Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਅਮ੍ਰਿਤਸਰ

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ

9 Views

ਕੇਜਰੀਵਾਲ ਨੇ ਕਿਹਾ- ਮੈਂ ਇੱਥੇ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨੂੰ ਮਿਲਣ ਆਇਆ ਹਾਂ, ਜੇਲ੍ਹ ਵਿੱਚ ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਸੀ

ਭਾਜਪਾ ਸੋਚਦੀ ਹੈ ਕਿ ਮੈਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਮੇਰੀ ਗ੍ਰਿਫ਼ਤਾਰੀ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ, ਇੱਥੇ ਹਰ ਇੱਕ ਵਰਕਰ ਕੇਜਰੀਵਾਲ ਹੈ- ਅਰਵਿੰਦ ਕੇਜਰੀਵਾਲ

ਸੁਪਰੀਮ ਕੋਰਟ ਨੇ ਮੈਨੂੰ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਕਰਨ ਲਈ ਜ਼ਮਾਨਤ ਦਿੱਤੀ ਹੈ, ਮੈਂ ਆਪਣਾ ਹਰ ਇੱਕ ਪਲ ਆਪਣੇ ਦੇਸ਼ ਲਈ ਸਮਰਪਿਤ ਕਰ ਰਿਹਾ ਹਾਂ- ਕੇਜਰੀਵਾਲ

ਜੇਲ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਕਮਰੇ ਵਿਚ ਨਹੀਂ ਮਿਲਣ ਦਿੱਤਾ, ਜਦੋਂ ਕਿ ਜੇਲ੍ਹ ਮੈਨੂਅਲ ਅਨੁਸਾਰ ਉਹ ਮੁੱਖ ਮੰਤਰੀ ਹੋਣ ਦੇ ਨਾਤੇ ਸਾਡੇ ਦੋਵਾਂ ਦੀ ਮੁਲਾਕਾਤ ਇੱਕੋ ਕਮਰੇ ਵਿਚ ਕਰਵਾ ਸਕਦੇ ਸਨ – ਕੇਜਰੀਵਾਲ

ਜੇਲ੍ਹ ‘ਚ ਮੇਰੀ ਬੈਰਕ ਦੇ ਬਾਹਰ ਦੋ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜੇਲ੍ਹ ‘ਚ 13 ਅਫ਼ਸਰ 24 ਘੰਟੇ ਮੇਰੇ ‘ਤੇ ਨਜ਼ਰ ਰੱਖਦੇ ਹਨ, ਇਸ ਦੀ ਫੁਟੇਜ ਪੀਐਮਓ ਨੂੰ ਵੀ ਭੇਜੀ ਜਾਂਦੀ ਸੀ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਉਹ ਆਗੂ ਨਹੀਂ ਜੋ ਥੱਕ ਕੇ ਹਾਰ ਮੰਨ ਲੈਣ, ਭਾਜਪਾ ਉਨ੍ਹਾਂ ਨੂੰ ਜੇਲ੍ਹ ਵਿਚ ਪਾ ਕੇ ਕਦੇ ਵੀ ਨਹੀਂ ਡਰਾ ਸਕਦੀ – ਭਗਵੰਤ ਮਾਨ

ਮਾਨ ਨੇ ‘ਆਪ’ ਵਰਕਰਾਂ ਦੀ ਕੀਤੀ ਤਾਰੀਫ਼, ਕਿਹਾ- ਤੁਹਾਡੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਇਸ ਸਮੇਂ ਦੇਸ਼ ਭਰ ਵਿਚ ਚੋਣ ਪ੍ਰਚਾਰ ‘ਚ ਨੰਬਰ 1 ‘ਤੇ ਹੈ

ਰਿਪੋਰਟ ਮੁਤਾਬਿਕ ਭਾਜਪਾ ਚਾਰ ਪੜਾਅ ਵਿਚ ਪਈਆਂ ਵੋਟਾਂ ‘ਚ ਹਾਰ ਰਹੀ ਹੈ, 400 ਪਾਰ ਨਹੀਂ, ਇਸ ਵਾਰ ਉਨ੍ਹਾਂ ਦਾ ਸਫ਼ਾਇਆ ਹੋਣ ਵਾਲਾ ਹੈ- ਮਾਨ

ਅੰਮ੍ਰਿਤਸਰ/ਚੰਡੀਗੜ੍ਹ, 17 ਮਈ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿੱਚ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪਾਰਟੀ ਵਰਕਰਾਂ ਦੀ ਮਿਹਨਤ ਦੀ ਤਾਰੀਫ਼ ਕੀਤੀ ਅਤੇ ਆਉਣ ਵਾਲੀ ਚੋਣ ਰਣਨੀਤੀ ਬਾਰੇ ਵਿਚਾਰ-ਚਰਚਾ ਕੀਤੀ। ਪਾਰਟੀ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਵਾਰ ਮੇਰਾ ਪੰਜਾਬ ਆਉਣ ਦਾ ਕੋਈ ਖ਼ਾਸ ਏਜੰਡਾ ਨਹੀਂ ਸੀ। ਇਸ ਵਾਰ ਮੈਂ ਪੰਜਾਬ ਦੇ ਲੋਕਾਂ ਅਤੇ ਆਪਣੇ ਵਰਕਰਾਂ ਨੂੰ ਮਿਲਣ ਆਇਆ ਹਾਂ। ਮੈਂ ਤੁਹਾਨੂੰ ਜੇਲ੍ਹ ਵਿੱਚ ਬਹੁਤ ਯਾਦ ਕੀਤਾ। ਜਦੋਂ ਵੀ ਮੈਂ ਜੇਲ੍ਹ ਵਿੱਚ ਭਗਵੰਤ ਮਾਨ ਨੂੰ ਮਿਲਦਾ ਸੀ, ਮੈਂ ਤੁਹਾਡੇ ਬਾਰੇ ਪੁੱਛਦਾ ਸੀ। ਭਾਜਪਾ ਦੀ ਆਲੋਚਨਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸੋਚਦੀ ਸੀ ਕਿ ਮੈਨੂੰ ਗ੍ਰਿਫ਼ਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਵੇਗੀ। ਪਰ ਮੇਰੀ ਗ੍ਰਿਫ਼ਤਾਰੀ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ ਹੈ, ਕਿਉਂਕਿ ਆਮ ਆਦਮੀ ਪਾਰਟੀ ਇਕ ਪਰਿਵਾਰ ਹੈ ਅਤੇ ਜਦੋਂ ਪਰਿਵਾਰ ਵਿਚ ਮੁਸੀਬਤ ਆਉਂਦੀ ਹੈ ਤਾਂ ਸਾਰੇ ਇਕੱਠੇ ਹੋ ਜਾਂਦੇ ਹਨ। ਤੁਸੀਂ ਵੀ ਅਜਿਹਾ ਹੀ ਕੀਤਾ ਅਤੇ ਸਾਰੇ ਇਕੱਠੇ ਹੋ ਗਏ। ਇਸ ਨਾਲ ਉਨ੍ਹਾਂ ਨੂੰ ਸੁਨੇਹਾ ਗਿਆ ਕਿ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਨ ਨਾਲ ਕੰਮ ਨਹੀਂ ਚੱਲੇਗਾ। ਆਮ ਆਦਮੀ ਪਾਰਟੀ ਦਾ ਹਰ ਇੱਕ ਵਰਕਰ ਕੇਜਰੀਵਾਲ ਹੈ। ਇੱਥੇ ਹਰ ਵਰਕਰ ਖੜ੍ਹਾ ਹੋ ਕੇ ਕਮਾਂਡ ਸੰਭਾਲੇਗਾ ਅਤੇ ਪੰਜਾਬ ਅਤੇ ਦੇਸ਼ ਨੂੰ ਕਿਸੇ ਵੀ ਹਾਲਤ ਵਿੱਚ ਝੁਕਣ ਨਹੀਂ ਦੇਵੇਗਾ।

ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ 155 ਜਣੇ ਪੁਲਿਸ ਅੜਿੱਕੇ

ਕੇਜਰੀਵਾਲ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੇ ਜਾਣਬੁੱਝ ਕੇ ਮੈਨੂੰ ਅਤੇ ਭਗਵੰਤ ਮਾਨ ਨੂੰ ਕਮਰੇ ‘ਚ ਨਹੀਂ ਮਿਲਣ ਦਿੱਤਾ, ਜਦਕਿ ਜੇਲ੍ਹ ਮੈਨੂਅਲ ਮੁਤਾਬਿਕ ਮੁੱਖ ਮੰਤਰੀ ਹੋਣ ਦੇ ਨਾਤੇ ਉਹ ਸਾਡੀ ਦੋਹਾਂ ਦੀ ਮੁਲਾਕਾਤ ਇਕ ਕਮਰੇ ‘ਚ ਕਰਵਾ ਸਕਦੇ ਸਨ। ਇਹ ਸਭ ਜੇਲ੍ਹ ਮੈਨੂਅਲ ਵਿੱਚ ਲਿਖਿਆ ਹੈ, ਇਹ ਇੱਕ ਵਿਵਸਥਾ ਹੈ। ਇੱਥੋਂ ਪੰਜਾਬ ਪੁਲਿਸ ਅਤੇ ਮੁੱਖ ਮੰਤਰੀ ਦਫ਼ਤਰ ਵਾਲੇ ਲਿਖਦੇ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣ ਆ ਰਹੇ ਹਨ, ਪਰ ਉਨ੍ਹਾਂ ਨਾਲ ਕਮਰੇ ਵਿੱਚ ਮੀਟਿੰਗ ਦਾ ਪ੍ਰਬੰਧ ਨਹੀਂ ਕੀਤਾ ਗਿਆ। ਮੈਂ ਜੇਲ੍ਹ ਦੀ ਜਾਲੀ ਦੇ ਇੱਕ ਪਾਸੇ ਖੜ੍ਹਾ ਰਹਿੰਦਾ ਸੀ ਤੇ ਦੂਜੇ ਪਾਸੇ ਭਗਵੰਤ ਮਾਨ ਗੱਲਾਂ ਕਰਦੇ ਸੀ। ਉਸ ਨੂੰ ਲੱਗਾ ਕਿ ਅਜਿਹਾ ਕਰਕੇ ਉਹ ਕੇਜਰੀਵਾਲ ਦਾ ਅਪਮਾਨ ਕਰ ਰਹੇ ਹਨ, ਪਰ ਇਹ ਛੋਟੀਆਂ-ਛੋਟੀਆਂ ਗੱਲਾਂ ਕੇਜਰੀਵਾਲ ਦਾ ਅਪਮਾਨ ਨਹੀਂ ਕਰਦੀਆਂ। ਜਦੋਂ ਤੱਕ ਭਾਰਤ ਮਾਤਾ ਦਾ ਸਿਰ ਉੱਚਾ ਹੈ, ਕੇਜਰੀਵਾਲ ਦਾ ਸਿਰ ਉੱਚਾ ਹੈ। ਕੇਜਰੀਵਾਲ ਨੇ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਕਿ ਚੋਣ ਪ੍ਰਚਾਰ ਕਰਨ ਲਈ ਅਜੇ 10-12 ਦਿਨ ਬਾਕੀ ਹਨ। ਇਨ੍ਹਾਂ 10-12 ਦਿਨਾਂ ਵਿੱਚ ਐਨੀ ਮਿਹਨਤ ਕਰੋ ਕਿ ਪਾਰਟੀ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਜਿੱਤੇ। 4 ਜੂਨ ਨੂੰ ਚੋਣ ਨਤੀਜਿਆਂ ਵਾਲੇ ਦਿਨ ਮੈਂ ਜੇਲ੍ਹ ਵਿੱਚ ਰਹਾਂਗਾ ਪਰ ਚੋਣ ਨਤੀਜੇ ਟੀਵੀ ‘ਤੇ ਦੇਖਾਂਗਾ। ਮੈਨੂੰ ਭਰੋਸਾ ਹੈ ਕਿ ਤੁਸੀਂ ਲੋਕ ਮੈਨੂੰ ਨਿਰਾਸ਼ ਨਹੀਂ ਕਰੋਗੇ।

ਪੰਜਾਬ ਭਾਜਪਾ ਨੇ ਯੋਗੀ ਨੂੰ ਪ੍ਰਚਾਰ ਲਈ ਦਿੱਤਾ ਸੱਦਾ

ਅਰਵਿੰਦ ਕੇਜਰੀਵਾਲ ਉਹ ਆਗੂ ਨਹੀਂ ਜੋ ਥੱਕ ਕੇ ਹਾਰ ਮੰਨ ਲੈਣ, ਭਾਜਪਾ ਉਨ੍ਹਾਂ ਨੂੰ ਜੇਲ੍ਹ ਵਿਚ ਪਾ ਕੇ ਡਰਾ ਨਹੀਂ ਸਕਦੀ – ਭਗਵੰਤ ਮਾਨ

ਮਾਨ ਨੇ ‘ਆਪ’ ਵਰਕਰਾਂ ਦੀ ਕੀਤੀ ਤਾਰੀਫ਼, ਕਿਹਾ- ਤੁਹਾਡੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਇਸ ਸਮੇਂ ਦੇਸ਼ ਭਰ ‘ਚ ਚੋਣ ਪ੍ਰਚਾਰ ‘ਚ ਨੰਬਰ 1 ‘ਤੇ ਹੈ

ਰਿਪੋਰਟ ਮੁਤਾਬਿਕ ਭਾਜਪਾ ਚਾਰ ਪੜਾਅ ਦੀਆਂ ਪਈਆਂ ਵੋਟਾਂ ਚ ਹਾਰ ਰਹੀ ਹੈ, 400 ਪਾਰ ਨਹੀਂ, ਇਸ ਵਾਰ ਉਨ੍ਹਾਂ ਦਾ ਸਫ਼ਾਇਆ ਹੋਣ ਵਾਲਾ ਹੈ – ਮਾਨ

ਇਸ ਮੌਕੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਸੀਂ ਸਾਰਿਆਂ ਨੇ ਇਸ ਔਖੀ ਘੜੀ ਵਿੱਚ ਸਾਡਾ ਬਹੁਤ ਸਾਥ ਦਿੱਤਾ ਹੈ। ਤੁਸੀਂ ਜਿਸ ਤਰ੍ਹਾਂ ਦੀ ਏਕਤਾ ਅਤੇ ਆਪਸੀ ਭਾਈਚਾਰਾ ਦਿਖਾਇਆ ਹੈ, ਉਸ ਲਈ ਮੈਂ ਤੁਹਾਨੂੰ ਸਲਾਮ ਕਰਦਾ ਹਾਂ। ਭਗਵੰਤ ਮਾਨ ਨੇ ਕਿਹਾ ਕਿ ਅਗਲੇ 12-13 ਦਿਨ ਬਹੁਤ ਹੀ ਅਹਿਮ ਹਨ। ਇਨ੍ਹਾਂ 12-13 ਦਿਨਾਂ ਵਿੱਚ ਸਾਨੂੰ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਇਹ 12-13 ਦਿਨ ਪੰਜਾਬ ਲਈ ਸਮਰਪਿਤ ਕਰਨ, ਭਾਵੇਂ ਆਪਣੇ ਪਰਿਵਾਰਕ ਮੈਂਬਰਾਂ ਤੋਂ 12-13 ਦਿਨਾਂ ਦੀ ਛੁੱਟੀ ਹੀ ਲੈ ਲੈਣ। ਉਨ੍ਹਾਂ ਕਿਹਾ ਕਿ ਜਦੋਂ ਦੇਸ਼ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਇਹ ਵੀ ਲਿਖਿਆ ਜਾਵੇਗਾ ਕਿ ਜਦੋਂ ਦੇਸ਼ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਸੀ ਤਾਂ ਪੰਜਾਬ ਅਤੇ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਸੀ।

ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਕਿਸਾਨਾਂ ਦੇ ਕਰਜ਼ੇ ਮੁਆਫ਼ ਹੋਣਗੇ: ਵੜਿੰਗ

ਉਨ੍ਹਾਂ ਕਿਹਾ ਕਿ ਜਦੋਂ ਮੈਂ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨੂੰ ਮਿਲਣ ਜਾਂਦਾ ਸੀ ਤਾਂ ਉਹ ਮੇਰੀ ਸਿਹਤ ਤੋਂ ਪਹਿਲਾਂ ਪੰਜਾਬ ਅਤੇ ਦਿੱਲੀ ਬਾਰੇ ਪੁੱਛਦੇ ਸਨ। ਮਾਨ ਨੇ ਕਿਹਾ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 21 ਦਿਨਾਂ ਲਈ ਜ਼ਮਾਨਤ ਦੇ ਦਿੱਤੀ ਹੈ। ਇਹ 21 ਦਿਨ ਤਾਨਾਸ਼ਾਹਾਂ ਲਈ ਬਹੁਤ ਖ਼ਤਰਨਾਕ ਸਾਬਤ ਹੋਣਗੇ ਕਿਉਂਕਿ ਅਰਵਿੰਦ ਕੇਜਰੀਵਾਲ ਥੱਕਣ ਅਤੇ ਹਾਰ ਮੰਨਣ ਵਾਲੇ ਨਹੀਂ ਹਨ। ਭਾਜਪਾ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਪਾ ਕੇ ਨਹੀਂ ਡਰਾ ਸਕਦੀ। ਰੱਬ ਅਰਵਿੰਦ ਕੇਜਰੀਵਾਲ ਵਰਗੀ ਸੋਚ ਬਹੁਤ ਘੱਟ ਲੋਕਾਂ ਨੂੰ ਦਿੰਦਾ ਹੈ। ਅਸੀਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਰਵਿੰਦ ਕੇਜਰੀਵਾਲ ਸਾਡੀ ਪਾਰਟੀ ਦੇ ਮੁਖੀ ਹਨ। ਅਰਵਿੰਦ ਕੇਜਰੀਵਾਲ ਸੰਕਟ ਤੋਂ ਡਰਨ ਵਾਲੇ ਨਹੀਂ ਹਨ। ਜਦੋਂ ਵੀ ਉਨ੍ਹਾਂ ‘ਤੇ ਕੋਈ ਸੰਕਟ ਆਇਆ, ਉਹ ਮਜ਼ਬੂਤੀ ਨਾਲ ਬਾਹਰ ਆਏ।

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਡਰੌਲੀ ਵਿਖੇ ਕਾਨੂੰਨੀ ਸੇਵਾਵਾਂ ਜਾਗਰੂਕਤਾ ਸੈਮੀਨਾਰ ਆਯੋਜਿਤ

ਮਾਨ ਨੇ ‘ਆਪ’ ਵਰਕਰਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਹਾਡੀ ਮਿਹਨਤ ਸਦਕਾ ਹੀ ਆਮ ਆਦਮੀ ਪਾਰਟੀ ਇਸ ਸਮੇਂ ਦੇਸ਼ ਭਰ ‘ਚ ਚੋਣ ਪ੍ਰਚਾਰ ‘ਚ ਨੰਬਰ-1 ‘ਤੇ ਹੈ | ਉਨ੍ਹਾਂ ਕਿਹਾ ਕਿ ਰਿਪੋਰਟ ਮੁਤਾਬਿਕ ਚਾਰ ਪੜਾਅ ਵਿਚ ਪਈਆਂ ਵੋਟਾਂ ਵਿੱਚ ਭਾਜਪਾ ਹਾਰ ਰਹੀ ਹੈ। ਉਹ 400 ਨਹੀਂ, ਇਸ ਵਾਰ ਉਨ੍ਹਾਂ ਦਾ ਸਫ਼ਾਇਆ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ ਹੈ। ਇਸ ਵਾਰ ਭਾਰਤ ਗੱਠਜੋੜ ਦੀ ਸਰਕਾਰ ਬਣੇਗੀ ਅਤੇ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਆਮ ਆਦਮੀ ਪਾਰਟੀ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਦੋ ਸਾਲ ਅਤੇ ਦਿੱਲੀ ਵਿੱਚ ਅੱਠ ਸਾਲ ਦੇ ਕੰਮਾਂ ’ਤੇ ਵੋਟਾਂ ਮੰਗ ਰਹੇ ਹਾਂ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 10 ਸਾਲ ਬਾਅਦ ਵੀ ਮੰਗਲ-ਸੂਤਰ ਅਤੇ ਮੁਸਲਮਾਨਾਂ ਦੀ ਗੱਲ ਕਰਦੇ ਹਨ।

Related posts

ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ ਵਿੱਚ ਕਦੇ ਪੰਜਾਬ ਦੀ ਗੱਲ ਨਹੀਂ ਕੀਤੀ-ਮੁੱਖ ਮੰਤਰੀ

punjabusernewssite

ਅਕਾਲੀ-ਬਸਪਾ ਗਠਜੋੜ ’ਚ ਸੀਟਾਂ ਦੀ ‘ਵੰਡ’ ਨੂੰ ਲੈ ਕੇ ਪਹਿਲੀ ਮੀਟਿੰਗ ਅੱਜ

punjabusernewssite

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ.ਈ.ਸੀ.ਡਰੱਗ,1 ਕਿਲੋ ਹੈਰੋਇਨ ਕੀਤੀ ਬਰਾਮਦ;ਇੱਕ ਗ੍ਰਿਫ਼ਤਾਰ

punjabusernewssite