Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਨਸ਼ਾ ਤਸਕਰ ਨੂੰ ਫੜਨ ਗਈ ਪੁਲਿਸ ਪਾਰਟੀ ‘ਤੇ ਹਮਲਾ

9 Views

ਬਠਿੰਡਾ, 11 ਮਈ (ਮਨਦੀਪ ਸਿੰਘ ): ਬਠਿੰਡਾ ਦੀ ਬੀੜ ਤਲਾਬ ਬਸਤੀ ‘ਚ ਨਸ਼ੇੜੀ ਵੱਲੋਂ ਪੁਲਿਸ ਕਰਮੀਆਂ ਤੇ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਏਐਸਆਈ ਸਮੇਤ ਦੋ ਹੋਰ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਸਦਰ ਥਾਣਾ ਬੀੜ ਤਲਾਬ ਕਲੋਨੀ ਦੇ ਐਸ ਐਚ ਓ ਨੂੰ ਇੱਕ ਫੋਨ ਆਉਂਦਾ ਹੈ, ਜਿਸ ਵਿੱਚ ਲੋਕਾਂ ਵੱਲੋਂ ਦੱਸਿਆ ਜਾਂਦਾ ਕਿ ਉਸ ਇਲਾਕੇ ਵਿੱਚ ਇੱਕ ਸ਼ਿੰਦਰਪਾਲ ਸਿੰਘ ਨਾਮਕ ਵਿਅਕਤੀ ਲਗਾਤਾਰ ਨਸ਼ੇ ਦਾ ਸੇਵਨ ਕਰਦਾ ਹੈ, ਜੋ ਰਾਹ ਗਿਰਾ ਨਾਲ ਲੁੱਟ ਕਸੁੱਟ ਵੀ ਕਰਦਾ ਹੈ। ਪੁਲਿਸ ਨੇ ਉਕਤ ਸੂਚਨਾ ਮੁਤਾਬਕ ਥਾਣਾ ਸਦਰ ਦੀ ਹਿਦਾਇਤਾ ਤੇ 112 ਨੰਬਰ ਰੈਪਿਡ ਫੋਰਸ ਦੇ ਮੁਲਜ਼ਮ ਨੂੰ ਫੜਨ ਲਈ ਸ਼ਾਮ 5 ਵਜੇ ਛਾਪਾ ਮਾਰਿਆ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਉਥੇ ਬੈਠੇ ਤਿੰਨ ਵਿਅਕਤੀਆਂ ਵਿੱਚੋਂ ਦੋ ਤਾਂ ਪੁਲਿਸ ਨੂੰ ਦੇਖਦੇ ਹੀ ਭੱਜ ਗਏ ਤੇ ਸ਼ਿੰਦਰਪਾਲ ਸਿੰਘ ਨਮਕ ਵਿਅਕਤੀ ਜਿਸ ਦੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਪੁਲਿਸ ਨੇ ਉਸਨੂੰ ਮੌਕੇ ‘ਤੇ ਫੜ ਲਿਆ। ਪੁਲਿਸ ਮੁਤਾਬਕ ਜਦੋ ਸ਼ਿੰਦਰਪਾਲ ਨੂੰ ਫੜਿਆ ਤਾਂ ਉਹ ਨਸ਼ੇ ਦੇ ਵਿੱਚ ਰਜਿਆ ਹੋਇਆ ਸੀ। ਜਦੋਂ ਪੁਲਿਸ ਪਾਰਟੀ ਦੇ ਏਐਸਆਈ ਜਲੰਧਰ ਸਿੰਘ ਅਤੇ ਉਸਦੇ ਦੋ ਹੋਰ ਸਾਥੀਆ ਨੇ ਨਸ਼ੇੜੀ ਸ਼ਿੰਦਰਪਾਲ ਨੂੰ ਪੁਲਿਸ ਥਾਣੇ ਵਿੱਚ ਜਾਣ ਲਈ ਗੱਡੀ ‘ਚ ਬਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਹੰਗਾਮਾ ਸ਼ੁਰੂ ਕਰ ਦਿੱਤਾ ਗਿਆ।

ਮੁਸੇਵਾਲਾ ਦੇ ਮਾਤਾ-ਪਿਤਾ ਦਰਬਾਰ ਸਾਹਿਬ ਹੋਏ ਨਤਮਸਤਕ

ਇਸ ਤੋਂ ਇਲਾਵਾ ਨਸ਼ੇੜੀ ਵਿਅਕਤੀ ਵੱਲੋਂ ਹੰਗਾਮੇ ਦੌਰਾਨ ਪੁਲਿਸ ਦਾ ਅਸਲਾ ਖੋਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਸ ਧੱਕਾ ਮੁੱਕੀ ਵਿਚਾਲੇ ਏਐਸਆਈ ਜਲੰਧਰ ਸਿੰਘ ਦਾ ਮੈਗਜੀਨ ਹੇਠਾਂ ਡਿੱਗ ਜਾਂਦਾਂ ਹੈ ਅਤੇ ਉਹ ਨਸ਼ੇੜੀ ਸ਼ਿੰਦਰਪਾਲ ਮੈਗਜੀਨ ਦੇ ਨਾਲ ਹੀ ਪੁਲਿਸ ਮੁਲਾਜ਼ਮ ਏਐਸਆਈ ਜਲੰਧਰ ਸਿੰਘ ਦੇ ਸਿਰ ‘ਚ ਸੱਟ ਮਾਰ ਦਿੰਦਾ ਹੈ। ਇਸ ਤੋਂ ਇਲਾਵਾ ਉਸਨੇ ਪੁਲਿਸ ਦੇ ਦੋ ਹੋਰ ਸਾਥੀਆਂ ਤੇ ਵੀ ਹਮਲਾ ਕੀਤਾ ਜਾਂਦਾਂ ਹੈ। ਮੌਕੇ ਤੇ ਪੁਲਿਸ ਮੁਲਾਜ਼ਮਾਂ ਨੇ ਥਾਣੇ ਸੂਚਨਾ ਦਿੱਤੀ ਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਮੁਲਜ਼ਮ ਨੂੰ ਕਾਬੂ ਕਰਕੇ ਥਾਣੇ ਲੈ ਗਏ। ਹੁਣ ਉਸ ਨਸ਼ੇੜੀ ਵਿਅਕਤੀ ਖਿਲਾਫ ਵੱਖ-ਵੱਖ ਧਾਰਾਂ ਲੱਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੇ ਤੇ ਏਐਸਆਈ ਜਲੰਧਰ ਸਿੰਘ ਅਤੇ ਉਸਦੇ ਹੋਰ ਦੌਰ ਸਾਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

Related posts

ਕਾਉਂਟਰ ਇੰਟੇਲੀਜੈਂਸ ਦੇ ਮੁਲਾਜਮ ਨੇ ਕੀਤੀ ਆਤਮਹੱਤਿਆ

punjabusernewssite

ਕਿਸਾਨ ਅੰਦੋਲਨ ਜਿੱਤ ਕੇ ਵਾਪਸ ਆਉਣ ਵਾਲੇ ਕਿਸਾਨਾਂ ਦਾ ਹੋਵੇਗਾ ਸਨਮਾਨ

punjabusernewssite

ਬਕਾਇਆ ਕੇਸਾਂ ਨੂੰ ਤੁਰੰਤ ਜਾਵੇ ਨਿਪਟਾਇਆ : ਚੰਦਰ ਗੈਂਦ

punjabusernewssite