Guru Kashi University ਦੀ ਹੋਣਹਾਰ ਤੀਰਅੰਦਾਜ਼ ਪ੍ਰਗਤੀ ਨੇ ਵਿਸ਼ਵ ਕੱਪ ਸਟੇਜ-1 ਵਿੱਚ ਜਿੱਤਿਆਂ ਸੋਨ ਤਗਮਾ

Date:

spot_img

Bathinda News:ਮੈਕਸੀਕੋ ਸ਼ਹਿਰ ਵਿਖੇ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਟੀਮ ਇੰਵੈਂਟ ਵਿੱਚ ਸੋਨ ਤਗਮਾਹਾਸਲ ਕੀਤਾ। ਖਿਡਾਰਨ ਦੀ ਇਸ ਪ੍ਰਾਪਤੀ ਤੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਵਧਾਈ ਦਿੰਦਿਆਂ ਖਿਡਾਰਨਾਂ ਨੂੰ ਵਿਸ਼ਵ ਕੱਪ ਦੇ ਸਟੇਜ-2 ਅਤੇ ਸਟੇਜ-3 ਲਈ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ। ਉਹਨਾਂ ਕਿਹਾ ਕਿ ਤੀਰਅੰਦਾਜ਼ੀ ਦੀ ਇਸ ਪ੍ਰਾਪਤੀ ਨੇ ਇਲਾਕੇ ਅਤੇ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ ਹੈ। ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਖਿਡਾਰਨਾਂ ਦੀ ਇਹ ਪ੍ਰਾਪਤੀ ਤੀਰਅੰਦਾਜ਼ੀ ਵਿੱਚ ਇੱਕ ਸਕਾਰਤਮਕ ਉਮੀਦ ਦੀ ਕਿਰਨ ਹੈ।

ਇਹ ਵੀ ਪੜ੍ਹੋ  ਛੱਪੜ ‘ਚ ਡੁੱਬਣ ਕਾਰਨ ਭੂਆ-ਭਤੀਜ਼ੇ ਦੀ ਮੌ/ਤ, ਪੁੱਤਰ ਦੀ ਹਾਲਾਤ ਗੰਭੀਰ

ਉਨ੍ਹਾਂ ਕਿਹਾ ਕਿ ਪ੍ਰਗਤੀ ਨੇ ਲਗਾਤਾਰ ਅੰਤਰ-ਰਾਸ਼ਟਰੀ ਤੀਰਅੰਦਾਜ਼ੀ ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤੇ ਹਨ। ਉਹਨਾਂ ਖਿਡਾਰੀਆਂ ਦੇ ਖੇਡ ਕੌਸ਼ਲ ਨੂੰ ਨਿਖਾਰਨ ਲਈ ਵਰਸਿਟੀ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਗੱਲ ਕਹੀ। ਵਿਸ਼ਵ ਕੱਪ ਵਿੱਚ ਹੋਏ ਇਸ ਮੁਕਾਬਲੇ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ (ਡਾ.) ਬਲਵਿੰਦਰ ਸ਼ਰਮਾ ਨੇ ਦੱਸਿਆ ਕਿ ਪ੍ਰਗਤੀ ਨੇ ਆਪਣੀਆਂ ਸਾਥੀ ਖਿਡਾਰਨਾਂ ਜੋਤੀ, ਸੁਰੇਖਾਵੇਨਮ ਤੇ ਮਧੁਰਾ ਧਮਨਗਾਂਵਕਰ ਦੀ ਟੀਮ ਨਾਲ ਕੰਪਾਉਂਡ ਟੀਮ ਮੁਕਾਬਲੇ ਵਿੱਚ ਅਮਰੀਕਾ ਨੂੰ 233-232 ਦੇ ਅੰਕਾਂ ਨਾਲ ਹਰਾ ਕੇ ਸੋਨ ਤਗਮੇ ਤੇ ਕਬਜਾ ਕੀਤਾ। ਇਹ ਭਾਰਤ ਲਈ ਟੀਮ ਇਵੈਂਟ ਵਿੱਚ ਇਸ ਸੀਜ਼ਨ ਦਾ ਪਹਿਲਾਂ ਸੋਨ ਤਗਮਾ ਹੈ।

ਇਹ ਵੀ ਪੜ੍ਹੋ  ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰਵੋਰ ‘ਚ ਵਿਅਕਤੀ ਦੀ ਡੁੱਬਣ ਕਾਰਨ ਹੋਈ ਮੌ/ਤ

ਉਹਨਾਂ ਦੱਸਿਆ ਕਿ ਮਹਿਲਾ ਕੰਪਾਉਂਡ ਦੇ ਕਰੀਬੀ ਫਾਇਨਲ ਮੁਕਾਬਲੇ ਵਿੱਚ ਭਾਰਤ ਨੇ ਆਪਣਾ ਸ਼ੁਰੂਆਤੀ ਫਾਇਦਾ ਗੁਆ ਲਿਆ ਸੀ, ਪਰ ਦੂਜੇ ਅਤੇ ਤੀਜੇ ਰਾਉਂਡ ਦੇ ਹੰਭਲੇ ਵਿੱਚ ਭਾਰਤ ਨੇ 114-117 ਅਤੇ 173-174 ਅੰਕਾਂ ਨਾਲ ਸੰਘਰਸ਼ ਕੀਤਾ। ਆਖਰੀ ਚੌਥੇ ਰਾਉਂਡ ਵਿੱਚ ਭਾਰਤੀ ਟੀਮ ਨੇ ਹਿੰਮਤ ਬਣਾਈ ਰੱਖਦਿਆਂ ਹੋਇਆ ਸੰਪੂਰਨ (60/60) ਅੰਕ ਹਾਸਿਲ ਕੀਤੇ ਤੇ ਛੇ ਤੀਰ ਲਗਾਤਾਰ ਨਿਸ਼ਾਨੇ ਤੇ ਲਗਾ ਕੇ ਅਮਰੀਕਾ ਨੂੰ ਇੱਕ ਅੰਕ ਤੇ ਅੰਤਰ ਨਾਲ ਹਰਾਇਆ। ਉਹਨਾਂ ਇਸ ਮਾਣਮੱਤੀ ਜਿੱਤ ਲਈ ਵਰਸਿਟੀ ਪ੍ਰਬੰਧਕਾਂ, ਖਿਡਾਰਨ ਅਤੇ ਕੋਚ ਵਿਪਿਨ ਕੰਬੋਜ਼ ਨੂੰ ਵਧਾਈ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

 

LEAVE A REPLY

Please enter your comment!
Please enter your name here

spot_img

Share post:

Popular

More like this
Related

ਜ਼ਿਲ੍ਹਾ ਬਠਿੰਡਾ ਨੂੰ ਹਰਿਆ ਭਰਿਆ ਬਣਾਉਣ ਲਈ ਲਗਾਏ ਜਾਣਗੇ 6.50 ਲੱਖ ਬੂਟੇ : ਡਿਪਟੀ ਕਮਿਸ਼ਨਰ

👉"ਵਿਸ਼ਵ ਵਾਤਾਵਰਣ ਦਿਵਸ" ਮੌਕੇ ਪਿੰਡ ਡੂੰਮਵਾਲੀ ਵਿਖੇ "ਨਾਨਕ ਬਗੀਚੀ"...