ਕੰਪਨੀ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਬੂਟਾ ਲਗਾ ਕੇ ਮੁਹਿੰਮ ਦੀ ਕੀਤੀ ਗਈ ਰਸ਼ਮੀ ਸ਼ੁਰੂਆਤ।
ਬਠਿੰਡਾ,5 ਜੂਨ: ਬੀਸੀਐੱਲ ਇੰਡਸਟਰੀ ਲਿਮਟਿਡ ਬਠਿਡਾ ਵੱਲੋਂ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਆਪਣੀਆਂ ਵੱਖ ਵੱਖ ਉਦਯੋਗਿਕ ਇਕਾਈਆਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਖੇ ਵੱਡੀ ਗਿਣਤੀ ’ਚ ਨਵੇਂ ਬੂਟੇ ਲਗਾਏ ਗਏ। ਜਿਸ ਦੀ ਰਸ਼ਮੀ ਸ਼ੁਰੂਆਤ ਬੀਸੀਐੱਲ ਦੇ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਵੱਲੋਂ ਕੰਪਨੀ ਦੇ ਹੈੱਡ ਆਫਿਸ਼ ਵਿਖੇ ਖ਼ੁਦ ਬੂਟਾ ਲਗਾਕੇ ਕੀਤੀ ਗਈ। ਇਸ ਮੌਕੇ ਕੰਪਨੀ ਦੇ ਹੋਰ ਉੱਚ ਅਧਿਕਾਰੀ ਅਤੇ ਵਰਕਰ ਵੀ ਮੌਜੂਦ ਸਨ। ਪੌਦਾ ਲਗਾਉਣ ਉਪਰੰਤ ਜੁਆਇੰਟ ਮੈਨੇਜਿੰਗ ਡਾਇਰੈਕਟਰ ਕੁਸ਼ਲ ਮਿੱਤਲ ਨੇ ਦੱਸਿਆ ਕਿ ਅੱਜ ਵਿਸ਼ਵ ਵਾਤਾਵਰਣ ਦਿਵਸ ਮੌਕੇ ਜਿਥੇ ਕੰਪਨੀ ਦੇ
ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਅਸਤੀਫ਼ਾ, ਮੁੜ ਇਸ ਦਿਨ ਚੁੱਕਣਗੇ ਸਹੁੰ!
ਬਠਿੰਡਾ ਹਾਜੀਰਤਨ ਲਿੰਕ ਮਾਰਗ ’ਤੇ ਸਥਿਤ ਫੈਕਟਰੀ ਵਿਖੇ ਨਵੇਂ ਬੂਟੇ ਲਗਾਏ ਗਏ ਉਥੇ ਹੀ ਸਾਡੇ ਵੱਲੋਂ ਸੰਗਤ ਸਥਿਤ ਡਿਸਟਿਲਰੀ ਯੂਨਿਟ ਤੋਂ ਇਲਾਵਾ ਸਾਡੀਆਂ ਵੱਖ ਵੱਖ ਰਿਹਾਇਸ਼ੀ ਕਾਲੋਨੀਆਂ ਵਿਖੇ ਵੀ ਵੱਡੀ ਗਿਣਤੀ ’ਚ ਪੌਦੇ ਲਗਾਏ ਗਏ ਹਨ ਤਾਂ ਜੋ ਆਪਣੇ ਆਲੇ ਦੁਆਲੇ ਨੂੰ ਹਰਾ ਭਰਾ ਅਤੇ ਸਾਫ਼ ਸੁਥਰਾ ਬਣਾਇਆ ਜਾ ਸਕੇ। ਇਹ ਵੀ ਦੱਸਣਯੋਗ ਹੈ ਕਿ ਕੰਪਨੀ ਵੱਲੋਂ ਇਸ ਤੋਂ ਪਹਿਲਾਂ ਵੀ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਸਮੇਂ ਸਮੇਂ ’ਤੇ ਬਣਦੇ ਉਪਰਾਲੇ ਕੀਤੇ ਜਾਂਦੇ ਰਹੇ ਹਨ। ਜਿਸ ਤਹਿਤ ਅਜੇ ਕੁਝ ਸਮਾਂ ਪਹਿਲਾਂ ਹੀ ਸੰਗਤ ਸਥਿਤ ਡਿਸਟਿਲਰੀ ਯੂਨਿਟ ਵਿਖੇ ਤਿੰਨ ਏਕੜ ਦੇ ਲਗਭਗ ਜ਼ਮੀਨ ਵਿਖੇ 26 ਹਜ਼ਾਰ ਦਰੱਖ਼ਤ ਲਗਾਕੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ ਸੀ।
ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਪਹੁੰਚੀ ਡਿਬਰੁਗੜ੍ਹ ਜੇਲ੍ਹ
ਇਸ ਤੋਂ ਇਲਾਵਾ ਪਿਛਲੇ ਸਮੇਂ ’ਚ ਬਠਿੰਡਾ- ਮਾਨਸਾ ਮਾਰਗ ’ਤੇ ਸਥਿਤ ਸ਼ੁਸਾਤ ਸਿਟੀ ਵੰਨ ਅਤੇ ਟੂ ਰਿਹਾਇਸ਼ੀ ਕਾਲੋਨੀਆਂ ਵਿਖੇ ਵੀ ਗੁਰੂ ਨਾਨਕ ਪਵਿੱਤਰ ਜੰਗਲ ਤਹਿਤ ਸੈਂਕੜਿਆਂ ਦੀ ਗਿਣਤੀ ’ਚ ਰੁੱਖ ਲਗਾਏ ਗਏ ਸਨ। ਅੱਜ ਦੇ ਇਸ ਪ੍ਰੋਗਰਾਮ ਮੌਕੇ ਕੰਪਨੀ ਦੇ ਸੀਨੀਅਰ ਜੀਐੱਮ ਐੱਸਐੱਸ ਸੰਧੂ, ਜੀਐੱਮ ਵਿਜੇ ਸਿੰਘ ਰਾਠੀ ਅਤੇ ਅਡੀਸ਼ਨਲ ਜੀਐੱਮ ਦੀਪਕ ਤਾਇਲ ਸਮੇਤ ਹੋਰ ਅਧਿਕਾਰੀ ਅਤੇ ਵਰਕਰ ਮੌਜੂਦ ਸਨ।
Share the post "ਵਿਸ਼ਵ ਵਾਤਾਵਰਣ ਦਿਵਸ ਮੌਕੇ ਬੀਸੀਐੱਲ ਵੱਲੋਂ ਉਦਯੋਗਿਕ ਇਕਾਈਆਂ ਅਤੇ ਰਿਹਾਇਸ਼ੀ ਕਾਲੋਨੀਆਂ ਵਿਖੇ ਲਗਾਏ ਗਏ ਬੂਟੇ"