ਆਪ ਉਮੀਦਵਾਰ ਜਥੇਦਾਰ ਖੁੱਡੀਆਂ ਵੱਲੋਂ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡਾਂ ’ਚ ਕੀਤੀਆਂ ਚੋਣ ਰੈਲੀਆਂ

Date:

spot_img

ਬਠਿੰਡਾ, 20 ਮਈ: ਪੰਜਾਬ ਦੇ ਖੇਤੀਬਾੜੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਵਿਧਾਨ ਸਭਾ ਹਲਕਾ ਭੁੱਚੋਂ ਮੰਡੀ ਦੇ ਪਿੰਡਾਂ ’ਚ ਚੋਣ ਰੈਲੀਆਂ ਕੀਤੀਆਂ। ਇਸ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਸਿਆਸੀ ਹਮਲੇ ਕਰਦਿਆਂ ਕਿਹਾ ਕਿ ‘‘ਵੋਟਾਂ ਵਾਲੇ ਦਿਨ ਵੋਟਰਾਂ ਨੂੰ 1 ਜੂਨ ਨੂੰ ’84 ਦਾ ਘੱਲੂਘਾਰਾ ਦਿਵਸ ਤਾਂ ਯਾਦ ਹੈ ਪਰ 1 ਜੂਨ 2015 ਨੂੰ ਬਾਦਲ ਸਰਕਾਰ ਵੇਲੇ ਬੁਰਜ ਜਵਾਹਰ ਵਾਲਾ ’ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਯਾਦ ਨਹੀਂ? ਸ੍ਰੀ ਖੁੱਡੀਆਂ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਹੀ ਦੁਖਦਾਈ ਸਨ ਅਤੇ ਇਨਸਾਨੀਅਤ ਨੂੰ ਪ੍ਰਣਾਇਆ ਕੋਈ ਵੀ ਵਿਅਕਤੀ ਇਸ ਦਿਨ ਨੂੰ ਭੁੱਲ ਨਹੀਂ ਸਕਦਾ।

ਹਰਸਿਮਰਤ ਕੌਰ ਬਾਦਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਸ੍ਰੀ ਖੁੱਡੀਆਂ ਨੇ ਵਿਧਾਨ ਸਭਾ ਹਲਕਾ ਭੁੱਚੋ ’ਚ ਅੱਜ ਤੂਫ਼ਾਨੀ ਦੌਰਾ ਕਰਦਿਆਂ ਪਿੰਡ ਗਿੱਲ ਪੱਤੀ, ਬੀਬੀ ਵਾਲਾ, ਗੋਬਿੰਦਪੁਰਾ, ਹਰਰੰਗਪੁਰਾ, ਢਿੱਲਵਾਂ, ਗਿੱਦੜ, ਗੰਗਾ, ਨਾਥਪੁਰਾ, ਕਲਿਆਣ ਸੁੱਖਾ, ਕਲਿਆਣ ਮੱਲਕਾ, ਕਲਿਆਣ ਸੱਦਾ, ਬੱਜੂਆਣਾ, ਭੈਣੀ, ਮਾੜੀ, ਪੂਹਲਾ, ਪੂਹਲੀ, ਨਥਾਣਾ ਆਦਿ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸ੍ਰੀ ਖੁੱਡੀਆਂ ਨੇ ਕਿਹਾ ਕਿ ਉਹ ਆਮ ਪਰਿਵਾਰ ਦੇ ਜੰਮਪਲ ਹੋਣ ਕਰਕੇ ਸਾਧਾਰਣ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬੁਨਿਆਦੀ ਤੌਰ ’ਤੇ ਸਮਝਦੇ ਹਨ, ਸੋ ਉਹ ਸੰਗਤ ਦੀ ਕਚਹਿਰੀ ਵਿੱਚ ਸੇਵਾ ਲਈ ਮੌਕਾ ਮੰਗਣ ਲਈ ਆਏ ਹਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੀਡਰਸ਼ਿਪ, ਵਰਕਰ ਅਤੇ ਆਮ ਲੋਕ ਮੌਜੂਦ ਸਨ।

LEAVE A REPLY

Please enter your comment!
Please enter your name here

spot_img

Share post:

Popular

More like this
Related

ਗੈਂਗਸਟਰ ਮਾਡਿਊਲ ਨਾਲ ਜੁੜੇ ਤਿੰਨ ਮੁਲਜ਼ਮ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ; 3 ਪਿਸਤੌਲ ਬਰਾਮਦ

👉ਗੈਂਗਵਾਰਾਂ ਅਤੇ ਜਬਰੀ ਵਸੂਲੀ ‘ਚ ਸ਼ਾਮਲ ਵਿਦੇਸ਼-ਅਧਾਰਤ ਗੈਂਗਸਟਰਾਂ ਦੇ...

Punjab ‘ਚ ਤੜਕਸਾਰ ਪੁਲਿਸ ਮੁਕਾਬਲਾ; ਪੁਲਿਸ ਚੌਂਕੀ ‘ਤੇ ਗੋਲੀਬਾਰੀ ਕਰਨ ਵਾਲਾ ਕਾਬੂ

Tarn Taran News: ਪਿਛਲੇ ਦਿਨੀਂ ਸਭਰਾ ਪੁਲਿਸ ਚੌਂਕੀ 'ਤੇ...