ਦਸਵੇਂ ਦਿਨ ਵੀ ਭੁੱਖ ਹੜਤਾਲ ਜਾਰੀ ਰਹੀਂ,ਸਰਕਾਰ ਨੇ ਚੁੱਪੀ ਧਾਰੀ
ਮਾਨਸਾ 10 ਮਈ : ਵਾਇਸ ਆਫ਼ ਮਾਨਸਾ ਦੀ ਅਗਵਾਈ ਵਿੱਚ ਸੀਵਰੇਜ ਮਾਮਲੇ ਨੂੰ ਲੈ ਕੇ ਚੱਲ ਰਹੇ ਸੰਘਰਸ਼ ਦੌਰਾਨ ਹੁਣ ਸ਼ਹਿਰ ਦੇ ਵਾਰਡਾਂ ’ਚ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਹੋਣ ਲੱਗੇ ਹਨ। ਦਸਵੇਂ ਦਿਨ ਅੱਜ ਭੁੱਖ ਹੜਤਾਲ ’ਤੇ ਸੇਵਾ ਮੁਕਤ ਐੱਫ ਸੀ ਆਈ ਅਧਿਕਾਰੀ ਸ਼ਾਮ ਲਾਲ ਗੋਇਲ,ਪਵਨ ਕੁਮਾਰ, ਹੰਸ ਰਾਜ ਮੋਫ਼ਰ ਅਤੇ ਅਧਿਆਪਕ ਆਗੂ ਭੁਪਿੰਦਰ ਸਿੰਘ ਤੱਗੜ, ਹਰਦੀਪ ਸਿੰਘ ਸਿੱਧੂ ਬੈਠੇ।
ਗੁਰਮੀਤ ਸਿੰਘ ਖੁੱਡੀਆਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ
ਵੱਖ-ਵੱਖ ਵਾਰਡਾਂ ਚ ਸ਼ਹਿਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਪ੍ਰਧਾਨ ਡਾ.ਜਨਕ ਰਾਜ ਸਿੰਗਲਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਵਾਈਸ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰ ਸਿੰਘ ਮਘਾਣੀਆ, ਸਾਬਕਾ ਐੱਮ.ਸੀ.ਹਰਪਾਲ ਸਿੰਘ ਪਾਲੀ ਨੇ ਕਿਹਾ ਮਾਨਸਾ ਸ਼ਹਿਰ ਦੀ ਗੰਭੀਰ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਚੋਣਾਂ ਮੌਕੇ ਲੋਕਾਂ ਦੇ ਗੰਭੀਰ ਮੁੱਦਿਆਂ ਨੂੰ ਟਿੱਚ ਸਮਝਦੀ ਹੈ,ਉਸ ਤੋਂ ਕੀ ਉਮੀਦਾਂ ਰੱਖੀਆਂ ਜਾ ਸਕਦੀਆਂ,ਪਰ ਲੋਕ ਸੰਘਰਸ਼ ਅੱਗੇ ਇਕ ਦਿਨ ਸਰਕਾਰ ਨੂੰ ਝੁਕਣਾ ਪਵੇਗਾ।
ਭਾਜਪਾ ਨੇ ਕੈਪਟਨ ਦੇ ਨਜਦੀਕੀ ਨੂੰ ਫ਼ਤਿਹਗੜ੍ਹ ਸਾਹਿਬ ਹਲਕੇ ਤੋਂ ਐਲਾਨਿਆਂ ਉਮੀਦਵਾਰ
ਵੱਖ-ਵੱਖ ਵਾਰਡਾਂ ਦੇ ਆਗੂਆਂ ਆਤਮਾ ਸਿੰਘ ਪਮਾਰ, ਨਿਰਵੈਰ ਕਲੱਬ ਮਾਨਸਾ ਦੇ ਪ੍ਰਧਾਨ ਗੁਰਵਿੰਦਰ ਸਿੰਘ, ਬੁਜ਼ਰਗ ਮਾਈ ਜਾਣਕੀ ਦੇਵੀ, ਸੁਖਪ੍ਰੀਤ ਕੌਰ, ਬਲਵੰਤ ਕੌਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਸੀਵਰੇਜ ਸਮੱਸਿਆ ਨੂੰ ਹੱਲ ਨਾ ਕੀਤਾ ਗਿਆ ਤਾਂ ਉਹ ਵਾਰਡਾਂ ਚ ਹਕੂਮਤ ਦੇ ਨੁਮਾਇੰਦਿਆਂ ਨੂੰ ਘੇਰਨ ਲਈ ਮਜਬੂਰ ਹੋਣਗੇ।ਭੁੱਖ ਹੜਤਾਲ ਦੌਰਾਨ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਦੇ ਮੁੱਢਲੇ ਮਸਲੇ ਹੱਲ ਕਰਨ ਤੋਂ ਭੱਜ ਰਹੀ ਹੈ,ਪਰ ਮਾਨਸਾ ਦੇ ਸੰਘਰਸ਼ੀ ਲੋਕਾਂ ਦਾ ਅੰਦੋਲਨ ਆਪ ਸਰਕਾਰ ਨੂੰ ਮਹਿੰਗਾ ਪਵੇਗਾ।