👉60 ਫੁੱਟ ਪਾੜ ਪਿਆ, ਕਈ ਪਿੰਡਾਂ ਦੀ ਪਾਣੀ ਸਪਲਾਈ ਪ੍ਰਭਾਵਿਤ
Bathinda News: ਬਠਿੰਡਾ ਸ਼ਹਿਰ ਦੇ ਮਤੀ ਦਾਸ ਨਗਰ ਇਲਾਕੇ ਨੇੜੇ ਸ਼ਨੀਵਾਰ ਦੁਪਹਿਰ ਬਠਿੰਡਾ ਰਜਵਾਹਾ ਟੁੱਟਣ ਕਾਰਨ ਹਾਲਾਤ ਅਚਾਨਕ ਵਿਗੜ ਗਏ। ਸੂਏ ਵਿੱਚ ਪਏ ਕਰੀਬ 60 ਫੁੱਟ ਵੱਡੇ ਪਾੜ ਕਾਰਨ ਕਾਰਨ ਰਿੰਗ ਰੋਡ ’ਤੇ ਬਣੇ ਅੰਡਰ ਬ੍ਰਿਜ਼ ਵਿੱਚ ਜਮ੍ਹਾਂ ਹੋਣ ਨਾਲ ਆਵਾਜਾਈ ਪ੍ਰਭਾਵਿਤ ਹੋਈ। ਪੁਲਿਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਅੰਡਰ ਬ੍ਰਿਜ਼ ਵੱਲ ਜਾਣ ਵਾਲੀ ਟ੍ਰੈਫਿਕ ਰੋਕਣੀ ਪਈ। ਲਗਾਤਾਰ ਕੁਝ ਦਿਨਾਂ ਅੰਦਰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਸੂਇਆਂ ਦੇ ਟੁੱਟਣ ਦੀਆਂ ਘਟਨਾਵਾਂ ਨੇ ਮਾਨਸੂਨ ਤੋਂ ਪਹਿਲਾਂ ਹੀ ਨਹਿਰੀ ਤੰਤਰ ਦੀ ਮਜ਼ਬੂਤੀ ਨੂੰ ਲੈ ਕੇ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ 👉20,000 ਰੁਪਏ ਰਿਸ਼ਵਤ ਲੈਂਦੀ Punjab Police ਦੀ ਮਹਿਲਾ Sub-Inspector ਵਿਜੀਲੈਂਸ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ
ਪਿੰਡਾਂ ਦੀ ਸਿੰਚਾਈ ਸਪਲਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਪਾਣੀ ਦੀ ਸਪਲਾਈ ਵਿੱਚ ਆਉਣ ਵਾਲੀ ਰੁਕਾਵਟ ਖੇਤੀ ਕਾਰਜਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਹਿਰੀ ਵਿਭਾਗ ਦੇ ਐਸ.ਡੀ.ਓ. ਸਾਹਿਲ ਸ਼ਰਮਾ ਨੇ ਦੱਸਿਆ ਕਿ ਸੂਏ ਦੀ ਕੱਚੀ ਪਟੜੀ ’ਤੇ ਇੱਕ ਸੁੱਕਾ ਦਰੱਖਤ ਡਿੱਗਣ ਕਾਰਨ ਕਰੀਬ 60 ਫੁੱਟ ਪਾੜ ਪਿਆ। ਉਨ੍ਹਾਂ ਕਿਹਾ ਕਿ ਵਿਭਾਗ ਨੇ ਤੁਰੰਤ ਪਾਣੀ ਦੀ ਸਪਲਾਈ ਦੂਜੇ ਪਾਸੇ ਮੋੜ ਕੇ ਹਾਲਾਤ ਕਾਬੂ ਵਿੱਚ ਕਰ ਲਏ ਹਨ ਅਤੇ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।


