ਬਠਿੰਡਾ, 16 ਮਈ: ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਦੁਆਰਾ ਅੱਜ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਪੌਦੇ ਲਗਾ ਕੇ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ। ਡਾ ਢਿੱਲੋਂ ਨੇ ਦੱਸਿਆ ਕਿ ਮਨੁੱਖ ਨੂੰ ਜਿਉਦਿਆਂ ਰਹਿਣ ਲਈ ਆਕਸੀਜਨ ਦੀ ਜਰੂਰਤ ਹੁੰਦੀ ਹੈ ਅਤੇ ਇਹ ਪੌਦੇ ਆਕਸੀਜਨ ਦਾ ਸਭ ਤੋਂ ਵੱਡਾ ਸਰੋਤ ਹਨ।
ਪਰਮਪਾਲ ਮਲੂਕਾ ਦੇ ਹੱਕ ਵਿਚ ਚੋਣ ਪ੍ਰਚਾਰ ’ਚ ਡਟੇ ਚੇਅਰਮੈਨ ਗੁਰਪ੍ਰੀਤ ਮਲੂਕਾ, ਕਿਹਾ ਭਾਜਪਾ ਦੇ ਹੱਕ ‘ਚ ਆਉਣਗੇ ਨਤੀਜੇ
ਅਜੋਕੇ ਸਮੇਂ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਕਾਰਣ ਮਨੁੱਖ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਮੂਹ ਨੂੰ ਅਪੀਲ ਕੀਤੀ ਹੈ ਕਿ ਹਰੇਕ ਮਨੁੱਖ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਸਤੀਸ਼ ਜਿੰਦਲ, ਐਚ.ਐਮ.ਈ.ਐਲ ਸੁਸ਼ੀਲ ਭਾਰਤਵਾਜ, ਬੀ.ਟੀ.ਓ ਬਲੱਡ ਬੈਂਕ ਡਾ ਰੀਤਿਕਾ, ਡੀ.ਐਮ.ਸੀ. ਡਾ ਰਮਨਦੀਪ ਸਿੰਗਲਾ, ਮੈਟਰਨ ਸੁਖਦੇਵ ਕੌਰ, ਐਡਮਿਨ ਸੀਨੂੰ ਗੋਇਲ ਅਤੇ ਗਗਨਦੀਪ ਸਿੰਘ ਭੁੱਲਰ ਬਲਾਕ ਐਕਟੈਂਸਨ ਐਜੂਕੇਟਰ ਹਾਜ਼ਰ ਸਨ ।
Share the post "ਸਿਵਲ ਹਸਪਤਾਲ ਦੇ ਬਲੱਡ ਬੈਂਕ ਚ ਪੌਦੇ ਲਗਾ ਕੇ ਵਾਤਾਵਰਣ ਬਚਾਉਣ ਦਾ ਦਿੱਤਾ ਸੰਦੇਸ਼"