ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ’ਚ ਸੜਕ ਹਾਦਸੇ ਵਿਚ ਹੋਈ ਮੌ+ਤ

Date:

spot_img

ਅਜਨਾਲਾ, 7 ਜੁਲਾਈ: ਪਿਛਲੇ ਕੁੱਝ ਸਮੇਂ ਤੋਂ ਵਿਦੇਸ਼ੀ ਧਰਤੀ ’ਤੇ ਗਏ ਪੰਜਾਬੀ ਨੌਜਵਾਨਾਂ ਦੀ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸੇ ਤਰ੍ਹਾਂ ਤਾਜ਼ਾ ਵਾਪਰੀ ਇੱਕ ਘਟਨਾ ਵਿਚ ਆਸਟਰੇਲੀਆ ’ਚ ਇੱਕ ਹਾਦਸੇ ਦੌਰਾਨ ਇੱਥੋਂ ਨੇੜਲੇ ਪਿੰਡ ਗਾਗੋ ਮਾਹਲ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ। ਵਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਕਰੀਬ ਅੱਠ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਆਸਟੇਰਲੀਆ ਗਿਆਸੀ। ਉਥੇ ਪੜਾਈ ਤੋਂ ਬਾਅਦ ਕੰਮ ’ਤੇ ਲੱਗ ਗਿਆ ਅਤੇ ਵਿਆਹ ਕਰਵਾਇਆ।

ਜੰਮੂ-ਕਸ਼ਮੀਰ ’ਚ ਮੁੜ ਅੱਤਵਾਦੀਆਂ ਤੇ ਸੁਰੱਖਿਆ ਬਲਾਂ ’ਚ ਮੁਕਾਬਲਾ, ਹਿਜਬੁਲ ਦਾ ਵੱਡਾ ਕਮਾਂਡਰ ਢੇਰ

ਉਸਦੇ ਦੋ ਛੋਟੀਆਂ ਬੱਚੀਆਂ ਹਨ। ਪ੍ਰਵਾਰ ਵਾਲਿਆਂ ਮੁਤਾਬਕ ਉਹ ਚਾਰ ਮਹੀਨੇ ਪਹਿਲਾਂ ਪੰਜਾਬ ਆਇਆ ਸੀ ਤੇ ਦੋ ਮਹੀਨੇ ਇੱਥੇ ਰਹਿ ਕੇ ਗਿਆ ਸੀ। ਉਨ੍ਹਾਂ ਇਹ ਵੀ ਦਸਿਆ ਕਿ ਵਰਿੰਦਰ ਸਿੰਘ ਆਸਟਰੇਲੀਆ ਵਿਚ ਟਰੱਕ ਡਰਾਈਵਰੀ ਕਰਦਾ ਸੀ। ਘਟਨਾ ਤੋਂ ਪਹਿਲਾਂ ਉਹ ਸਿਡਨੀ ਲਈ ਟਰੱਕ ਲੈ ਗਿਆ ਸੀ ਤੇ ਉਥੇ ਹੀ ਇਹ ਘਟਨਾ ਵਾਪਰੀ ਹੈ। ਉਧਰ ਪ੍ਰਵਾਰ ਵਾਲਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਲਾਵਾ ਪ੍ਰਵਾਸੀ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵਰਿੰਦਰ ਦੀ ਲਾਸ਼ ਨੂੰ ਵਾਪਸ ਪੰਜਾਬ ਲਿਆਉਣ ਲਈ ਮੱਦਦ ਕਰਨ।

 

spot_img
spot_img

Share post:

Popular

More like this
Related

CM Nayab Singh Saini ने स्वीडिश कंपनियों के प्रतिनिधियों से राउंड टेबल वार्ता की, निवेश का न्यौता दिया

👉मेक इन इंडिया अभियान में मेक विद स्वीडन निभाएगा...