ਨਵੀਂ ਦਿੱਲੀ, 13 ਮਈ: ਲੋਕ ਸਭਾ ਚੋਣਾਂ ਵਿੱਚ ਅੱਜ ਚੌਥੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ । ਅੱਜ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ਤੇ ਵੋਟਿੰਗ ਹੋਣ ਜਾ ਰਹੀ ਹੈ। ਅੱਜ 10 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਦੇ 17.7 ਕਰੋੜ ਲੋਕ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣਗੇ। ਅੱਜ ਤਕਰੀਬਨ 1717 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨਾਂ ਉਮੀਦਵਾਰਾਂ ਵਿੱਚੋਂ 1540 ਮਰਦ ਅਤੇ 170 ਔਰਤਾਂ ਹਨ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਤਿੰਨ ਪੜਾਵਾਂ ਵਿੱਚ 283 ਸੀਟਾਂ ਤੇ ਵੋਟਿੰਗ ਹੋ ਚੁੱਕੀ ਹੈ।
ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ
ਪਹਿਲੇ ਗੇੜ ਚ 66.14 ਦੂਜੇ ਗੇੜ ਚ 66.71 ਅਤੇ ਤੀਜੇ ਗੇਟ ਚ 65.68 ਫੀਸਦੀ ਵੋਟਿੰਗ ਹੋਈ ਸੀ। ਅੱਜ ਦੇ ਚੌਥੇ ਪੜਾਅ ਦੀ ਵੋਟਿੰਗ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੇ ਮਿਸ਼ਰਾ ਟੈਨੀ, ਟੀਐਮਸੀ ਦੀ ਤੇਜ਼ ਤਰਾਰ ਆਗੂ ਮਹੂਆ ਮੋਇਤਰਾ ਅਤੇ ਏਆਈਐਮਆਈਐਮ ਦੇ ਅਸਦ-ਉਦ-ਦੀਨ ਓਵਾਇਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਵੇਗਾ। ਹੁਣ ਪੰਜਾਬ ਵਿੱਚ ਵੀ ਜਲਦ ਹੀ ਆਉਣ ਵਾਲੀ ਇੱਕ ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ ਵੋਟਿੰਗ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਕਾਫੀ ਉਲਟ ਫੇਰ ਵੀ ਦੇਖਣ ਨੂੰ ਮਿਲ ਰਿਹਾ ਹੈ । 4 ਜੂਨ ਨੂੰ ਵੋਟਾਂ ਦੀ ਗਿਣਤੀ ਦਾ ਦਿਨ ਹੈ ਇਸ ਦਿਨ ਸਭ ਨੂੰ ਪਤਾ ਚੱਲ ਜਾਵੇਗਾ ਕਿਹੜੀ ਸਰਕਾਰ ਕੇਂਦਰ ਵਿੱਚ ਕਾਬਜ਼ ਹੋਵੇਗੀ।