ਬਠਿੰਡਾ, 18 ਮਈ: ਬਠਿੰਡਾ ਵਿਕਾਸ ਮੰਚ ਅਤੇ ਲਾਰਿਤ ਵੇਲਫੇਅਰ ਫਾਉਂਡੇਸ਼ਨ ਵੱਲੋਂ ਐਮ.ਐਚ.ਆਰ. ਸੀਨਿਅਰ ਸੈਕੰਡਰੀ ਸਕੂਲ ਵਿੱਚ ਸਾਇਕਲ ਰੈਲੀ ਜਾਗਰੂਕਤਾ ਸੰਮੇਲਨ ਕੀਤਾ ਗਿਆ। ਵਿਕਾਸ ਮੰਚ ਦੇ ਪ੍ਰਧਾਨ ਰਕੇਸ਼ ਨਰੂਲਾ ਨੇ ਸਾਈਕਲ ਰੈਲੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਅਖਿਲ ਭਾਰਤੀਅ ਸਵਰਨਕਾਰ ਸੰਘ ਦੇ ਰਾਸ਼ਟਰੀ ਪ੍ਰਧਾਨ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਸਾਲ 1972 ਵਿੱਚ ਮੈਂ ਵੀ ਇਸ ਸਕੂਲ ਵਿੱਚ ਹਾਇਰ ਸੈਕੰਡਰੀ ਤੱਕ ਦਾ ਸਟੂਡੈਂਟ ਰਿਹਾ ਹਾਂ। ਸ੍ਰੀ ਜੌੜਾ ਨੇ ਉਸ ਸਮੇਂ ਦੇ ਅਤੇ ਮੌਜੂਦਾ ਸਨਮਾਨਯੋਗ ਪ੍ਰਸੀਪਲ ਸਾਹਿਬ, ਟੀਚਰਜ ਅਤੇ ਸਟਾਫ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ।
ਹੰਸ ਰਾਜ ਹੰਸ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ
ਸ੍ਰੀ ਜੌੜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀ ਹੀ ਆਈ.ਏ.ਐਸ, ਆਈ.ਪੀ.ਐਸ, ਡਾਕਟਰ, ਇੰਜਨੀਅਰ ਅਤੇ ਚੰਗੇ ਵਪਾਰੀ ਬਣ ਕੇ ਸੇਵਾਂਵਾਂ ਦੇਣੀਆਂ ਹਨ। ਚੰਗੀ ਸਿੱਖਿਆ ਉਪਰੰਤ ਤੁਸੀ ਹੀ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਹੈ। ਸ੍ਰੀ ਭੁਪਿੰਦਰ ਬਾਂਸਲ ਨੇ ਅਧਿਆਪਕ, ਸਕੂਲ ਦੇ ਬੱਚੇ ਅਤੇ ਬੱਚਿਆ ਦੇ ਮਾਤਾ ਪਿਤਾ ਤੋਂ ਦੈਨਿਕ ਜੀਵਨ ਵਿੱਚ ਸਾਇਕਲ ਚਲਾ ਕੇ ਤੰਦਰੁਸਤੀ ਅਤੇ ਜੀਵਨ ਵਿੱਚ ਸਵੱਸਥ ਰਹਿਣ ਦੀ ਅਪੀਲ ਕੀਤੀ। ਸ੍ਰੀ ਨਰੂਲਾ ਨੇ ਸਕੂਲ ਦੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਅਪੀਲ ਕਰਕੇ 2 ਜੂਨ ਦਿਨ ਰਵੀਵਾਰ ਨੂੰ ਸਵੇਰੇ 6 ਵਜੇ ਸ੍ਰੀ ਹਨੂਮਾਨ ਚੌਂਕ, ਐਮ.ਐਸ.ਡੀ. ਸਕੂਲ ਬਠਿੰਡਾ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਤ ਕੀਤਾ।
Share the post "ਬਠਿੰਡਾ ਵਿਕਾਸ ਮੰਚ ਨੇ ਐਮ.ਐਚ.ਆਰ ਸਕੂਲ ਵਿੱਚ ਸਾਇਕਲ ਰੈਲੀ ਲਈ ਅਤੇ ਚੰਗੀ ਪੜਾਈ ਲਈ ਜਾਗਰੂਕ ਕੀਤਾ"