ਰਵਨੀਤ ਬਿੱਟੂ ਦਾ ‘ਬੱਕਰੀ’ ਵਰਗਾ ਦਿਲ, ਘਟੀਆ ਸਿਆਸਤ ਨੂੰ ਲੋਕ ਨਹੀਂ ਕਰਦੇ ਪਸੰਦ: ਰਾਜਾ ਵੜਿੰਗ

Date:

spot_img

ਕਿਹਾ, ਪੱਪੀ ਪਰਾਸ਼ਰ ਦੇ ਨਹੀਂ, ਸੁਸ਼ੀਲ ਪਰਾਸ਼ਰ ਦੇ ਗਿਆ ਸੀ ਘਰ, ਜੋ ਕਾਂਗਰਸ ਦਾ ਸਮਰਥਕ

ਲੁਧਿਆਣਾ, 1 ਜੂਨ: ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧੀਆਂ ਦੇ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਨੂੰ ਘਟੀਆ ਸਿਆਸਤ ਕਰਾਰ ਦਿੰਦਿਆ ਦਾਅਵਾ ਕੀਤਾ ਹੈ ਰਵਨੀਤ ਬਿੱਟੂ ਦਾ ਦਿਲ ਬੱਕਰੀ ਵਰਗਾ ਛੋਟਾ ਹੈ ਤੇ ਉਹ ਆਪਣੀ ਹਾਰ ਨੂੰ ਦੇਖਦੇ ਹੋਏ ਬੁਖਲਾਟ ਦੇ ਵਿੱਚ ਆ ਗਏ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਘਰ ਜਾਣ ਨੂੰ ਲੈ ਕੇ ਗੱਲ ਕਰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ “ਉਹ ਪੱਪੀ ਪਰਾਸ਼ਰ ਦੇ ਘਰ ਨਹੀਂ, ਬਲਕਿ ਉਹਨਾਂ ਦੇ ਰਿਸ਼ਤੇਦਾਰ ਸੁਸ਼ੀਲ ਪਰਾਸ਼ਰ ਦੇ ਘਰ ਗਏ ਸਨ ਜੋ ਕਿ ਕਾਂਗਰਸ ਦੇ ਵੱਡੇ ਸਮਰਥਕ ਹਨ। “
ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣੇ ਦੇ ਲੋਕ ਬਹੁਤ ਸਮਝਦਾਰ ਹਨ ਜਿਹੜੇ ਵਿਰੋਧੀਆਂ ਦੀਆਂ ਇੰਨ੍ਹਾਂ ਘਟੀਆ ਚਾਲਾਂ ਦੇ ਵਿੱਚ ਫਸਣ ਵਾਲੇ ਨਹੀਂ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਕਿਸੇ ਮੁਕਾਬਲੇ ਦੇ ਵਿੱਚ ਨਹੀਂ, ਜਿਸ ਕਾਰਨ ਉਹ ਅਜਿਹੇ ਹੱਥਕੰਡੇ ਅਪਣਾ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਮਝੌਤੇ ਦੇ ਉਹ ਸਭ ਤੋਂ ਵਿਰੁੱਧ ਰਹੇ ਹਨ ਕਿਉਂਕਿ ਇਸ ਪਾਰਟੀ ਦਾ ਸਿਆਸੀ ਗੁਬਾਰਾ ਫੁੱਟ ਚੁੱਕਿਆ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਦੀ ਸੱਤਾਧਾਰੀ ਪਾਰਟੀ ਬਿਲਕੁਲ ਬੁਰੀ ਤਰ੍ਹਾਂ ਹਾਰ ਰਹੀ ਹੈ, ਜਿਸ ਦੇ ਕਾਰਨ ਉਹ ਅਜਿਹੇ ਹੱਥਕੰਡੇ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਬੀਤੇ ਕੱਲ ਤੋਂ ਜਾਲੀ ਆਡੀਓ ਕਾਲਾਂ ਜਾਰੀ ਕੀਤੀਆਂ ਗਈਆਂ ਹਨ ਤੇ ਪੰਜਾਬ ਦੇ ਲੋਕ ਹੁਣ ਉਹਨਾਂ ਦੀਆਂ ਅਜਿਹੀਆਂ ਚਾਲਾਂ ਵਿੱਚ ਆਉਣ ਵਾਲੇ ਨਹੀਂ ਹਨ। ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣੇ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਹਨ ਅਤੇ ਚਾਰ ਜੂਨ ਨੂੰ ਨਤੀਜੇ ਸਭ ਦੇ ਸਾਹਮਣੇ ਆ ਜਾਣੇ ਹਨ।

LEAVE A REPLY

Please enter your comment!
Please enter your name here

spot_img

Share post:

Popular

More like this
Related

Maharaja Ranjit Singh ਦੀ ਬਰਸੀ ਸਬੰਧੀ ਭਲਕੇ 21 ਜੂਨ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ

👉ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ...

हरियाणा लोकभवन में भव्य रूप से मनाया गया पश्चिम बंगाल स्थापना दिवस

👉पंजाब के राज्यपाल श्री गुलाब चंद कटारिया, हरियाणा के...