ਗੈਂਗਸਟਰ ਅਰਸ਼ ਡਾਲਾ ਕੈਨੇਡਾ ਪੁਲਿਸ ਨੇ ਲਿਆ ਹਿਰਾਸਤ ’ਚ!,ਚਰਚਾਵਾਂ ਦਾ ਬਜ਼ਾਰ ਗਰਮ

0
10
379 Views

ਨਵੀਂ ਦਿੱਲੀ, 10 ਨਵੰਬਰ: ਪੰਜਾਬ ਦੇ ਵਿਚ ਕਈ ਵਾਰਦਾਤਾਂ ਲਈ ਲੋੜੀਦੇ ਗੈਂਗਸਟਰ ਅਰਸ਼ਦੀਪ ਗਿੱਲ ਉਰਫ਼ ਅਰਸ ਡਾਲਾ ਨੂੰ ਕੈਨੇਡਾ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਦੀ ਸੂਚਨਾ ਹੈ। ਦੇਸ ਦੇ ਮੀਡੀਆ ਚੈਨਲਾਂ ਵਿਚ ਪਿਛਲੇ ਕੁੱਝ ਸਮੇਂ ਤੋਂ ਇਸ ਘਟਨਾ ਦੀ ਚਰਚਾ ਫੈਲੀ ਹੋਈ ਹੈ, ਹਾਲਾਂਕਿ ਇਸ ਸਬੰਧ ਵਿਚ ਕੈਨੇਡਾ ਸਰਕਾਰ ਜਾਂ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਸੂਚਨਾਵਾਂ ਮੁਤਾਬਕ 28 ਅਕਤੂਬਰ ਨੂੰ ਕੈਨੇਡਾ ਦੇ ਮਿਲਟਨ ਸ਼ਹਿਰ ਵਿਚ ਗੋਲੀਬਾਰੀ ਹੋਈ ਸੀ, ਜਿਸਦੇ ਵਿਚ ਦੋ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਸੀ।

ਇਹ ਵੀ ਪੜ੍ਹੋਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ: ਗ੍ਰਿਫਤਾਰ ਸ਼ੂਟਰਾਂ ਨੇ ਚਾਰ ਹੋਰ ਟਾਰਗੇਟ ਕਿਲਿੰਗ ਨੂੰ ਦੇਣਾ ਸੀ ਅੰਜ਼ਾਮ!

ਪੁਲਿਸ ਵੱਲੋਂ ਇੰਨ੍ਹਾਂ ਨੂੰ 29 ਅਕਤੂਬਰ ਵਾਲੇ ਦਿਨ ਹਿਰਾਸਤ ’ਚ ਲਏ ਜਾਣ ਦੀ ਚਰਚਾ ਹੈ। ਹਾਲਾਂਕਿ ਇਸ ਚਰਚਾ ਦੀ ਅਦਾਰਾ ਪੰਜਾਬੀ ਖ਼ਬਰਸਾਰ ਇਸਦੀ ਪੁਸ਼ਟੀ ਨਹੀਂ ਕਰਦਾ ਪ੍ਰੰਤੂ ਕਿਹਾ ਜਾ ਰਿਹਾ ਕਿ ਹਿਰਾਸਤ ਵਿਚ ਲਏ ਇੰਨ੍ਹਾਂ ਦੋਨਾਂ ਵਿਅਕਤੀਆਂ ਵਿਚੋਂ ਇੱਕ ਅਰਸ਼ ਡਾਲਾ ਵੀ ਸ਼ਾਮਲ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਖਾਲਿਸਤਾਨੀਆਂ ਦੇ ਸੰਪਰਕ ਵਿਚ ਆਉਣ ਕਾਰਨ ਅਰਸ਼ ਡਾਲਾ ਨੂੰ ਕੇਂਦਰੀ ਏਜੰਸੀ ਐਨਆਈਏ ਨੂੰ ਸਾਲ 2022 ਵਿਚ ਅੱਤਵਾਦੀ ਵੀ ਐਲਾਨਿਆ ਹੋਇਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਚਰਚਾ ਵਿਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ?

 

LEAVE A REPLY

Please enter your comment!
Please enter your name here