Punjabi Khabarsaar
ਬਠਿੰਡਾ

ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ 3 ਕਿਲੋਮੀਟਰ ਦੇ ਘੇਰੇ ਅੰਦਰ ਡਰਾਈ-ਡੇ ਘੋਸ਼ਿਤ

ਬਠਿੰਡਾ, 23 ਮਈ : ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ, ਇਹ ਹੁਕਮ ਉਨ੍ਹਾਂ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜਾਰੀ ਕੀਤੇ ਹਨ। ਜਾਰੀ ਹੁਕਮ ਅਨੁਸਾਰ ਹਰਿਆਣਾ ਵਿੱਚ ਲੋਕ ਸਭਾ ਚੋਣਾਂ-2024 ਲਈ 25 ਮਈ 2024 ਨੂੰ ਵੋਟਾਂ ਪੈ ਰਹੀਆਂ ਹਨ, ਜਿਸ ਦੇ ਸਬੰਧ ’ਚ ਜ਼ਿਲ੍ਹਾ ਬਠਿੰਡਾ ਦੇ ਹਰਿਆਣਾ ਰਾਜ ਬਾਰਡਰ ਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਹਰਿਆਣਾ ਬਾਰਡਰ ਦੇ ਨੇੜੇ ਪੈਂਦੇ ਰਾਮਾਂ ਏਰੀਆ ’ਚ ਪੈਂਦੇ ਪਿੰਡ ਕਣਕਵਾਲ, ਰਾਮਸਰਾਂ ਚੌਂਕ, ਤਰਖਾਣਵਾਲਾ, ਸੰਗਤ ਏਰੀਆ ’ਚ ਪਿੰਡ ਡੂਮਵਾਲੀ, ਨਰਸਿੰਗ ਕਲੋਨੀ-1 ਅਤੇ ਨਰਸਿੰਗ ਕਲੋਨੀ-2 ਅਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਏਰੀਆ ’ਚ ਪੈਂਦੇ ਪਿੰਡ ਨਥੇਹਾ, ਗੋਲੋਵਾਲਾ, ਕਲਾਲਵਾਲਾ, ਫੱਤਾਬਾਲੂ, ਰਾਈਆ, ਕੋਰੇਆਣਾ, ਗੇਹਲੇਵਾਲਾ, ਤਿਊਣਾ ਪੁਜਾਰੀਆਂ ਜੋਗੇਵਾਲਾ, ਬਹਿਮਣ ਕੌਰ ਸਿੰਘ ਅਤੇ ਬਹਿਮਣ ਜੱਸਾ ਸਿੰਘ ਪਿੰਡਾਂ ’ਚ 23 ਮਈ 2024 ਨੂੰ ਸ਼ਾਮ 5.00 ਵਜੇ ਤੋਂ ਲੈ ਕੇ 25 ਮਈ 2024 ਨੂੰ ਸ਼ਾਮ 7.00 ਵਜੇ ਤੱਕ ਡਰਾਈ-ਡੇ ਘੋਸ਼ਿਤ ਕੀਤਾ ਜਾਂਦਾ ਹੈ।

ਜ਼ਿਲ੍ਹੇ ਦੀਆਂ ਹਰਿਆਣਾ ਨਾਲ ਲਗਦੀਆਂ ਹੱਦਾਂ ਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਰਹਿਣਗੇ ਠੇਕੇ ਬੰਦ: ਜ਼ਿਲ੍ਹਾ ਮੈਜਿਸਟਰੇਟ

ਹੁਕਮ ਅਨੁਸਾਰ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਅਤੇ ਵਿਅਕਤੀਆਂ ਦੁਆਰਾ ਸ਼ਰਾਬ ਸਟੋਰ ਕਰਨ ਲਈ ਪੂਰਨ ਤੌਰ ’ਤੇ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਹਰਿਆਣਾ ਰਾਜ ਨਾਲ ਲਗਦੇ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਦੇ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਆਦਿ ਜਿੱਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜਤ ਹੈ ’ਤੇ ਵੀ ਪੂਰਨ ਤੌਰ ’ਤੇ ਲਾਗੂ ਹੋਣਗੇ।

Related posts

ਸ਼੍ਰੋਮਣੀ ਅਕਾਲੀ ਦਲ ਦੇ ਨਵਨਿਯੁਕਤ ਅਹੁਦੇਦਾਰਾਂ ਦਾ ਸਾਬਕਾ ਵਿਧਾਇਕ ਸਿੰਗਲਾ ਨੇ ਕੀਤਾ ਸਨਮਾਨ

punjabusernewssite

ਬਠਿੰਡਾ ’ਚ ਕਿਸਾਨਾਂ ਨੇ ਅਣਮਿਥੇ ਸਮੇਂ ਲਈ ਘੇਰਿਆਂ ਮਿੰਨੀ ਸਕੱਤਰੇਤ

punjabusernewssite

ਬਠਿੰਡਾ ਪੱਟੀ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ, ਦੋ ਵੱਡੇ ਆਗੂ ਛੱਡ ਸਕਦੇ ਹਨ ਸਾਥ!

punjabusernewssite