Bathinda News: Bathinda Police ਨੇ ਸ਼ਹਿਰ ਵਿੱਚ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 23 ਔਰਤਾਂ ਸਮੇਤ 28 ਜਣਿਆ ਨੂੰ ਕਾਬੂ ਕੀਤਾ ਹੈ। ਇਸ ਗਿਰੋਹ ਦੇ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵੱਲ ਜਾਣ ਵਾਲੇ ਰਾਹਗੀਰਾਂ ਨੂੰ ਆਪਣੇ ਹੁਸਨ ਜਾਲ ਵਿੱਚ ਫਸਾ ਕੇ ਲੁੱਟ ਲਿਆ ਜਾਂਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਔਰਤਾਂ ਦੇ ਗਿਰੋਹ ਵੱਲੋਂ ਉਹਨਾਂ ਨੂੰ ਆਪਣੇ ਪ੍ਰੇਮ ਜਾਲ ਵਿੱਚ ਫਸਾ ਕੇ ਲੁੱਟ ਲਿਆ ਜਾਂਦਾ ਹੈ। ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 162 ਮਿਤੀ 08-08-2026 ਨੂੰ ਅਧੀਨ ਧਾਰਾ 304(2), 111, 190, 191(3) BNS ਤਹਿਤ ਕੇਸ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਵੱਖ ਵੱਖ ਟੀਮਾਂ ਬਣਾ ਕੇ ਥਾਣਾ ਕੋਤਵਾਲੀ ਦੇ ਇਲਾਕਿਆਂ ਵਿੱਚੋਂ ਮੁਲਜਮਾਂ ਨੂੰ ਕਾਬੂ ਕੀਤਾ ਗਿਆ। ਜਿਨਾਂ ਦੀ ਪਹਿਚਾਣ1. ਗੁਰਜੀਤ ਕੌਰ ਉਰਫ ਰਜਨੀ ਪਤਨੀ ਹਰਪ੍ਰੀਤ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ, 2. ਰਜਨੀ ਉਰਫ ਰੱਜੀ ਪਤਨੀ ਰਵੀ ਵਾਸੀ ਜੋਗੀ ਨਗਰ ਬਠਿੰਡਾ, 3. ਨੀਤੂ ਪਤਨੀ ਚੈਨ ਵਾਸੀ ਗਲੀ ਨੰਬਰ 04 ਗੋਪਾਲ ਨਗਰ ਬਠਿੰਡਾ, 4. ਸੁਖਪ੍ਰੀਤ ਕੌਰ ਉਰਫ ਸੁੱਖੀ ਪਤਨੀ ਜਗਦੀਪ ਸਿੰਘ ਵਾਸੀ ਪਰਸਰਾਮ ਨਗਰ ਬਠਿੰਡਾ, 5. ਮਨਪ੍ਰੀਤ ਕੌਰ ਉਰਫ ਰਾਜੂ ਪਤਨੀ ਜਗਤਾਰ ਸਿੰਘ ਵਾਸੀ ਸੁਰਖਪੀਰ ਰੋਡ ਬਠਿੰਡਾ, 6. ਮਨੀਸ਼ਾ ਪਤਨੀ ਨੰਦਨ ਵਾਸੀ ਬਸਤੀ 01 ਬੀੜ ਤਲਾਬ ਬਠਿੰਡਾ, 7. ਪੂਨਮ ਰਾਣੀ ਉਰਫ ਖੁਸੀ ਪਤਨੀ ਅਨਿਲ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ, 8. ਗੁਰਬਖਸ ਸਿੰਘ ਪੁੱਤਰt ਹਰਦੇਵ ਸਿੰਘ ਵਾਸੀ ਬਾਬਾ ਫਰੀਦ ਨਗਰ ਬਠਿੰਡਾ, 9. ਜਸਪ੍ਰੀਤ ਸਿੰਘ ਉਰਫ ਜੱਸੂ ਪੁੱਤਰ ਸਿਕੰਦਰ ਸਿੰਘ ਵਾਸੀ ਗੋਨਿਆਨਾ ਕਲਾ, 10.ਵਿਜੇ ਕੁਮਾਰ ਪੁੱਤਰ ਕਮਲ ਕੁਮਾਰ ਵਾਸੀ ਕੁਆਟਰ ਨੰਬਰ 305 ਰੇਲਵੇ ਸ਼ਟੇਸ਼ਨ, 11.ਜਸਪ੍ਰੀਤ ਕੌਰ ਪਤਨੀ ਇੰਦਰ ਸਿੰਘ ਵਾਸੀ ਕੱਚਾ ਧੋਬੀਆਣਾ ਬਠਿੰਡਾ, 12.ਸੋਨਾਲੀ ਵਰਮਾ ਪੁੱਤਰੀ ਤਰਸੇਮ ਲਾਲ ਵਾਸੀ ਲੁਧਿਆਣਾ, 13.ਹੀਨਾ ਪਤਨੀ ਦੀਪ ਸਿੱਧੂ ਵਾਸੀ ਸੰਤਪੁਰਾ ਰੋਡ ਬਠਿੰਡਾ, 14.ਖੁਸਪ੍ਰੀਤ ਕੌਰ ਖੁਸੀ ਪੁੱਤਰੀ ਗੁਰਜੀਤ ਸਿੰਘ ਵਾਸੀ ਲਖਮੀਰਵਾਲਾ ਜਿਲ੍ਹਾ ਸੰਗਰੂਰ ਹਾਲ ਗਲੀ ਨੰਬਰ 10 ਸੁਰਖਪੀਰ ਰੋਡ ਬਠਿੰਡਾ, 15.ਗੁਰਪ੍ਰੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਗਲੀ ਨੰਬਰ 10 ਸੁਰਖਪੀਰ ਰੋਡ ਬਠਿੰਡਾ, 16.ਕਿਰਨਾ ਰਾਣੀ ਪੁੱਤਰੀ ਕਾਕਾ ਸਿੰਘ ਵਾਸੀ ਹੰਡਿਆਇਆਂ ਹਾਲ ਕਿਰਾਏਦਾਰ ਗਲੀ ਨੰਬਰ 10 ਸੁਰਖਪੀਰ ਰੋਡ ਬਠਿੰਡਾ, 17.ਸਪਨਾ ਕੁਮਾਰੀ ਪੁੱਤਰੀ ਸੀਤਾ ਰਾਮ ਪੁੱਤਰ ਵਾਸੀ ਗਲੀ ਨੰਬਰ 12 ਸੁੱਚਾ ਸਿੰਘ ਨਗਰ ਬਠਿੰਡਾ ਹਾਲ ਗਲੀ ਨੰਬਰ 10/8 ਬੱਲਾ ਰਾਮ ਨਗਰ ਬਠਿੰਡਾ, 18.ਵੀਰਪਾਲ ਕੌਰ ਉਰਫ ਰਾਜੂ ਪਤਨੀ ਜਗਜੀਤ ਸਿੰਘ ਵਾਸੀ ਪਿੰਡ ਭੂੰਦੜ ਜਿਲ੍ਹਾ ਬਠਿੰਡਾ ਹਾਲ ਗਲੀ ਨੰਬਰ 31 ਲਾਲ ਸਿੰਘ ਬਸਤੀ ਬਠਿੰਡਾ, 19.ਗੁਰਜੋਤ ਕੌਰ ਪਤਨੀ ਗੁਰਜੰਟ ਸਿੰਘ ਵਾਸੀ ਗਲੀ ਨੰਬਰ 10/3 ਬਾਬਾ ਦੀਪ ਸਿੰਘ ਨਗਰ ਬਠਿੰਡਾ, 20.ਪੂਜਾ ਪਤਨੀ ਸਰਵਣ ਸਿੰਘ ਵਾਸੀ ਮਾਨਸਾ ਹਾਲ ਗੁਰੂ ਨਾਨਕਪੁਰਾ ਬਠਿੰਡਾ, 21.ਕਲਪਨਾ ਕੋਰ ਪੁੱਤਰੀ ਹਰਬੰਸ ਸਿੰਘ ਵਾਸੀ ਖਾਨਾ ਬਦੋਸ ਦਾਣਾ ਮੰਡੀ ਬਠਿੰਡਾ, 22. ਮਨਦੀਪ ਕੋਰ ਪਤਨੀ ਅਮ੍ਰਿਤਪਾਲ ਸਿੰਘ ਵਾਸੀ ਗਿੱਲ ਰੋਡ ਮੋਗਾ, 23 ਮਨਜੋਤ ਕੋਰ ਪੁੱਤਰੀ ਜਸਵੀਰ ਸਿੰਘ ਵਾਸੀ ਪਿੰਡ ਝੁੰਭਾ ਜਿਲਾ ਬਠਿੰਡਾ ਹਾਲ ਗਲੀ ਨੰਬਰ 01 ਪਰਸਰਾਮ ਨਗਰ ਬਠਿੰਡਾ, 24. ਸੁਮਨ ਪਤਨੀ ਰਣਜੀਤ ਸਿੰਘ ਵਾਸੀ ਗਲੀ ਨੰਬਰ 35 ਪਰਸਰਾਮ ਨਗਰ ਬਠਿੰਡਾ, 25. ਰਵੀ ਜੋਸੀ ਪੁੱਤਰ ਮੋਹਨ ਲਾਲ ਵਾਸੀ ਗਲੀ ਨੰਬਰ 19 ਟਿੱਬਾ ਜੋਗੀ ਨਗਰ ਬਠਿੰਡਾ, 26 ਸੂਰਜ ਪਾਲ ਪੁੱਤਰ ਧਰਮਪਾਲ ਵਾਸੀ ਮਕਾਨ ਨੰਬਰ 4045 ਅਹਾਤਾ ਨਿਆਜ ਮੁਹੰਮਦ ਬਠਿੰਡਾ, 27. ਨੇਹਾ ਪਤਨੀ ਰਾਜਵਿੰਦਰ ਸਿੰਘ ਵਾਸੀ ਗਲੀ ਨੰਬਰ 29 ਪਰਸਰਾਮ ਨਗਰ ਬਠਿੰਡਾ, 28 ਮਹਿਕਦੀਪ ਕੋਰ ਪਤਨੀ ਵਿੱਕੀ ਸਿੰਘ ਵਾਸੀ ਨੇੜੇ ਰਿਲਾਇਸ ਟਾਵਰ ਭੁੱਚੋ ਜਿਲਾ ਬਠਿੰਡਾ ਦੇ ਤੌਰ ‘ਤੇ ਹੋਈ ਹੈ। ਥਾਣਾ ਮੁਖੀ ਨੇ ਅੱਗੇ ਦੱਸਿਆ ਕਿ ਇਹਨਾਂ ਮੁਲਜ਼ਮਾਂ ਦੇ ਵਿੱਚੋਂ ਕਰੀਬ 10 ਦੇ ਵਿਰੁੱਧ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕੱਦਮੇ ਦਰਜ ਹਨ । ਉਹਨਾਂ ਦੱਸਿਆ ਕਿ ਇਸ ਗਰੋਹ ਦੀਆਂ ਔਰਤ ਮੈਂਬਰਾਂ ਆਪਣੇ ਮਰਦ ਸਾਥੀਆਂ ਦੇ ਨਾਲ ਤਾਲਮੇਲ ਕਰਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਖੜਦੀਆਂ ਸਨ, ਜਿੱਥੇ ਇਕੱਲੇ ਰਾਹਗੀਰਾਂ ਨੂੰ ਦੇਖ ਕੇ ਆਪਣੇ ਹੁਸਨ ਜਾਲ ਵਿੱਚ ਫਸਾ ਲੈਦੀਆਂ ਸਨ। ਜਿਸ ਤੋਂ ਬਾਅਦ ਉਹ ਉਹਨਾਂ ਨੂੰ ਸੁਨਸਾਨ ਥਾਂ ‘ਤੇ ਲੈ ਜਾਂਦੇ ਸਨ ਅਤੇ ਮਰਦ ਮੈਂਬਰਾਂ ਦੀ ਮਦਦ ਦੇ ਨਾਲ ਲੁੱਟ ਲਿਆ ਜਾਂਦਾ ਸੀ। ਅਧਿਕਾਰੀ ਮੁਤਾਬਿਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਅਹਿਮ ਤੱਥ ਸਾਹਮਣੇ ਆਉਣ ਦੀ ਉਮੀਦ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




