ਬਰਸੀ ਸਮਾਗਮ ਨੂੰ ਰੱਖਿਆ ਪਿੰਡ ਤੱਕ ਸੀਮਤ, ਨਹੀਂ ਕੀਤਾ ਵੱਡਾ ਇਕੱਠ
ਮਾਨਸਾ, 29 ਮਈ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਦੀ ਅੱਜ ਦੂਜੀ ਬਰਸੀ ਹੈ। ਹਾਲਾਂਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਪਿੰਡ ਮੂਸਾ ਵਿਖੇ ਪੁੱਜ ਰਹੇ ਹਨ ਪ੍ਰੰਤੂ ਮਾਤਾ ਪਿਤਾ ਨੇ ਚੋਣਾਂ ਅਤੇ ਭਿਆਨਕ ਗਰਮੀ ਦੇਖਦਿਆਂ ਅਪਣੇ ਪੁੱਤ ਦੇ ਪ੍ਰਸੰਸ਼ਕਾਂ ਨੂੰ ਪਿੰਡ ਆਉਣ ਦੀ ਥਾਂ ਅਪਣੇ ਘਰਾਂ ਤੇ ਇਲਾਕੇ ਵਿਚ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ। ਉਂਝ ਪਿੰਡ ਵਿਚ ਖੂਨਦਾਨ ਕੈਂਪ ਵੀ ਲਗਾਇਆ ਗਿਆ ਹੈ।
ਵੜਿੰਗ ਨੇ 2019 ਵਿੱਚ ਕਾਂਗਰਸ ਦੀ ਲੀਡ ਵਿੱਚ ਸੁਧਾਰ ਕਰਨ ਦਾ ਭਰੋਸਾ ਜਤਾਇਆ
ਇਸ ਦੌਰਾਨ ਮਰਹੂਮ ਗਾਇਕ ਦੇ ਮਾਤਾ-ਪਿਤਾ ਵੱਲੋਂ ਅਪਣੇ 29 ਸਾਲਾਂ ਜਵਾਨ ਪੁੱਤ ਦੇ ਹੋਏ ਦੁਖਦਾਈਕ ਕਤਲ ਦੀ ਦੂਜੀ ਬਰਸੀ ਮੌਕੇ ਭਾਵੁਕ ਪੋਸਟਾਂ ਅਪਣੇ ਸੋਸਲ ਮੀਡੀਆ ਉੱਪਰ ਪਾਈਆਂ ਹਨ, ਜੋ ਹਰ ਇੱਕ ਦੇ ਕਾਲਜ਼ੇ ਨੂੰ ਧੂਅ ਪਾਉਂਦੀਆਂ ਹਨ। ਮਾਤਾ ਚਰਨ ਕੌਰ ਨੇ ਅਪਣੀ ਲੰਮੀ ਪੋਸਟ ਵਿਚ ਭਾਵੁਕ ਹੁੰਦਿਆਂ ਲਿਖਿਆ ਹੈ ਕਿ ‘‘ ਪੁੱਤ ਤੈਨੂੰ ਅੱਜ ਗਿਆ 730 ਦਿਨ, 17532 ਘੰਟੇ, 1051902 ਮਿੰਟ ਅਤੇ 63115200 ਸੈਕਿੰਡ ਗੁਜ਼ਰ ਗਏ ਹਨ…….’’। ਇਸ ਦੌਰਾਨ ਉਨ੍ਹਾਂ ਲਿਖਿਆ ਹੈ ਕਿ ਮੈਂ ਤੇ ਤੇਰੇ ਬਾਪੂ ਜੀ ਤੇਰੇ ਛੋਟੇ ਵੀਰ ਦੇ ਨਾਲ ਤੁਹਾਡੀ ਮੌਜੂਦਗੀ ਨੂੰ ਜਹਾਨ ਵਿਚ ਰੱਖਾਂਗੇ। ਇਸਤੋਂ ਇਲਾਵਾ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਵੀ ਲਿਖਿਆ ਹੈ ਕਿ ਦੋ ਸਾਲਾਂ ਤੋਂ ਇਨਸਾਫ਼ ਦੀ ਉਡੀਕ ਵਿਚ।
ਕਿਸਾਨਾਂ ਨੇ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦੇ ਘਰ ਅੱਗੇ ਦਿੱਤਾ ਧਰਨਾ
ਜਿਕਰ ਕਰਨਾ ਬਣਦਾ ਹੈ ਕਿ ਕੁੱਝ ਮਹੀਨੇ ਪਹਿਲਾਂ ਸਿੱਧੂ ਦੇ ਮਾਪਿਆਂ ਘਰ ਉਸਦੇ ਛੋਟੇ ਵੀਰ ਨੇ ਜਨਮ ਲਿਆ ਹੈ, ਜਿਸਦਾ ਨਾਮ ਵੀ ਸ਼ੁਭਦੀਪ ਰੱਖਿਆ ਗਿਆ ਹੈ। ਇੱਥੇ ਦਸਣਾ ਬਣਦਾ ਹੈ ਕਿ 29 ਮਈ 2023 ਦੀ ਸ਼ਾਮ ਨੂੰ ਗੈਂਗਸਟਰਾਂ ਨੇ ਇੱਕ ਗਹਿਰੀ ਸਾਜਸ਼ ਦੇ ਤਹਿਤ ਗਾਇਕ ਸਿੱਧੂ ਮੂਸੇਵਾਲਾ ਦਾ ਉਸਦੇ ਜੱਦੀ ਪਿੰਡ ਤੋਂ ਥੋੜੀ ਦੂਰ ਜਵਾਹਰਕੇ ਕੋਲ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ਵਿਚ ਹਾਲੇ ਤੱਕ ਦੋਸ਼ੀਆਂ ਵਿਰੁਧ ਚਲਾਨ ਹੀ ਪੇਸ਼ ਹੋਇਆ ਹੈ ਤੇ ਇਨਸਾਫ਼ ਦਾ ਇੰਤਜ਼ਾਰ ਹੈ।
Share the post "ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ ਅੱਜ,ਮਾਂ-ਪਿਊ ਨੇ ਕਲੇਜ਼ੇ ਨੂੰ ਧੂਅ ਪਾਉਂਦੀਆਂ ਪੋਸਟਾਂ ਕੀਤੀਆਂ ਸ਼ੇਅਰ"