ਬਠਿੰਡਾ, 29 ਮਈ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਕੀਤੇ ਜਾ ਰਹੇ ਵਿਰੋਧ ਦੀ ਲੜੀ ਤਹਿਤ ਅੱਜ ਪਿੰਡ ਝੂੰਬਾ ਵਿਖੇ ਪਰਮਪਾਲ ਕੌਰ ਮਲੂਕਾ ਅਤੇ ਜਿਲਾ ਪ੍ਰਧਾਨ ਭਾਜਪਾ ਦੇ ਵਿਰੋਧ ਕਰਨ ਦਾ ਸੂਚਨਾ ਮਿਲੀ ਹੈ। ਇਸ ਸਬੰਧ ਵਿੱਚ ਜਾਰੀ ਇੱਕ ਬਿਆਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਕੀਤੇ ਸੰਘਰਸ਼ ਅਤੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੇ ਰੋਸ ਵਜੋਂ ਲਏ ਫੈਸਲੇ ਤਹਿਤ ਹੁਣ ਭਾਜਪਾ ਉਮੀਦਵਾਰਾਂ ਦਾ ਪਿੰਡਾਂ ਵਿੱਚ ਪਹੁੰਚਣ ‘ਤੇ ਵਿਰੋਧ ਕੀਤਾ ਜਾ ਰਿਹਾ।
ਗਰਮੀ ਦਾ ਕਹਿਰ: ਸਕੂਲ ਦੇ ਕਈ ਵਿਦਿਆਰਥੀ ਬੇਹੋਸ਼, ਹਸਪਤਾਲ ਭਰਤੀ
ਕਿਸਾਨ ਆਗੂ ਜਗਸੀਰ ਸਿੰਘ ਝੂੰਬਾ ਨੇ ਦੱਸਿਆ ਕਿ ਅੱਜ ਬੀਬੀ ਪਰਮਪਾਲ ਕੌਰ ਦੇ ਪਿੰਡ ਝੂੰਬਾ ਵਿਖੇ ਪਹੁੰਚਣ ਦੀ ਸੂਹ ਮਿਲੀ ਸੀ ਜਿਸਦੇ ਚੱਲਦੇ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਇਕੱਠੇ ਹੋ ਕੇ ਪਿੰਡ ਝੂੰਬਾ ਵਿਖੇ ਪਹੁੰਚ ਗਏ। ਇਸ ਦੌਰਾਨ ਭਾਜਪਾ ਆਗੂਆਂ ਦੀ ਆਮਦ ‘ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਹੇਠ ਬੀ ਜੇ ਪੀ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਵਿਖਾਕੇ ਵਿਰੋਧ ਦਰਜ ਕਰਵਾਇਆ ਗਿਆ।
ਭਾਜਪਾ ਉਮੀਦਵਾਰ ਦੇ ਕਾਫਲੇ ਨੇ 2 ਨੌਜਵਾਨਾਂ ਨੂੰ ਕਾਰ ਹੇਠਾਂ ਦਰੜਿਆ, ਮੌਕੇ ‘ਤੇ ਮੌ.ਤ
ਜਗਸੀਰ ਝੁੰਬਾ ਨੇ ਦਸਿਆ ਕਿ ਪਿੰਡ ਇਕਾਈ ਚੁੱਘੇ ਕਲਾਂ, ਸਰਦਾਰ ਗੜ ,ਬਹਿਮਣ ਆਦਿ ਪਿੰਡਾਂ ਦੇ ਕਿਸਾਨ ਆਗੂ/ਵਰਕਰਾਂ ਨੇ ਇਕੱਠ ਕਰਕੇ ਨਾਹਰੇਬਾਜੀ ਕੀਤੀ ਅਤੇ ਕਾਲੀਆਂ ਝੰਡੀਆਂ ਵਿਖਾ ਕੇ”ਕਿਸਾਨਾਂ ਦੀ ਕਾਤਿਲ ਬੀ ਜੇ ਪੀ ਦੇ ਦਲ ਬਦਲੂ ਉਮੀਦਵਾਰ ਵਾਪਿਸ ਜਾਓ ” ਦੇ ਨਾਹਰੇ ਲਾਏ।ਇਸ ਮੌਕੇ ਉਥੇ ਪਹੁੰਚੇ ਸਰੂਪ ਚੰਦ ਸਿੰਗਲਾ ਨੂੰ ਵੀ ਕਿਸਾਨ ਆਗੂਆਂ ਨੇ ਸਵਾਲ ਜਵਾਬ ਕੀਤੇ।ਇਸ ਮੌਕੇ ਪਿੰਡ ਦੇ ਵੱਡੀ ਗਿਣਤੀ ਕਿਸਾਨਾਂ ਤੋਂ ਇਲਾਵਾ ਪਿੰਡ ਇਕਾਈ ਸਿੱਧੂਪੁਰ ਦੇ ਕੁੱਝ ਕਿਸਾਨ ਵੀ ਵਿਰੋਧ ਪ੍ਰਦਰਸ਼ਨ ਵਿੱਚ ਉਗਰਾਹਾਂ ਜਥੇਬੰਦੀ ਦੇ ਨਾਲ ਖੜੇ ਰਹੇ।