Big News: ਕਾਂਗਰਸੀ ਉਮੀਦਵਾਰ ਦੀ ਚੋਣ ਰੈਲੀ ’ਚ ਚੱਲੀ ਗੋ+ਲੀ,ਮੱਚੀ ਹਫ਼ੜਾ-ਦਫ਼ੜੀ

Date:

spot_img

ਅਜਨਾਲਾ, 18 ਮਈ: ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਮੌਜੂਦਾ ਐਮ.ਪੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਚੋਣ ਰੈਲੀ ਦੌਰਾਨ ਅੱਜ ਕੁੱਝ ਨੌਜਵਾਨਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁਢਲੀ ਸੂਚਨਾ ਮੁਤਾਬਕ ਅਜਨਾਲਾ ਕਸਬੇ ਵਿਚ ਚੱਲ ਰਹੀਆਂ ਚੋਣ ਮੀਟਿੰਗਾਂ ਦੌਰਾਨ ਇਹ ਵੱਡੀ ਘਟਨਾ ਵਾਪਰੀ ਹੈ। ਇਸ ਮੌਕੇ ਸ਼੍ਰੀ ਔਜਲਾ ਨੇ ਦੋਸ਼ ਲਗਾਇਆ ਕਿ ਇਹ ਸਾਰਾ ਕੁੱਝ ਸਰਕਾਰ ਦੀ ਸ਼ਹਿ ’ਤੇ ਹੋਇਆ ਹੈ।

ਸੁਖਜਿੰਦਰ ਸਿੰਘ ਰੰਧਾਵਾ ਦੇ ਚੋਣ ਪ੍ਰਚਾਰ ’ਚ ਪਤਨੀ ਤੇ ਪੁੱਤਰ ਵੀ ਡਟੇ, ਲੋਕਾਂ ਨੇ ਦਿਖ਼ਾਇਆ ਭਾਰੀ ਉਤਸ਼ਾਹ

ਉਨ੍ਹਾਂ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਇੱਕ ਪਾਸੇ ਚੋਣ ਕਮਿਸ਼ਨ ਦੀਆਂ ਹਿਦਾਇਤਾਂ ’ਤੇ ਹਥਿਆਰ ਜਮ੍ਹਾਂ ਕਰਵਾਏ ਜਾ ਰਹੇ ਹਨ ਤੇ ਦੂਜੇ ਪਾਸੇ ਕੁੱਝ ਲੋਕ ਸਰਕਾਰ ਦੀ ਸ਼ਹਿ ’ਤੇ ਹਥਿਆਰ ਲੈ ਕੇ ਘੁੰਮ ਰਹੇ ਹਨ। ਉਮੀਦਵਾਰ ਮੁਤਾਬਕ ਕਾਂਗਰਸ ਦੀ ਰੈਲੀ ਵਿਚ ਸ਼ਾਮਲ ਹੋਣ ਆਏ ਕੁੱਝ ਕਾਂਗਰਸੀ ਵਰਕਰਾਂ ਦੀ ਕੁੱਝ ਨੌਜਵਾਨਾਂ ਨਾਲ ਲੜਾਈ ਹੋ ਗਈ ਸੀ ਤੇ ਇਸ ਦੌਰਾਨ ਦੂਜੀ ਧਿਰ ਨੇ ਕਥਿਤ ਤੌਰ ’ਤੇ ਕਾਂਗਰਸੀ ਵਰਕਰਾਂ ’ਤੇ ਹਮਲਾ ਕਰ ਦਿੱਤਾ ਤੇ ਗੋਲੀ ਚਲਾ ਦਿੱਤੀ।ਉਧਰ ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

spot_img
spot_img

Share post:

Popular

More like this
Related

ਖ਼ਾਲੀ ਪਲਾਟਾਂ ਦੇ ਮਾਲਕਾਂ ਲਈ ਸਖ਼ਤ ਹੁਕਮ ਜਾਰੀ

Punjab News : ਫਰੀਦਕੋਟ ਵਿੱਚ ਖ਼ਾਲੀ ਪਏ ਪਲਾਟਾਂ ਵਿੱਚ...

ਮੀਂਹ ਨੇ ਕਿਸਾਨਾਂ ਦੀ ਵਧਾਈ ਮੁਸ਼ਕਲ, ਮੰਡੀ ’ਚ ਭੀਜਿਆ ਝੋਨਾ

Punjab News : ਐਤਵਾਰ ਸਵੇਰੇ ਅਚਾਨਕ ਬਦਲੇ ਮੌਸਮ ਅਤੇ...

ਪਰਗਟ ਸਿੰਘ ਦੀ ਤਾਜ਼ਪੋਸ਼ੀ ; Hockey ਦੀ ਕਪਤਾਨੀ ਤੋਂ Punjab Congress ਦੀ ਪ੍ਰਧਾਨਗੀ ਤੱਕ ਦਾ ਸਫ਼ਰ

👉ਕੇ.ਸੀ ਵੈਨੁਗੋਪਾਲ ਤੇ ਸਚਿਨ ਪਾਇਲਟ ਸਮੇਤ ਸਮੁੱਚੀ ਲੀਡਰਸ਼ਿਪ ਰਹੇਗੀ...