ਚੌਥੇ ਪੜਾਅ ਦੀ ਵੋਟਿੰਗ ‘ਚ 1717 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ

Date:

spot_img

ਨਵੀਂ ਦਿੱਲੀ, 13 ਮਈ: ਲੋਕ ਸਭਾ ਚੋਣਾਂ ਵਿੱਚ ਅੱਜ ਚੌਥੇ ਪੜਾਅ ਦੀ ਵੋਟਿੰਗ ਹੋਣ ਜਾ ਰਹੀ ਹੈ । ਅੱਜ 10 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ਤੇ ਵੋਟਿੰਗ ਹੋਣ ਜਾ ਰਹੀ ਹੈ। ਅੱਜ 10 ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਦੇ 17.7 ਕਰੋੜ ਲੋਕ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣਗੇ। ਅੱਜ ਤਕਰੀਬਨ 1717 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨਾਂ ਉਮੀਦਵਾਰਾਂ ਵਿੱਚੋਂ 1540 ਮਰਦ ਅਤੇ 170 ਔਰਤਾਂ ਹਨ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਤਿੰਨ ਪੜਾਵਾਂ ਵਿੱਚ 283 ਸੀਟਾਂ ਤੇ ਵੋਟਿੰਗ ਹੋ ਚੁੱਕੀ ਹੈ।

ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ

ਪਹਿਲੇ ਗੇੜ ਚ 66.14 ਦੂਜੇ ਗੇੜ ਚ 66.71 ਅਤੇ ਤੀਜੇ ਗੇਟ ਚ 65.68 ਫੀਸਦੀ ਵੋਟਿੰਗ ਹੋਈ ਸੀ। ਅੱਜ ਦੇ ਚੌਥੇ ਪੜਾਅ ਦੀ ਵੋਟਿੰਗ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੇ ਮਿਸ਼ਰਾ ਟੈਨੀ, ਟੀਐਮਸੀ ਦੀ ਤੇਜ਼ ਤਰਾਰ ਆਗੂ ਮਹੂਆ ਮੋਇਤਰਾ ਅਤੇ ਏਆਈਐਮਆਈਐਮ ਦੇ ਅਸਦ-ਉਦ-ਦੀਨ ਓਵਾਇਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫੈਸਲਾ ਅੱਜ ਹੋ ਜਾਵੇਗਾ। ਹੁਣ ਪੰਜਾਬ ਵਿੱਚ ਵੀ ਜਲਦ ਹੀ ਆਉਣ ਵਾਲੀ ਇੱਕ ਜੂਨ ਨੂੰ ਵੋਟਿੰਗ ਹੋਣ ਜਾ ਰਹੀ ਹੈ ਵੋਟਿੰਗ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਕਾਫੀ ਉਲਟ ਫੇਰ ਵੀ ਦੇਖਣ ਨੂੰ ਮਿਲ ਰਿਹਾ ਹੈ । 4 ਜੂਨ ਨੂੰ ਵੋਟਾਂ ਦੀ ਗਿਣਤੀ ਦਾ ਦਿਨ ਹੈ ਇਸ ਦਿਨ ਸਭ ਨੂੰ ਪਤਾ ਚੱਲ ਜਾਵੇਗਾ ਕਿਹੜੀ ਸਰਕਾਰ ਕੇਂਦਰ ਵਿੱਚ ਕਾਬਜ਼ ਹੋਵੇਗੀ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਵਿਦੇਸ਼ ਜਾ ਕੇ ਮੁਕਰਨ ਵਾਲੀ ਇੱਕ ਹੋਰ ‘ਪਤਨੀ’ ਵਿਰੁਧ ਪਰਚਾ ਦਰਜ਼

Moga News: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ ਜਾਣ ਦੇ...

Raja Warring ਤੋਂ ਬਾਅਦ Bhupesh Baghel ਦਾ ਵੀ ਐਲਾਨ; 50 ਫ਼ੀਸਦੀ ਟਿਕਟਾਂ ਨੌਜਵਾਨਾਂ ਨੂੰ ਮਿਲਣਗੀਆਂ

👉ਟਿਕਟਾਂ ਦੀ ਵੰਡ 'ਚ ਜ਼ਿਲ੍ਹਾ ਪ੍ਰਧਾਨ ਤੇ ਪਾਰਟੀ ਸੰਗਠਨ...

Punjab ‘ਚ ਤੜਕਸਾਰ ਭਿਆਨਕ ਸੜਕ ਹਾਦਸਾ; 3 ਨੌਜਵਾਨਾਂ ਦੀ ਮੌ*ਤ

Jalandhar News: Punjab ਦੇ Jalandhar ਜ਼ਿਲ੍ਹੇ ਵਿਚ ਸ਼ਨੀਵਾਰ ਤੜਕਸਾਰ...