ਚੰਡੀਗੜ੍ਹ, 2 ਜੂਨ (ਅਸ਼ੀਸ਼ ਮਿੱਤਲ): ਇੰਨ੍ਹਾਂ ਚੋਣਾਂ ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਖੜ੍ਹੇ 328 ਉਮੀਦਵਾਰਾਂ ਦੀ ਕਿਸਮਤ ਹੁਣ ਮਸ਼ੀਨਾਂ ਵਿਚ ਬੰਦ ਹੋ ਗਈ ਹੈ, ਜਿਸਦੇ ਬਾਰੇ ਪਤਾ 4 ਜੂਨ ਨੂੰ ਲੱਗੇਗਾ। ਆਮ ਆਦਮੀ ਪਾਰਟੀ ਵੱਲੋਂ ਅਪਣੇ ਪੰਜ ਮੰਤਰੀਆਂ ਗੁਰਮੀਤ ਸਿੰਘ ਖੁੱਡੀਆ, ਡਾ ਬਲਵੀਰ ਸਿੰਘ, ਮੀਤ ਹੇਅਰ, ਕੁਲਦੀਪ ਸਿੰਘ ਧਾਲੀਵਾਲ ਤੇ ਲਾਲਜੀਤ ਸਿੰਘ ਭੁੱਲਰ ਸਹਿਤ ਚਾਰ ਵਿਧਾਇਕਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਸੁਖਪਾਲ ਸਿੰਘ ਖ਼ਹਿਰਾ ਸਹਿਤ ਕਈ ਮੌਜੂਦਾ ਸੰਸਦ ਤੇ ਮੰਤਰੀ ਚੋਣ ਮੈਦਾਨ ਵਿਚ ਉਤਾਰੇ ਗਏ ਹਨ।
ਪੰਜਾਬ’ਚ ਲਗਭਗ ਹੋਈ 61.32 ਫ਼ੀਸਦੀ ਪੋਲਿੰਗ,ਬਠਿੰਡਾ ਵਾਲਿਆਂ ਨੇ ਵੋਟਾਂ’ਚ ਗੱਡੇ ਝੰਡੇ
ਜੇਕਰ ਗੱਲ ਅਕਾਲੀ ਦਲ ਦੀ ਕੀਤੀ ਜਾਵੇ ਤਾਂ ਬਠਿੰਡਾ ਤੋਂ ਤਿੰਨ ਵਾਰ ਦੀ ਐਮ.ਪੀ ਹਰਸਿਮਰਤ ਕੌਰ ਬਾਦਲ, ਸਾਬਕਾ ਐਮ.ਪੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸੋਹਣ ਸਿੰਘ ਠੰਢਲ ਆਦਿ ਮਹਾਰਾਥੀ ਚੋਣ ਮੈਦਾਨ ਵਿਚ ਹਨ। ਇਸਤੋਂ ਇਲਾਵਾ ਪੰਜਾਬ ਵਿਚ ਪਹਿਲੀ ਵਾਰ ਇਕੱਲਿਆ ਚੋਣ ਮੈਦਾਨ ਵਿਚ ਉਤਰੀ ਭਾਜਪਾ ਦਾ ਜਿਆਦਾਤਰ ਦਾਰੋਮਦਾਰ ‘ਦਲ-ਬਦਲੂ’ ਉਮੀਦਵਾਰਾਂ ਉੱਪਰ ਹੀ ਹੈ। ਇੰਨ੍ਹਾਂ ਵਿਚ ਰਵਨੀਤ ਸਿੰਘ ਬਿੱਟੂ, ਸੁਸੀਲ ਰਿੰਕੂ, ਪ੍ਰਨੀਤ ਕੌਰ, ਰਾਣਾ ਸੋਢੀ ਆਦਿ ਦਾ ਨਾਂ ਮੁੱਖ ਤੌਰ ’ਤੇ ਸ਼ਾਮਲ ਹੈ।
Share the post "ਪੰਜਾਬ ਦੇ 13 ਲੋਕ ਸਭਾ ਸੀਟਾਂ ਤੋਂ ਖੜ੍ਹੇ 328 ਉਮੀਦਵਾਰਾਂ ਦੀ ਕਿਸਮਤ ਹੋਈ ਮਸ਼ੀਨਾਂ ਵਿਚ ਬੰਦ"