ਬਠਿੰਡਾ, 20 ਮਈ: ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ ਏਮਜ਼ ਬਠਿੰਡਾ ਵੱਲੋ “ਪੇਰੀ-ਆਪਰੇਟਿਵ ਨਰਸਿੰਗ ਪ੍ਰੈਕਟਿਸਜ਼ ਵਿੱਚ ਉੱਤਮਤਾ: ਸੁਰੱਖਿਆ ਦੇ ਸੱਭਿਆਚਾਰ ਦੀ ਸਥਾਪਨਾ”ਵਿਸ਼ੇ ‘ਤੇ ਸੁਸਾਇਟੀ ਆਫ਼ ਪੇਰੀ- ਆਪਰੇਟਿਵ ਨਰਸਿੰਗ ਦੇ ਸਹਿਯੋਗ ਨਾਲ ਤਿੰਨ ਦਿਨਾਂ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਹਾਈਬ੍ਰਿਡ ਮੋਡ ਰਾਹੀਂ ਕੀਤਾ ਗਿਆ।ਪਹਿਲੇ ਦਿਨਬਾਲਗ ਬੇਸਿਕ ਏਅਰਵੇਅ ਪ੍ਰਬੰਧਨ, ਬਾਲਗ ਅਡਵਾਂਸ ਏਅਰਵੇਅ ਪ੍ਰਬੰਧਨ, ਕਰੈਸ਼ ਕਾਰਟ ਅਤੇ ਡੀਫਿਬ੍ਰਿਲੇਸ਼ਨ, ਸਰਜੀਕਲ ਸੇਫਟੀ ਚੈਕਲਿਸਟ ’ਤੇ ਸਿਮੂਲੇਸ਼ਨ ਅਤੇ ਜ਼ਖ਼ਮ ਦੇ ਸਿਉਚਰਿੰਗ ਅਤੇ ਵੀਏਸੀ/ ਐੱਨਪੀਡਵਲਯੂਟੀ ’ਤੇ ਵਿਸ਼ੇਸ਼ ਧਿਆਨ ਦੇ ਨਾਲ 5 ਪ੍ਰੀ-ਕਾਨਫਰੰਸ ਵਰਕਸ਼ਾਪਾਂ ਦਾ ਆਯੋਜਨ ਕੀਤਾ ਗਿਆ ਸੀ।
ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆਂ ਨੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਨਤੀਜਿਆਂ ਵਿਚ ਚਮਕਾਇਆ ਨਾਮ
ਕਾਨਫਰੰਸ ਦੇ ਦੂਜੇ ਦਿਨ ਦੀ ਸ਼ੁਰੂਆਤ ਮੌਕੇ ਪ੍ਰੋ. (ਡਾ.) ਦਿਨੇਸ਼ ਕੁਮਾਰ ਸਿੰਘ,., ਪ੍ਰੋ. (ਡਾ.) ਅਖਿਲੇਸ਼ ਪਾਠਕ ਡੀਨ ਅਤੇ ਡਾ. ਰਾਜੀਵ ਕੁਮਾਰ ਮੈਡੀਕਲ ਸੁਪਰਡੈਂਟ, ਡਾ. ਕਮਲੇਸ਼ ਕੇ. ਸ਼ਰਮਾ ਪ੍ਰਿੰਸੀਪਲ, ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਐਂਡ ਰਿਸਰਚ, ਡਾ. ਸੁਰੇਸ਼ ਕੇ. ਸ਼ਰਮਾ ਸੁਸਾਇਟੀ ਆਫ ਪੇਰੀ-ਆਪਰੇਟਿਵ ਨਰਸਿੰਗ ਦੇ ਪ੍ਰਧਾਨ ਅਤੇੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਫੈਕਲਟੀ ਸ਼ਾਮਲ ਸਨ। ਕਾਨਫਰੰਸ ਦੌਰਾਨ ਵੱਖ-ਵੱਖ ਪਲੈਨਰੀ ਸੈਸ਼ਨ ਅਤੇ ਵਿਗਿਆਨਕ ਮੌਖਿਕ ਪੇਪਰ ਪੇਸ਼ਕਾਰੀਆਂ ਹੋਈਆਂ। ਦੇਸ਼ ਭਰ ਦੇ ਮਾਹਿਰਾਂ ਦੁਆਰਾ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ 293 ਡੈਲੀਗੇਟਾਂ ਨੇ ਭਾਗ ਲਿਆ। ਤਿੰਨ ਦਿਨਾਂ ਮੈਗਾ ਈਵੈਂਟ ਦੀ ਡੈਲੀਗੇਟਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ।