Punjabi Khabarsaar
ਲੁਧਿਆਣਾ

ਪ੍ਰਸਿੱਧ ਕਵੀ ਸੁਰਜੀਤ ਪਾਤਰ ਹੋਏ ਪੰਚ ਤੱਤਾਂ ‘ਚ ਵਿਲੀਨ, ਮੁੱਖ ਮੰਤਰੀ ਨੇ ਦਿੱਤਾ ਅਰਥੀ ਨੂੰ ਮੋਢਾ

ਲੁਧਿਆਣਾ, 13 ਮਈ: ਅੱਜ ਪੰਜਾਬ ਦੇ ਪ੍ਰਸਿੱਧ ਕਵੀ ‘ਤੇ ਲੇਖਕ ਪਦਮਸ਼ਰੀ ਡਾਕਟਰ ਸੁਰਜੀਤ ਪਾਤਰ ਪੰਜ ਤੱਤਾ ਵਿਚ ਵਿਲੀਨ ਹੋ ਗਏ ਹਨ। ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਉੱਗੀਆਂ ਸ਼ਖਸੀਅਤਾਂ ਨੇ ਡਾਕਟਰ ਸੁਰਜੀਤ ਪਾਤਰ ਨੂੰ ਆਖਰੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚੇ। ਉਹਨਾਂ ਨੇ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੱਤੀ ਅਤੇ ਅੰਤਿਮ ਸਮੇਂ ਮੋਢਾ ਵੀ ਦਿੱਤਾ। ਸੁਰਜੀਤ ਪਾਤਰ ਨੂੰ ਆਖਰੀ ਵਿਦਾਈ ਦਿੰਦੇ ਸਮੇਂ ਸੀ.ਐਮ ਮਾਨ ਦੀਆਂ ਅੱਖਾਂ ਕਾਫੀ ਨਮ ਨਜ਼ਰ ਆ ਰਹੀਆਂ ਸਨ। ਇਸ ਮੌਕੇ ਸੀ.ਐਮ ਨੇ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਦਾ ਬੇੜਾ ਸੁਣਨਾ ਹੋ ਗਿਆ। ਪੰਜਾਬੀ ਮਾਂ ਬੋਲੀ ਦਾ ਲਾਡਲਾ ਸੁਰਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਛੱਡ ਕੇ ਚਲੇ ਗਏ।

ਜਾਅਲੀ ਤਜਰਬਾ ਸਰਟੀਫਿਕੇਟਾਂ ਵਾਲੇ ਬਠਿੰਡਾ ਦੇ ਪੌਣੀ ਦਰਜਨ ਸਾਬਕਾ ਅਧਿਆਪਕਾਂ ਵਿਰੁੱਧ ਪਰਚਾ ਦਰਜ਼

CM ਭਗਵੰਤ ਮਾਨ ਦਾ ਕਹਿਣਾਂ ਸੀ ਕਿ ਉਹਨਾਂ ਆਪਣੇ ਹਰ ਇੱਕ ਖਾਸ ਮੌਕੇ ਦੌਰਾਨ ਪਾਤਰ ਸਾਹਿਬ ਦੀ ਸ਼ੇਅਰ ਅਤੇ ਗਜ਼ਲਾਂ ਵੀ ਸਾਂਝੀਆਂ ਕੀਤੀਆਂ ਹਨ। ਪਰ ਅੱਜ ਉਹਨਾਂ ਕੋਲ ਕੋਈ ਸ਼ਬਦ ਹੀ ਨਹੀਂ ਰਿਹਾ। ਤੁਹਾਨੂੰ ਦੱਸਦੇ ਕਿ ਪਦ ਮੈਂ ਸ੍ਰੀ ਸੁਰਜੀਤ ਪਾਤਰ ਪੰਜਾਬ ਅਤੇ ਦੇਸ਼ ਦੇ ਮਸ਼ਹੂਰ ਸਾਹਿਤਕਾਰਾਂ ਵਿੱਚੋਂ ਇੱਕ ਸਨ। ਉਹਨਾਂ ਦਾ ਜਨਮ ਜਲੰਧਰ ਨੇੜੇ ਸਥਿਤ ਪਿੰਡ ਪਾਤਰ ਵਿੱਚ ਹੋਇਆ। ਸੁਰਜੀਤ ਪਾਤਰ ਨੇ ਸਾਹਿਤ ਦੇ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀਐਚਡੀ ਕੀਤੀ ਇਸ ਤੋਂ ਬਾਅਦ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋਂ ਯੋਗਦਾਨ ਪਾਇਆ ਅਤੇ ਉਥੇ ਸੇਵਾ ਮੁਕਤ ਹੋ ਗਏ।

Related posts

ਲੁਧਿਆਣਾ ’ਚ ਦੋ ਦਿਨ ਪਹਿਲਾਂ ਲਾਪਤਾ ਹੋਏ ਦੋ ਦੋਸਤਾਂ ਦੀਆਂ ਅੱਜ ਲਾਸ਼ਾਂ ਹੋਈਆਂ ਬਰਾਮਦ

punjabusernewssite

ਮਹਾਡਿਬੇਟ ਤੋਂ ਪਹਿਲਾ ਛਿੜਿਆਂ ਘਮਸਾਣ, ਨਹੀਂ ਪਹੁੰਚੇ ਵਿਰੋਧੀ, ਕੁਰਸੀਆਂ ਖਾਲੀ, ਕੀ ਹੋਵੇਗੀ ਡਿਬੇਟ?

punjabusernewssite

ਯੂਨਾਈਟਿਡ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ

punjabusernewssite