ਬਠਿੰਡਾ, 26 ਮਈ: ਸ਼ਹਿਰ ਦੇ ਉੱਘੇ ਸਮਾਜ ਸੇਵੀ ਗੁਰਦਾਸ ਸਿੰਘ ਦੇ ਨੌਜਵਾਨ ਸਵਰਗਵਾਸੀ ਪੁੱਤਰ ਇਕਰੀਤ ਸਿੰਘ ਦੇ ਜਨਮ ਦਿਨ ਮੌਕੇ ਐਤਵਾਰ ਨੂੰ ਉਸ ਦੀ ਯਾਦ ਵਿੱਚ ਸਮਾਜ ਸੇਵੀ ਸੰਸਥਾਵਾਂ, ਦੋਸਤਾਂ ਅਤੇ ਸਨੇਹੀਆਂ ਦੇ ਵੱਲੋਂ ਦੂਸਰਾ ਯਾਦਗਾਰੀ ਖੂਨਦਾਨ ਕੈਪ ਆਯੋਜਿਤ ਕੀਤਾ ਗਿਆ। ਸਥਾਨਕ ਅਜੀਤ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਬੀਬੀ ਵਾਲਾ ਵਿਖੇ ਸਵੇਰੇ ਅੱਠ ਵਜੇ ਤੋਂ ਲੈਕੇ ਦੁਪਿਹਰ ਤਿੰਨ ਵਜੇ ਤੱਕ ਚੱਲੇ ਇਸ ਖੂਨਦਾਨ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸਮੂਲੀਅਤ ਕਰਕੇ ਹੋਣਹਾਰ ਨੌਜਵਾਨ ਇਕਰੀਤ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ। ਇਸ ਕੈਂਪ ਦੀ ਸ਼ੁਰੂਆਤ ਇਲਾਕੇ ਦੇ ਨਾਮੀ ਢਿੱਲੋਂ ਹਸਪਤਾਲ(ਅੱਖ ਨੱਕ ਤੇ ਗਲਾਂ) ਦੇ ਡਾ ਦਲਜੀਤ ਸਿੰਘ ਢਿੱਲੋਂ ਦੇੇ ਪਿਤਾ ਸਰਦਾਰ ਪ੍ਰੀਤਮ ਸਿੰਘ ਢਿੱਲੋਂ ਵਲੋਂ ਕੀਤੀ ਗਈ।
ਬਠਿੰਡਾ ਵਿਚ ਗਰਜੇ ਕੇਜਰੀਵਾਲ- “ਹਰਸਿਮਰਤ ਬਾਦਲ ਨੂੰ ਹਰਾਉਣ ਦੀ ਕੀਤੀ ਅਪੀਲ
ਇਸ ਮੌਕੇ ਖ਼ੁਦ ਡਾਕਟਰ ਦਲਜੀਤ ਸਿੰਘ ਨੇ ਵੀ ਹਾਜ਼ਰੀ ਭਰੀ। ਇਸ ਤੋਂ ਇਲਾਵਾ ਸੂਗਰਫੈੱਡ ਪੰਜਾਬ ਦੇ ਚੈਅਰਮੈਨ ਨਵਦੀਪ ਸਿੰਘ ਜੀਦਾ, ਅੰਮ੍ਰਿਤ ਲਾਲ ਅਗਰਵਾਲ ਚੈਅਰਮੈਨ ਜਿਲਾ ਯੋਜਨਾ ਕਮੇਟੀ ਬਠਿੰਡਾ ਵੀ ਵਿਸ਼ੇਸ ਤੌਰ ’ਤੇ ਪੁੱਜੇ। ਇਸ ਦੌਰਾਨ ਇਕਰੀਤ ਦੇ ਦੋਸਤਾਂ ਤੋਂ ਇਲਾਵਾ ਹੋਰਨਾਂ ਵੱਲੋਂ ਵੀ ਵੱਧ ਉਤਸਾਹ ਨਾਲ ਖੂਨ ਦਾਨ ਕੈਂਪ ਵਿਚ ਆਪਣਾ ਖੂਨਦਾਨ ਕਰਕੇ ਯੋਗਦਾਨ ਪਾਇਆ ਗਿਆ। ਇਸ ਦੌਰਾਨ ਸਵਰਗਵਾਸੀ ਇਕਰੀਤ ਸਿੰਘ ਦੇ ਮਾਤਾ ਸੁਖਪ੍ਰੀਤ ਕੌਰ ਤੇ ਪਿਤਾ ਗੁਰਦਾਸ ਸਿੰਘ ਨੇ ਖੂਨਦਾਨ ਕੈਂਪ ਆਯੋਜਨ ਕਰਨ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।