spot_img

ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ

Date:

spot_img

ਬਠਿੰਡਾ, 10 ਮਈ: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲਈ ਆਪਣੇ ਨਾਮਜ਼ਦਗੀ ਕਾਗਜ਼ ਹਲਕੇ ਦੇ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਕੋਲ ਜਮ੍ਹਾ ਕਰਵਾਏ। ਉਨ੍ਹਾਂ ਆਪਣਾ ਕਵਰਿੰਗ ਉਮੀਦਵਾਰ ਅਪਣੇ ਭਤੀਜ਼ੇ ਰਣਧੀਰ ਸਿੰਘ ‘ਧੀਰਾ ਖੁੱਡੀਆਂ’ ਨੂੰ ਬਣਾਇਆ ਹੈ। ਇਸ ਮੌਕੇ ਆਪ ਦੇ ਸੂਬਾ ਕਾਰਜ਼ਕਾਰੀ ਪ੍ਰਧਾਨ ਬੁੱਧ ਰਾਮ ਤੋਂ ਇਲਾਵਾ ਲੋਕ ਸਭਾ ਹਲਕੇ ਦੇ ਬਹੁਤ ਸਾਰੇ ਵਿਧਾਇਕਾਂ ਸਮੇਤ ਪਾਰਟੀ ਦੇ ਮੁਕਾਮੀ ਆਗੂ ਅਤੇ ਵਰਕਰ ਵੱਡੀ ਤਾਦਾਦ ਵਿੱਚ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤ ਕੇ ਉਹ ਸੰਸਦ ਵਿੱਚ ਪੰਜਾਬ ਦੀ ਆਵਾਜ਼ ਬਣਨਗੇ।

ਭਾਜਪਾ ਨੇ ਕੈਪਟਨ ਦੇ ਨਜਦੀਕੀ ਨੂੰ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਐਲਾਨਿਆਂ ਉਮੀਦਵਾਰ

ਉਨ੍ਹਾਂ ਕਿਹਾ ਕਿ ਸੰਤਾਪੇ ਦੌਰ ਤੋਂ ਲੈ ਕੇ ਹੁਣ ਤੱਕ 40 ਵਰਿ੍ਹਆਂ ਤੋਂ ਮੌਜੂਦ ਦੌਰ ਤੱਕ ਪੰਜਾਬ ਆਰਥਿਕ ਪੱਖ ਤੋਂ ਕਮਜ਼ੋਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੱਡੇ ਕੇਂਦਰੀ ਵਿੱਤੀ ਪੈਕੇਜ ਤੋਂ ਬਗ਼ੈਰ ਪੰਜਾਬ ਦੀ ਆਰਥਿਕਤਾ ਨੂੰ ਠੁੰਮਣਾ ਨਹੀਂ ਮਿਲ ਸਕਦਾ ਅਤੇ ਇਸ ਲਈ ਮੇਰੀ ਤਰਜੀਹ ਹੋਵੇਗੀ ਕਿ ਪੰਜਾਬ ਲਈ ਪੈਕੇਜ ਲੈ ਕੇ ਆਵਾਂ। ਸ੍ਰੀ ਖੁੱਡੀਆਂ ਨੇ ਕਿਹਾ ਕਿ ਇਸ ਵਾਰ ਕੇਂਦਰ ਵਿੱਚ ‘ਇੰਡੀਆ’ ਗੱਠਜੋੜ ਸਰਕਾਰ ਦਾ ਗਠਨ ਹੋਵੇਗਾ ਅਤੇ ਇਸ ਸਰਕਾਰ ਅੰਦਰ ਆਮ ਆਦਮੀ ਪਾਰਟੀ ਦਾ ਅਹਿਮ ਸਥਾਨ ਹੋਵੇਗਾ। ਇਸ ਦੌਰਾਨ ਉਨ੍ਹਾਂ ਵੱਲੋਂ ਬਠਿੰਡਾ ਦੇ ਪਿੰਡਾਂ ਬਲਾੜ੍ਹ ਵਿੰਝੂ, ਗੋਨਿਆਣਾ ਖੁਰਦ, ਗੋਨਿਆਣਾ ਕਲਾਂ, ਹਰਰਾਏਪੁਰ, ਜੀਦਾ, ਖੇਮੂਆਣਾ, ਜੰਡਵਾਲਾ, ਖਿਆਲੀ ਵਾਲਾ, ਭੋਖੜਾ, ਗੋਨਿਆਣਾ ਮੰਡੀ ਵਿਖੇ ਲੋਕ ਮਿਲਣੀਆਂ ਕੀਤੀ ਗਈਆਂ।

 

Share post:

spot_img
spot_img

Popular

More like this
Related

MC Elections; Bathinda Congress ਦੇ ਬਾਗੀ ਕੋਂਸਲਰਾਂ ਵੱਲੋਂ ‘ਝਾੜੂ’ ਦੀ ਟਿਕਟ ‘ਤੇ ਚੋਣ ਲੜਣ ਦੀ ਚਰਚਾ !

👉ਮਨਪ੍ਰੀਤ ਬਾਦਲ ਧੜੇ ਵੱਲੋਂ 'ਅਜ਼ਾਦ' ਉਮੀਦਵਾਰਾਂ ਵਜੋਂ ਕਿਸਮਤ ਅਜਮਾਉਣ...