ਬਠਿੰਡਾ, 24 ਮਈ: ਪਿਛਲੇ ਦਿਨੀਂ ਸੀ.ਬੀ.ਐੱਸ.ਈ.ਬੋਰਡ ਵੱਲੋਂ ਦਸਵੀਂ ਅਤੇ ਬਾਰਹਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਸਥਾਨਕ ਸੇਂਟ ਜ਼ੇਵੀਅਰਜ਼ ਸਕੂਲ ਦੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੂੰ ਸਨਮਾਨਿਤ ਕਰਨ ਲਈ ਅੱਜ ਇੱਕ ਵਿਸੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸਕੂਲ ਮੈਨੇਜਮੈਂਟ ਵੱਲੋਂ ਇੰਨ੍ਹਾਂ ਹੌਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਸਕੂਲ ਦੇ ਬੁਲਾਰੇ ਨੇ ਦਸਿਆ ਕਿ ਦਸਵੀਂ ਜਮਾਤ ਦੇ ਕੁੱਲ 297 ਵਿਦਿਆਰਥੀਆਂ ਨੇ ਪਰੀਖਿਆ ਦਿੱਤੀ ਸੀ ਜਿਸ ਵਿੱਚੋਂ ਸਕੂਲ ਟਾਪਰ ਪਹਿਲਾ ਸਥਾਨ ਪ੍ਰਭਨੂਰ ਸਿੰਘ ਕਲਸੀ,ਦੂਜਾ ਸਥਾਨ ਸਾਹਿਬਜੀਤ ਸਿੰਘ ਦੰਦੀਵਾਲ ,ਇਸ਼ੀਕਾ, ਤੀਜਾ ਸਥਾਨ ’ਤੇ ਨੱਵਿਆ ਮੰਗਲਾ ਰਹੇ।
ਬਾਰ੍ਹਵੀਂ ਜਮਾਤ ਦੇ ਕੁੱਲ 294 ਵਿਦਿਆਰਥੀਆਂ ਨੇ ਪਰੀਖਿਆ ਦਿੱਤੀ ਜਿਸ ਵਿੱਚੋਂ ਸਾਇੰਸ ਵਿਸ਼ੇ ਦਾ ਵਿਦਿਆਰਥੀ ਪਰਵ ਬਾਂਸਲ, ਅਦਿੱਤਿਆ ਗੋਇਲ,ਸਵਰ ਕਾਮਰਸ ਵਿਸ਼ੇ ਵਿੱਚੋਂ ਵਿੱਚੋਂ ਭੱਵਯਾ ਜਿੰਦਲ,ਦੀਪਿਕਾ ਬਾਂਸਲ ਅਤੇ ਨਵਕਰਨ ਸਿੰਘ ਅਤੇ ਆਰਟਸ ਵਿਸ਼ੇ ਸੁਖਨੂਰ ਕੌਰ,ਅਮਾਨਤ ਬਰਾੜ,ਯਤਿਸ਼ ਚਾਵਲਾ ਸਕੂਲ ਟਾਪਰ ਰਹੇ। ਸਕੂਲ ਦੇ 95% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਸਕੂਲ ਟਾਪਰਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।ਇਸ ਮੌਕੇ ਡਾ.ਸਾਬੀਆ ਹਾਂਡਾ ਔਪਥੈਮੋਲਾਜੀ ਅਸਿਸਟੈਂਟ ਪ੍ਰੋਫ਼ੈਸਰ ਏਮਜ਼ ਨੇ ਮੁੱਖ-ਮਹਿਮਾਨ ਵਜੋੱ ਸ਼ਿਰਕਤ ਕੀਤੀ ।ਸਕੂਲ ਪ੍ਰਿੰਸੀਪਲ ਫ਼ਾਦਰ ਸਿਡਲਾਏ ਫ਼ਰਟਾਡੋ,ਪੈਰਿਸ਼ ਪ੍ਰੀਸਟ ਫ਼ਾਦਰ ਆਈਵੋ ਡਾਇਸ , ਅਸਿਸਟੈਂਟ ਪੈਰਿਸ਼ ਪ੍ਰੀਸਟ ਫ਼ਾਦਰ ਵੈਨੀਟੋ ਸਕੂਲ ਕੋਆਡੀਨੇਟਰ ਮੈਡਮ ਅਰਚਨਾ ਰਾਜਪੂਤ,ਸਕੂਲ ਸੁਪਰਵਾਈਜ਼ਰ ਮੈਡਮ ਨੂਪੁਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
Share the post "ਸੇਂਟ ਜ਼ੇਵੀਅਰਜ਼ ਸਕੂਲ ਨੇ ਪਹਿਲੀਆਂ ਪੁਜ਼ੀਸਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ"