ਫ਼ਤਿਹਗੜ੍ਹ ਸਾਹਿਬ, 10 ਮਈ : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਵੀ ਅੱਜ ਅਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇੱਥੇ ਪਾਰਟੀ ਵੱਲੋਂ ਸਫ਼ਾਈ ਕਮਿਸ਼ਨਰ ਪੰਜਾਬ ਦੇ ਸਾਬਕਾ ਚੇਅਰਮੈਨ ਗੇਜਾ ਰਾਮ ਵਾਲਮੀਕੀ ਨੂੰ ਟਿਕਟ ਦਿੱਤੀ ਗਈ ਹੈ। ਸ਼੍ਰੀ ਵਾਲਮੀਕੀ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਨਜਦੀਕੀ ਮੰਨਿਆ ਜਾਂਦਾ ਹੈ
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਅਹਿਮ ਐਲਾਨ, ਸਮਾਂ ਆਉਣ ਤੇ ਚੋਣਾਂ ਵੀ ਲੜੀਆਂ ਜਾਣਗੀਆਂ
ਉਨ੍ਹਾਂ ਵੀ ਕੈਪਟਨ ਦੇ ਨਾਲ ਹੀ ਭਾਜਪਾ ਵਿਚ ਸਮੂਲੀਅਤ ਕੀਤੀ ਸੀ। ਭਾਜਪਾ ਇਸਤੋਂ ਇਲਾਵਾ ਪੰਜਾਬ ਦੇ 12 ਲੋਕ ਸਭਾਂ ਹਲਕਿਆਂ ਤੋਂ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਉਂਜ ਇੰਨ੍ਹਾਂ ਉਮੀਦਵਾਰਾਂ ਵਿਚੋਂ 7 ਉਮੀਦਵਾਰ ਕਾਂਗਰਸ ਪਿਛੋਕੜ ਵਾਲੇ ਹਨ ਅਤੇ 2 ਦਾ ਪ੍ਰਵਾਰਕ ਸਬੰਧ ਸ਼੍ਰੋਮਣੀ ਅਕਾਲੀ ਦਲ ਨਾਲ ਰਿਹਾ ਹੈ।





