Saturday, April 18, 2026
spot_img
spot_img

ਬਠਿੰਡਾ ਪੁਲਿਸ ਵੱਲੋਂ ਸਵਾ ਕਰੋੜ ਦੀ ਰਾਸ਼ੀ ਬਰਾਮਦ, ਜਾਂਚ ਜਾਰੀ

Date:

spot_img

ਬਠਿੰਡਾ, 23 ਮਈ: ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਥਾਣਾ ਸੰਗਤ ਵੱਲੋਂ ਡੂੰਮਵਾਲੀ ਵਿਖੇ ਨਾਕਾਬੰਦੀ ਦੌਰਾਨ ਇੱਕ ਬੱਸ ਦੀ ਚੈਕਿੰਗ ਉਪਰੰਤ ਇੱਕ ਵਿਅਕਤੀ ਪਾਸੋਂ ਕਰੀਬ ਇੱਕ ਕਰੋੜ ਵੀਹ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਨਗਦੀ ਲੈ ਜਾਣ ਵਿਅਕਤੀ ਮੋਗਾ ਜ਼ਿਲ੍ਹੇ ਨਾਲ ਸਬੰਧਤ ਦਸਿਆ ਜਾ ਰਿਹਾ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਮਨਜੀਤ ਸਿੰਘ ਨੇ ਦਸਿਆ ਕਿ ਨਕਦੀ ਰੱਖਣ ਵਾਲਾ ਵਿਅਕਤੀ ਦੀ ਪਹਿਚਾਣ ਬਿੱਟੂ ਵਾਸੀ ਮੋਗਾ ਦੇ ਤੌਰ ‘ਤੇ ਹੋਈ ਹੈ।

ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਮੁਢਲੀ ਪੜਤਾਲ ਦੌਰਾਨ ਬਿੱਟੂ ਨੇ ਦਸਿਆ ਕਿ ਉਹ ਰਾਜ ਕੁਮਾਰ ਉਰਫ਼ ਲੱਕੀ ਵਾਸੀ ਮੋਗਾ ਦੀ ਮਨੀ ਐਕਸ਼ਚੈਂਜ ਦੇ ਤੌਰ ‘ਤੇ ਮੁਲਾਜਮ ਲੱਗਿਆ ਹੋਇਆ ਹੈ। ਉਸਨੇ ਦਸਿਆ ਕਿ ਲੱਕੀ ਦੇ ਕਹਿਣ ’ਤੇ ਹੀ ਉਹ ਡੱਬਵਾਲੀ ਦੇ ਕਰਨੈਲ ਸਿੰਘ ਅਤੇ ਦੋ ਹੋਰ ਵਿਅਕਤੀਆਂ ਕੋਲੋਂ ਇਹ ਰਾਸ਼ੀ ਲੈ ਕੇ ਵਾਪਸ ਜਾ ਰਿਹਾ ਸੀ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬਰਾਮਦ ਨਕਦੀ ਨੂੰ ਅਗਲੇਰੀ ਲੋੜੀਂਦੀ ਕਾਰਵਾਈ ਹਿੱਤ ਇਨਕਮ ਟੈਕਸ ਅਥਾਰਟੀ ਨੂੰ ਸੌਂਪ ਦਿੱਤੀ ਗਈ।

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ...

Bathinda Police ਵੱਲੋ CEIR ਪੋਰਟਲ ਦੀ ਮੱਦਦ ਨਾਲ 224 ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਵਾ ਕੇ ਮਾਲਕਾਂ ਦੇ ਹਵਾਲੇ ਕੀਤੇ

Bathinda News:ਡਾ.ਜਯੋਤੀ ਯਾਦਵ ਐੱਸ.ਐੱਸ.ਪੀ. ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਹੇਠ...