ਬਠਿੰਡਾ, 12 ਮਈ: ਬਠਿੰਡਾ ਪੁਲਿਸ ਨੇ ਇੱਕ ਅਜਿਹੇ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਵੱਲੋਂ ਚੋਰੀ ਦੇ ਆਈਫੋਨ ਖਰੀਦ ਕੇ ਉਹਨਾਂ ਦਾ ਸਪੇਅਰ ਪਾਰਟ ਗਾਹਕਾਂ ਦੇ ਖਰਾਬ ਫੋਨਾਂ ਵਿੱਚ ਪਾ ਕੇ ਵੇਚਿਆ ਜਾਂਦਾ ਸੀ। ਇਸ ਮਾਮਲੇ ਵਿੱਚ ਸੀਆਈਏ ਸਟਾਫ-1 ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਦਿਆਂ ਉਹਨਾਂ ਕੋਲੋਂ 68 ਆਈਫੋਨ ਬਰਾਮਦ ਕੀਤੇ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆ ਡੀਐਸਪੀ ਰਜੇਸ਼ ਸ਼ਰਮਾ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਇਸ ਕਾਰਵਾਈ ਦੌਰਾਨ ਰਮਨਦੀਪ ਭੰਗੂ, ਜੋ ਹਾਥੀ ਵਾਲੇ ਮੰਦਿਰ ਵਾਲੀ ਗਲੀ ਬਠਿੰਡਾ ਵਿਚ Devise Fixer ਦੇ ਨਾਂ ‘ਤੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਦਾ ਹੈ, ਨੂੰ ਕੀਤਾ ਗਿਆ। ਇਸ ਦੇ ਕੋਲੋਂ ਸੀ.ਆਈ.ਏ ਸਟਾਫ-1 ਵੱਲੋਂ 68 ਮੋਬਾਇਲ ਫੋਨ ਵੱਖ- ਵੱਖ ਮਾਰਕਾ ਬਰਾਮਦ ਕੀਤੇ। ਇਹਨਾਂ ਵਿੱਚ 65 ਫੋਨ ਆਈਫੋਨ ਕੰਪਨੀ ਦੇ ਹਨ ਜਦੋਂ ਕਿ ਦੋ ਓਪੋ ਅਤੇ ਇੱਕ ਨੋਕੀਆ ਦਾ ਹੈ।
ਲੋਕ ਸਭਾ ਚੋਣਾਂ: ਭਾਜਪਾ ਉਮੀਦਵਾਰਾਂ ਦਾ ਵਿਰੋਧ ਵਧਿਆ
ਪੁਲਿਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਜਦ ਡੂੰਘਾਈ ਨਾਲ ਪੜਤਾਲ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਨੌਜਵਾਨ ਦੇ ਵੱਲੋਂ ਅੰਮ੍ਰਿਤਸਰ ਦੇ ਸਾਹਿਲ ਨਾ ਦੇ ਨੌਜਵਾਨ ਕੋਲੋਂ ਇਹ ਫੋਨ ਖਰੀਦੇ ਜਾਂਦੇ ਸਨ ਅਤੇ ਅੱਗੇ ਇਹਨਾਂ ਦੇ ਸਪੇਅਰ ਪਾਰਟ ਕੱਢ ਕੇ ਗਾਹਕਾਂ ਦੇ ਫੋਨਾਂ ਵਿੱਚ ਪਾ ਕੇ ਵੇਚੇ ਜਾਂਦੇ ਸਨ। ਡੀ.ਐੱਸ.ਪੀ (ਡੀ) ਨੇ ਅੱਗੇ ਦੱਸਿਆ ਕਿ ਚੋਰੀ ਫੋਨਾਂ ਦੇ ਸਪੇਅਰ ਪਾਰਟ ਕੱਢ ਕੇ ਅੱਗੇ ਵੇਚਣ ਕਾਰਨ ਵੱਖ ਵੱਖ ਜਗਾ ਤੋਂ ਅਣਪਛਾਤੇ ਵਿਅਕਤੀਆ ਵੱਲੋ ਚੋਰੀ ਅਤੇ ਖੋਹ ਕੀਤੇ ਮੋਬਾਇਲ ਦੀਆਂ ਵਾਰਦਾਤਾ ਅਤੇ ਮੋਬਾਇਲ ਫੋਨ ਟਰੇਸ ਨਹੀ ਹੋ ਰਹੇ ਸਨ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀ ਵਿਰੁੱਧ ਮੁੱਕਦਮਾ ਨੰਬਰ 55 ਮਿਤੀ 09.05.2024 ਅ/ਧ 379ਬੀ,379,411 120ਭ ਆਈ.ਪੀ.ਸੀ ਥਾਣਾ ਕੋਤਵਾਲੀ ਦਰਜ ਕੀਤਾ ਗਿਆ। ਮਾਮਲੇ ਦੀ ਡੁੰਘਾਈ ਨਾਲ ਪੜਤਾਲ ਜਾਰੀ ਹੈ।
Share the post "ਬਠਿੰਡਾ ਦੇ ਸੀ.ਆਈ ਏ ਸਟਾਫ ਵੱਲੋਂ ਚੋਰੀ ਦੇ 68 IPHONE ਮੋਬਾਇਲ ਸਣੇ 2 ਅੜਿੱਕੇ"