ਕਚਰਾ ਪਲਾਂਟ ਨੂੰ ਸ਼ਹਿਰ ਵਿਚੋਂ ਬਾਹਰ ਕੱਢਣ, ਪਾਰਕਿੰਗ ਦੀ ਸਮੱਸਿਆ ਹੱਲ ਕਰਵਾਉਣ ਦਾ ਦਿੱਤਾ ਭਰੋਸਾ
ਬਠਿੰਡਾ, 20 ਮਈ: ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਸੋਮਵਾਰ ਨੂੰ ਬਠਿੰਡਾ ਸ਼ਹਿਰ ਵਿਚ ਅਪਣੀ ਚੋਣ ਮੁਹਿੰਮ ਨੂੰ ਭਖਾਇਆ ਗਿਆ। ਇਸ ਦੌਰਾਨ ਉਨ੍ਹਾਂ ਡੇਢ ਦਰਜ਼ਨ ਦੇ ਕਰੀਬ ਇਲਾਕਿਆਂ ਵਿਚ ਨੁੱਕੜ ਮੀਟਿੰਗਾਂ ਕਰਕੇ ਵੋਟਰਾਂ ਨੂੰ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇਸ ਮੌਕੇ ਸ਼ਹਿਰੀਆਂ ਨੇ ਵੀ ਭਰਵਾਂ ਹੂੰਗਾਰਾ ਦਿੰਦਿਆਂ ਭਰੋਸਾ ਦਿਵਾਇਆ ਕਿ ਉਹ ਜੀਤਮਹਿੰਦਰ ਸਿੰਘ ਸਿੱਧੂ ਦਾ ਸਾਥ ਦੇਣਗੇ। ਚੋਣ ਮੁਹਿੰਮ ਦੌਰਾਨ ਕਾਂਗਰਸੀ ਉਮੀਦਵਾਰ ਵੱਲੋਂ ਅਜੀਤ ਰੋਡ, ਗਾਂਧੀ ਮਾਰਕੀਟ, ਹਸਪਤਾਲ ਬਜ਼ਾਰ, ਸੀੜੀਆ ਵਾਲਾ ਮੁਹੱਲਾ, ਸਦਰ ਬਜ਼ਾਰ, ਭੱਟੀ ਰੋਡ, ਜੁਝਾਰ ਸਿੰਘ ਰੋਡ, ਡਿਊਨਸ਼ ਕਲੱਬ, ਮੁਲਤਾਨੀਆ ਰੋਡ ਤੇ ਪ੍ਰਤਾਪ ਨਗਰ ਆਦਿ ਖੇਤਰਾਂ ਦਾ ਦੌਰਾ ਕੀਤਾ। ਆਪਣੇ ਭਾਸਣ ਵਿਚ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦੇ ਹੋਏ ਜੀਤ ਮਹਿੰਦਰ ਸਿੰਘ ਸਿੱਧੂ ਨੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਦੇ ਵਿਕਾਸ ਲਈ ਉਹ ਕੋਈ ਵੀ ਕਸਰ ਬਾਕੀ ਨਹੀਂ ਛੱਡਣਗੇ।
ਜਲੰਧਰ ਤੋਂ ਸਾਬਕਾ ਵਿਧਾਇਕ BJP ‘ਚ ਹੋਣਗੇ ਸ਼ਾਮਲ?
ਉਨ੍ਹਾਂ ਲੋਕਾਂ ਲਈ ਮੁੱਖ ਸਮੱਸਿਆ ਬਣੇ ਕਚਰਾ ਪਲਾਂਟ ਨੂੰ ਵੀ ਇੱਥੋਂ ਚੱੂਕਣ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਸ਼ਹਿਰ ਦੇ ਵਪਾਰੀਆਂ ਦੀ ਪਾਰਕਿੰਗ ਸਮੱਸਿਆ ਦਾ ਮਸਲਾ ਹੱਲ ਕਰਨ ਅਤੇ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਦਾ ਵੀ ਐਲਾਨ ਕੀਤਾ। ਕਾਂਗਰਸ ਉਮੀਦਵਾਰ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਮੱਦਦ ਦੇ ਨਾਲ ਸ਼ਹਿਰ ਵਿਚ ਅਪਰਾਧ ਨੂੰ ਠੱਲ ਪਾਉਣ ਲਈ ਸੀਸੀਟੀਵੀ ਕੈਮਰੇ ਲਾਏ ਜਾਣਗੇ, ਵੱਧ ਤੋਂ ਵੱਧ ਥਾਵਾਂ ‘ਤੇ ਪੀਸੀਆਰ ਮੁਲਾਜਮ ਤੈਨਾਤ ਕੀਤੇ ਜਾਣਗੇ ਅਤੇ ਹਰ ਵਰਗ ਦੀ ਭਲਾਈ ਲਈ ਸਕੀਮਾਂ ਉਲੀਕੀਆਂ ਜਾਣਗੀਆਂ ਤਾਂ ਜੋ ਹਰ ਵਰਗ ਦੀ ਤਰੱਕੀ ਦੇ ਨਾਲ ਲੋਕ ਸਭਾ ਹਲਕਾ ਬਠਿੰਡਾ ਸ਼ਹਿਰ ਤਰੱਕੀ ਬਜ਼ੁਰਗੋ ਵਿਕਸਿਤ ਹੋ ਸਕੇ। ਇਸ ਮੌਕੇ ਉਹਨਾਂ ਸ਼ਹਿਰੀਆਂ ਨਾਲ ਵਾਅਦਾ ਕੀਤਾ ਕਿ ਲੋਕ ਸਭਾ ਮੈਂਬਰ ਬਣਨ ਉਪਰੰਤ ਵੱਡੀ ਇੰਡਸਟਰੀ ਲਿਆਈ ਜਾਵੇਗੀ ਤਾਂ ਜੋ ਇਸ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।
ਭਾਰਤ ਭੂਸ਼ਣ ਆਸ਼ੂ ਨੇ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਦੀ ਨਿਖੇਧੀ ਕਰਦਿਆਂ ਪੰਜਾਬ ਵਿੱਚ ਏਕਤਾ ’ਤੇ ਦਿੱਤਾ ਜ਼ੋਰ
ਇਸ ਦੌਰੇ ਦੌਰਾਨ ਕਾਂਗਰਸੀ ਉਮੀਦਵਾਰ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ , ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਡਿਪਟੀ ਮੇਅਰ ਹਰਿਮੰਦਰ ਸਿੰਘ, ਪਵਨ ਮਾਨੀ, ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ, ਰੁਪਿੰਦਰ ਬਿੰਦਰਾ, ਅਰਸ਼ਵੀਰ ਸਿੱਧੂ, ਵਿਪਨ ਬੱਬੀ ਸ਼ਰਮਾ, ਅਨਿਲ ਭੋਲਾ, ਮੁੰਨਾ ਚੌਧਰੀ, ਬਲਜਿੰਦਰ ਠੇਕੇਦਾਰ, ਦਰਸ਼ਨ ਸਿੰਘ ਜੀਦਾ, ਰਣਜੀਤ ਸਿੰਘ ਗਰੇਵਾਲ, ਜਗਤਾਰ ਬਾਬਾ, ਗੁਰਵਿੰਦਰ ਚਹਿਲ, ਜਗਦੀਪ ਦਿਆਲ, ਨੀਟੂ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਰਹੇ।
Share the post "ਬਠਿੰਡਾ ਸ਼ਹਿਰ ’ਚ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕੀਤਾ ਤੂਫਾਨੀ ਦੌਰਾ"