Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

PM ਮੋਦੀ ਦਾ ਵੱਖਰਾ ਅੰਦਾਜ਼, ਦਸਤਾਰ ਬਨ੍ਹ ਕੇ ਪਟਨਾ ਸਾਹਿਬ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ

ਬਿਹਾਰ, 13 ਮਈ: ਬਿਹਾਰ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਖਰੇ ਰੰਗ ਵਿੱਚ ਰੰਗੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਪੀਐਮ ਮੋਦੀ ਵੱਲੋਂ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਵਿਖੇ ਹਾਜ਼ਰੀ ਭਰੀ ਗਈ[ ਇਸ ਮੌਕੇ ਪੀਐਮ ਮੋਦੀ ਨੇ ਲੰਗਰ ਵਾਲੀ ਜਗਹਾ ਤੇ ਖੁਦ ਤੋਂ ਖਾਣਾ ਪਕਾਇਆ ਤੇ ਉੱਥੇ ਪੰਗਤ ਵਿੱਚ ਬੈਠੇ ਸੰਗਤ ਨੂੰ ਲੰਗਰ ਵੀ ਵਰਤਾਇਆ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੀਐਮ ਮੋਦੀ ਨੇ ਸਿਰ ਤੇ ਦਸਤਾਰ ਬੰਨੀ ਹੋਈ ਹੈ। ਪੀਐਮ ਮੋਦੀ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਨੂੰ ਲੈ ਕੇ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਤੋਂ ਹੀ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ “ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਅੱਜ ਪਟਨਾ ਸਾਹਿਬ ਤਖ਼ਤ ਸ੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਤੇ ਅਕਾਲ ਪੁਰਖ਼ ਦਾ ਸ਼ੁਕਰਾਨਾ ਕੀਤਾ। ਗੁਰੂ ਸਾਹਿਬ ਦੇ ਲੰਗਰ ਸੇਵਾ ਦੇ ਫ਼ਲਸਫੇ ਨੂੰ ਸਿਜਦਾ ਕਰਦਿਆਂ ਮੋਦੀ ਜੀ ਨੇ ਲੰਗਰ ਵੀ ਵਰਤਾਇਆ। ਸਿੱਖਾਂ ਨੂੰ ਜੋ ਮਾਣ-ਸਤਿਕਾਰ ਮੋਦੀ ਜੀ ਨੇ ਦਿੱਤਾ ਹੈ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਉਨ੍ਹਾਂ ਲਈ ਸਿੱਖ ਧਰਮ ‘ਚ ਕਿੰਨੀ ਆਸਥਾ ਹੈ।

Related posts

ਦੇਸ਼ ਦੇ ਇਸ ਸੂਬੇ ’ਚ ਲੜਕੀਆਂ ਦੇ ਵਿਆਹ ਦੀ ਉਮਰ ਵਿਚ ਹੋਈ ਵੱਡੀ ਤਬਦੀਲੀ

punjabusernewssite

ਚੋਣ ਕਮਿਸ਼ਨ ਦਾ ਆਦੇਸ਼: 3 ਸਾਲ ਦੀ ਮਿਆਦ ਪੂਰੀ ਕਰਨ ਵਾਲੇ ਅਧਿਕਾਰੀ ਇਕੋ ਲੋਕ ਸਭਾ ਹਲਕੇ ਅਧੀਨ ਦੂਜੇ ਜ਼ਿਲ੍ਹੇ ਵਿਚ ਨਹੀਂ ਹੋਣਗੇ ਤੈਨਾਤ

punjabusernewssite

ਸੂਰਤ ਤੋਂ ਬਾਅਦ ਇੰਦੌਰ ’ਚ ਵੀ ਕਾਂਗਰਸ ਨੂੰ ਝਟਕਾ, ਉਮੀਦਵਾਰ ਨੇ ਭਾਜਪਾ ਦੇ ਹੱਕ ’ਚ ਵਾਪਸ ਲਏ ਕਾਗਜ਼

punjabusernewssite