Punjab Government ਨੇ ਤਿੰਨ ਜ਼ਿਲ੍ਹਿਆਂ ਵਿੱਚ ਦਿਲ ਦੀ ਸਿਹਤ ਜਾਂਚ ਲਈ ਏ.ਆਈ.-ਅਧਾਰਤ ਉਪਕਰਨ ਸਥਾਪਤ ਕਰਨ ਵਾਸਤੇ ਸੀ.ਐਚ.ਆਰ.ਆਈ. ਨਾਲ ਭਾਈਵਾਲੀ ਕੀਤੀ

Date:

spot_img

👉ਸਿਹਤ ਵਿਭਾਗ ਵੱਲੋਂ ਡਾ. ਬਲਬੀਰ ਸਿੰਘ ਦੀ ਮੌਜੂਦਗੀ ‘ਚ ਸਮਝੌਤਾ ਸਹੀਬੱਧ; ਜ਼ਮੀਨੀ ਪੱਧਰ ‘ਤੇ ਅਤਿ-ਆਧੁਨਿਕ ਤਕਨਾਲੋਜੀ ਨਾਲ ਇਲਾਜ ਸੇਵਾਵਾਂ ਸੰਭਵ ਹੋਣਗੀਆਂ
Chandigarh News: Punjab Government; ਸੂਬੇ ਵਿੱਚ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੰਜਾਬ ਦੇ ਜਨਤਕ ਸਿਹਤ ਢਾਂਚੇ ‘ਚ ਸੁਧਾਰ ਅਤੇ ਇਸਦੀ ਮਜ਼ਬੂਤੀ ਲਈ ਸੈਂਟਰ ਫਾਰ ਹੈਲਥ ਰਿਸਰਚ ਐਂਡ ਇਨੋਵੇਸ਼ਨ (ਸੀਐਚਆਰਆਈ) ਨਾਲ ਮਹੱਤਵਪੂਰਨ ਸਮਝੌਤਾ (ਐਮ.ਓ.ਯੂ.) ਸਹੀਬੱਧ ਕੀਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ ਵਿੱਚ ਇਸ ਸਮਝੌਤੇ ‘ਤੇ ਹਸਤਾਖਰ ਕੀਤੇ ਗਏ।ਇਸ ਸਾਂਝੇਦਾਰੀ ਦਾ ਉਦੇਸ਼ ਅਤਿ-ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਨੂੰ ਸਿੱਧੇ ਜ਼ਮੀਨੀ ਪੱਧਰ ‘ਤੇ ਲਾਗੂ ਕਰਨਾ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਮਜ਼ਬੂਤੀ ਦੇ ਨਾਲ ਨਾਗਰਿਕਾਂ ਵਾਸਤੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਨਵੀਨ ਤਕਨਾਲੋਜੀਆਂ ਦੀ ਪੜਚੋਲ ਕਰਨਾ ਹੈ।

ਇਹ ਵੀ ਪੜ੍ਹੋ 👉Punjab government ਨੇ ਕਰੋੜਾਂ ਰੁਪਏ ਦੇ ਬਕਾਏ ਵਸੂਲਣ ਲਈ ਵੈਟ ਅਤੇ ਜੀਐਸਟੀ ਡਿਫਾਲਟਰਾਂ ਦੀਆਂ ਜਾਇਦਾਦਾਂ ਦੀ ਨਿਲਾਮੀ ਕੀਤੀ ਸ਼ੁਰੂ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

ਇਸ ਪਾਇਲਟ ਪ੍ਰੋਜੈਕਟ ਤਹਿਤ ਪੰਜਾਬ ਤਿੰਨ ਜ਼ਿਲ੍ਹਿਆਂ – ਪਟਿਆਲਾ, ਐਸਏਐਸ ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ – ਵਿੱਚ ਨਵੀਨ ਏਆਈ-ਅਧਾਰਤ ਤਕਨਾਲੋਜੀ ਉਪਕਰਨ ਸਥਾਪਤ ਕੀਤੇ ਜਾਣਗੇ, ਜੋ ਲੋਕਾਂ ਦੀ ਸਿਹਤ ਜਾਂਚ ਅਤੇ ਦਿਲ ਤੇ ਸਾਹ ਦੀਆਂ ਸਮੱਸਿਆਵਾਂ ਦਾ ਜਲਦ ਪਤਾ ਲਗਾਉਣ ਵਿੱਚ ਮਦਦ ਕਰਨਗੇ।ਤਕਨਾਲੋਜੀ ਦਾ ਵੇਰਵਾ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਤਹਿਤ ਉੱਨਤ ਏਆਈ-ਅਧਾਰਤ ਈਸੀਜੀ ਉਪਕਰਨ ਅਤੇ ਏਆਈ ਸਟੈਥੋਸਕੋਪ ਸਥਾਪਤ ਕੀਤੇ ਜਾਣਗੇ। ਇਸ ਵਿੱਚ ਸਨਫੌਕਸ ਸਪੈਂਡਨ ਈਸੀਜੀ ਉਪਕਰਣ ਸ਼ਾਮਲ ਹੈ ਜੋ ਤੇਜ਼ੀ ਨਾਲ ਦਿਲ ਦੀ ਸਿਹਤ ਜਾਂਚ ਕਰਦਾ ਹੈ ਅਤੇ ਉਨ੍ਹਾਂ ਵਿਅਕਤੀਆਂ ਖਾਸ ਕਰਕੇ ਦਿਲ ਦੀਆਂ ਗੰਭੀਰ ਸਮੱਸਿਆਵਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਨੂੰ ਤੁਰੰਤ ਰੈਫਰਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਏਆਈ-ਅਧਾਰਤ ਡਿਜੀਟਲ ਸਟੈਥੋਸਕੋਪ (ਏਆਈ ਸਟੈਥ) ਦੀ ਵਰਤੋਂ ਬੱਚਿਆਂ ‘ਚ ਦਿਲ ਦੀਆਂ ਸਮੱਸਿਆਵਾਂ ਦੀ ਸਕ੍ਰੀਨਿੰਗ ‘ਚ ਮਦਦ ਕਰੇਗੀ, ਜਿਸ ਨਾਲ ਇਲਾਜ ਦੀ ਲੋੜ ਵਾਲੇ ਬੱਚਿਆਂ ਨੂੰ ਅੱਗੇ ਸਬੰਧਤ ਡਾਕਟਰ ਕੋਲ ਸਮੇਂ ਸਿਰ ਰੈਫਰ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ 👉Punjab Government ਵੱਲੋਂ ਕੰਮ-ਕਾਜੀ ਔਰਤਾਂ ਲਈ ਰਾਜ ਵਿੱਚ ਪੰਜ ਵਰਕਿੰਗ ਵਿਮੈਨ ਹੋਸਟਲ ਨਿਰਮਾਣ ਅਧੀਨ: ਡਾ. ਬਲਜੀਤ ਕੌਰ

ਇਨ੍ਹਾਂ ਏ.ਆਈ.-ਅਧਾਰਤ ਉਪਕਰਨਾਂ ਬਾਰੇ ਸਿਹਤ ਸੰਭਾਲ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਜੋ ਨਵੀਨ ਤਕਨਾਲੋਜੀ ਨੂੰ ਨਿਯਮਤ ਸੇਵਾ ਪ੍ਰਣਆਲੀ ਵਿੱਚ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਏਕੀਕ੍ਰਿਤ ਕਰਨਾ ਯਕੀਨੀ ਬਣਾਏਗਾ। ਇਹ ਭਾਈਵਾਲੀ ਭਵਿੱਚ ‘ਚ ਪੰਜਾਬ ਦੇ ਸਮੁੱਚੇ ਸਿਹਤ ਢਾਂਚੇ ਵਿੱਚ ਏਆਈ-ਅਧਾਰਤ ਤਕਨਾਲੋਜੀਆਂ ਨੂੰ ਅਪਣਾਉਣ ਬਾਰੇ ਇੰਪਲੀਮੈਂਟੇਸ਼ਨ ਲਰਨਿੰਗ ਪ੍ਰਦਾਨ ਕਰਨ ਵਿੱਚ ਵੀ ਮਦਦ ਕਰੇਗੀ।ਇਸ ਪ੍ਰੋਜੈਕਟ ਦੇ ਪ੍ਰਭਾਵ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਨ੍ਹਾਂ ਏ.ਆਈ. ਤਕਨਾਲੋਜੀ ਅਧਾਰਤ ਉਪਕਰਨਾਂ ਨੂੰ ਸਥਾਪਤ ਕਰਨ ਦਾ ਅਰਥ ਹੈ ਕਿ ਹੁਣ ਸਾਡੇ ਲੋਕਾਂ ਲਈ ਤੇਜ਼ੀ ਨਾਲ ਵਧੇਰੇ ਸਟੀਕ ਹੈਲਥ ਸਕ੍ਰੀਨਿੰਗ ਦੀ ਸੁਵਿਧਾ ਉਪਲੱਬਧ ਹੋਵੇਗੀ, ਜੋ ਦਿਲ ਦੀਆਂ ਗੰਭੀਰ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਦੇ ਯੋਗ ਹੋਵੇਗੀ। ਇਹ ਪਹਿਲਕਦਮੀ ਸਿਰਫ਼ ਉੱਨਤ ਉਪਕਰਨ ਸਥਾਪਤ ਕਰਨ ਬਾਰੇ ਨਹੀਂ ਹੈ; ਸਗੋਂ ਇਹ ਫਰੰਟਲਾਈਨ ਸਿਹਤ ਸੰਭਾਲ ਸਮਰੱਥਾ ਨੂੰ ਮਜ਼ਬੂਤ ਕਰਨ, ਰੈਫਰਲ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਅਤੇ ਰਾਜ ਭਰ ਵਿੱਚ ਭਵਿੱਖ ਲਈ ਤੱਥ-ਅਧਾਰਤ ਪ੍ਰਮਾਣ ਪੈਦਾ ਕਰਨ ਬਾਰੇ ਹੈ।ਤਕਨੀਕੀ ਤੌਰ ‘ਤੇ ਪੂਰੀ ਤਰ੍ਹਾਂ ਸਮਰੱਥ ਸਿਹਤ ਸੰਭਾਲ ਪ੍ਰਤੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਤਕਨਾਲੋਜੀ ਸਾਡੀ ਸਿਹਤ ਸੰਭਾਲ ਦੇ ਢੰਗ-ਤਰੀਕਿਆਂ ਨੂੰ ਬਦਲ ਰਹੀ ਹੈ ਅਤੇ ਪੰਜਾਬ ਇਸ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सिरसा में किया जनकल्याण शिविर का अवलोकन

👉कोई भी पात्र व्यक्ति सरकारी योजनाओं के लाभ से...

प्रदेश सरकार की जनकल्याणकारी योजनाओं की पंजाब में हो रही चर्चा: मुख्यमंत्री

👉आगामी पंजाब विधानसभा चुनाव में खिलेगा कमल: मुख्यमंत्री नायब...