ਆਪ ਨੇ ‘ਭਾਜਪਾ’ ਦਫ਼ਤਰ ਵੱਲ ਕੀਤਾ ਕੂਚ, ਪੁਲਿਸ ਨੇ ਲਗਾਈਆਂ ਰੋਕਾਂ

Date:

spot_img

ਨਵੀਂ ਦਿੱਲੀ, 19 ਮਈ: ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ BJP ਦਫ਼ਤਰ ਦਿੱਲੀ ਵੱਲ ਮਾਰਚ ਕੱਢਿਆ ਗਿਆ ਹੈ। ਕੇਜਰੀਵਾਲ ਨਾਲ ‘ਆਪ’ ਪਾਰਟੀ ਦੇ ਵਿਧਾਇਕ ਸਮੇਤ ਰਾਜ ਸਭਾ ਮੈਬਰ ਵੀ ਨਾਲ ਮੌਜੂਦ ਸਨ। ਹਲਾਂਕਿ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਭਾਜਪਾ ਦਫ਼ਤਰ ਤੋਂ 800 ਮੀਟਰ ਪਿੱਛੇ ਹੀ ਰੋਕ ਲਿਆ ਹੈ। ਇਸ ਤੋਂ ਪਹਿਲਾ ਅਰਵਿੰਦ ਕੇਜਰੀਵਾਲ ਨੇ ‘ਆਪ’ ਪਾਰਟੀ ਦਫ਼ਤਰ ਵਿਚ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਪੀ.ਐਮ ਮੋਦੀ ਤੇ ਤਿੱਖੇ ਨਿਸ਼ਾਨੇ ਸਾਧਦੇ ਕਿਹਾ ਕਿ ਉਹ ‘ਆਪ’ ਪਾਰਟੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਮਿਸ਼ਨ ਚੱਲਾਇਆ ਜਿਸ ਦਾ ਨਾਂਅ ਹੈ ‘ਮਿਸ਼ਨ ਝਾੜੂ’। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਲੋਕ ਸਭਾ ਚੋਣਾ ਤੋਂ ਬਾਅਦ ਸਾਡੇ ਬੈਂਕ ਅਕਾਊਟ ਸੀਜ਼ ਕਰ ਦਿੱਤੇ ਜਾਣਗੇ ਤੇ ਆਮ ਆਦਮੀ ਪਾਰਟੀ ਦਫ਼ਤਰ ਨੂੰ ਬੰਦ ਕਰ ਦਿੱਤਾ ਜਾਵੇਗਾ।

Simarjeet Bains ਦੀ Ravneet Bittu ਨਾਲ Audio ਨੇ ਪਾਏ ਪਵਾੜੇ

ਇਸ ਤੋਂ ਪਹਿਲਾਂ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਅਤੇ ਧਾਰਾ 144 ਲਗਾ ਦਿੱਤੀ। ਡੀਡੀਯੂ ਰੋਡ ’ਤੇ ਵੀ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਬੰਦ ਰਹੀ। ਜਿਸ ਨੂੰ ਪ੍ਰਦਰਸ਼ਨ ਖਤਮ ਹੋਣ ਤੋਂ ਬਾਅਦ ਬਹਾਲ ਕਰ ਦਿੱਤਾ ਗਿਆ ਸੀ। ਕੇਜਰੀਵਾਲ ਨੇ ਸ਼ਨੀਵਾਰ 18 ਮਈ ਨੂੰ 2 ਮਿੰਟ 33 ਸੈਕਿੰਡ ਦਾ ਵੀਡੀਓ ਜਾਰੀ ਕਰਕੇ ਇਸ ਦਾ ਐਲਾਨ ਕੀਤਾ ਸੀ। ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਭਾਜਪਾ ਸਾਨੂੰ ਕੁਚਲ ਨਹੀਂ ਸਕਦੀ।

LEAVE A REPLY

Please enter your comment!
Please enter your name here

spot_img

Share post:

Popular

More like this
Related

ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਬਠਿੰਡਾ ਦੀ ਸ਼ਰਾਬ ਫ਼ੈਕਟਰੀ ‘ਚ ਬੁਝਾਈ ਅੱਗ

 👉ਘਟਨਾ ’ਚ ਜਾਨੀ ਨੁਕਸਾਨ ਤੋਂ ਰਿਹਾ ਬਚਾਅ, ਅੱਗ ਲੱਗਣ...