Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਲੋਕ ਸਭਾ ਨਤੀਜ਼ੇ: ਇੱਕ ਦਰਜ਼ਨ Ex CM ਲੋਕ ਸਭਾ ਦੀਆਂ ਪੋੜੀਆਂ ਚੜ੍ਹਣ ’ਚ ਰਹੇ ਸਫ਼ਲ,ਕਈ ਹਾਰੇ

ਕੁੱਲ 22 ਸਾਬਕਾ ਮੁੱਖ ਮੰਤਰੀ ਸਨ ਮੈਦਾਨ ‘ਚ, ਭਾਜਪਾ ਦੇ ਸਨ ਸਭ ਤੋਂ ਵੱਧ 11
ਨਵੀਂ ਦਿੱਲੀ, 6 ਜੂਨ: 18ਵੀਂ ਲੋਕ ਸਭਾ ਦੇ ਗਠਨ ਲਈ ਦੇਸ ਭਰ ਵਿਚ ਸੱਤ ਗੇੜ ’ਚ ਹੋਈਆਂ ਚੋਣਾਂ ਦੌਰਾਨ ਕੁੱਲ 22 ਸਾਬਕਾ ਮੁੱਖ ਮੰਤਰੀ ਵੀ ਚੋਣ ਮੈਦਾਨ ਵਿਚ ਉੱਤਰੇ ਹੋਏ ਸਨ। ਇੰਨ੍ਹਾਂ ਵਿਚੋਂ ਇੱਕ ਦਰਜ਼ਨ ਤੋਂ ਵੱਧ ਜਿੱਤਣ ਵਿਚ ਵੀ ਸਫ਼ਲ ਰਹੇ ਜਦੋਂਕਿ ਬਾਕੀ ਦੇ ਹਾਰ ਗਏ। ਇੰਨ੍ਹਾਂ ਸਾਬਕਾ ਮੁੱਖ ਮੰਤਰੀਆਂ ਦੀ ਲਿਸਟ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨਾਮ ਵੀ ਸ਼ਾਮਲ ਹੈ, ਜਿਹੜੇ ਕ੍ਰਮਵਾਰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਰਹਿ ਚੁੱਕੇ ਹਨ। ਇੰਨ੍ਹਾਂ ਦੋਨਾਂ ਨੇ ਹੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। 4 ਜੂਨ ਨੂੰ ਲੋਕ ਸਭਾ ਲਈ ਪਈਆਂ ਵੋਟਾਂ ਦੇ ਸਾਹਮਣੇ ਆਏ ਚੋਣ ਨਤੀਜਿਆਂ ਦਾ ਵਿਸ਼ਲੇਸਣ ਕਰਨ ’ਤੇ ਪਤਾ ਲੱਗਿਆ ਹੈ ਕਿ ਭਾਜਪਾ ਵੱਲੋਂ ਦੇਸ ਭਰ ਵਿਚ ਸਭ ਤੋਂ ਵੱਧ 11 ਸਾਬਕਾ ਮੁੱਖ ਮੰਤਰੀਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਜਿੰਨ੍ਹਾਂ ਦੇ ਵਿਚ ਹਰਿਆਣਾ ਦੇ ਮਨੋਹਰ ਲਾਲ ਖੱਟਰ, ਮੱਧ ਪ੍ਰਦੇਸ਼ ਦੇ ਸਿਵਰਾਜ ਚੌਹਾਨ, ਉੱਤਰਾਖੰਡ ਦੇ ਤ੍ਰਿਵੰਦਰ ਸਿੰਘ ਰਾਵਤ, ਆਸਾਮ ਦੇ ਸਰਬਾਨੰਦ ਸੋਨੋਵਾਲਾ ਤ੍ਰਿਪੁਰਾ ਦੇ ਬਿਪਲਬ ਕੁਮਾਰ ਦੇਬ, ਕਰਨਾਟਕ ਦੇ ਜਗਦੀਸ਼ ਸੈਟਰ, ਬਾਸਵਰਾਜ ਬੋਮਈ ਤੋਂ ਇਲਾਵਾ ਝਾਰਖੰਡ ਦੇ ਅਰਜੁਨ ਮੁੰਡਾ ਆਦਿ ਸ਼ਾਮਲ ਹਨ।

ਸੀਤਲ ਅੰਗਰਾਲ ਦਾ ਵਿਵਾਦਤ ਬਿਆਨ, ਕਿਹਾ ਜਲੰਧਰ ਦੇ ਲੋਕ ਆਪਣੀ ਗਲਤੀ ‘ਤੇ ਪਛਤਾਉਣਗੇ

ਇਸਤੋਂ ਇਲਾਵਾ ਬਿਹਾਰ ’ਚ ਹਮ ਪਾਰਟੀ ਦੇ ਜੀਤਨ ਰਾਮ ਮਾਂਝੀ ਸਹਿਤ ਦੋ ਸਾਬਕਾ ਮੁੱਖ ਮੰਤਰੀ ਐਨ.ਡੀ.ਏ ਗਠਜੋੜ ਵੱਲੋਂ ਚੋਣ ਲੜ ਰਹੇ ਸਨ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਆਪਣੇ ਪੰਜ ਸਾਬਕਾ ਮੁੱਖ ਮੰਤਰੀਆਂ ਪੰਜਾਬ ਤੋਂ ਚਰਨਜੀਤ ਸਿੰਘ ਚੰਨੀ, ਮੱਧ ਪ੍ਰਦੇਸ਼ ਤੋਂ ਦਿਗਵਿਜੇ ਸਿੰਘ, ਛੱਤੀਸ਼ਗੜ੍ਹ ਤੋਂ ਭੂਪੇਸ਼ ਬਘੇਲ ਆਦਿ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ। ਇਸੇ ਤਰ੍ਹਾਂ ਜੰਮੂ ਕਸ਼ਮੀਰ ਤੋਂ ਤਿੰਨ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਮਹਿਬੂਬਾ ਮੁਫ਼ਤੀ ਤੇ ਗੁਲਾਮ ਨਬੀ ਅਜਾਦ ਚੋਣ ਮੈਦਾਨ ਵਿਚ ਆਪੋ-ਆਪਣੀਆਂ ਪਾਰਟੀਆਂ ਵੱਲੋਂ ਚੋਣ ਮੈਦਾਨ ਵਿਚ ਉੱਤਰੇ ਹੋਏ ਸਨ ਪ੍ਰੰਤੂ ਇੰਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕਰਨਾਟਰ ਤੋਂ ਜਨਤਾ ਦਲ ਸੈਕੂਲਰ ਦੇ ਐਚ.ਡੀ ਕੁਮਾਰਾਸਵਾਮੀ ਜਿੱਤਣ ਵਿਚ ਸਫ਼ਲ ਰਹੇ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵੀ ਅਪਣੀ ਘਰੇਲੂ ਸੀਟ ਕਨੌਜ ਤੋਂ ਕਰੀਬ ਡੇਢ ਲੱਖ ਵੋਟਾਂ ਦੇ ਅੰਤਰ ਨਾਲ ਜਿੱਤ ਗਏ। ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵੀ ਜਲੰਧਰ ਤੋਂ ਪੌਣੇ ਦੋ ਲੱਖ ਅਤੇ ਹਰਿਆਣਾ ਦੇ ਮਨੋਹਰ ਲਾਲ ਖੱਟਰ ਵੀ ਵੱਡੇ ਅੰਤਰ ਨਾਲ ਲੋਕ ਸਭਾ ਵਿਚ ਪੁੱਜ ਗਏ ਹਨ।

ਲੋਕ ਸਭਾ ਚੋਣਾਂ: ਕਾਂਗਰਸ ਨੂੰ 38, ਆਪ ਨੂੰ 32, ਭਾਜਪਾ ਨੂੰ 23 ਤੇ ਅਕਾਲੀਆਂ ਨੂੰ 9 ਵਿਧਾਨ ਸਭਾ ਹਲਕਿਆਂ ’ਚ ਮਿਲੀ ਬੜਤ

ਜੇਕਰ ਮੁੱਖ ਮੰਤਰੀਆਂ ਵਿਚੋਂ ਸਭ ਤੋਂ ਵੱਡੇ ਅੰਤਰ ਨਾਲ ਜਿੱਤਣ ਵਾਲੇ ਦੀ ਗੱਲ ਕੀਤੀ ਜਾਵੇ ਤਾਂ ਇਸਦੇ ਵਿਚ ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਦਾਂ ਨਾਮ ਸਾਹਮਣੇ ਆਉਂਦਾ ਹੈ, ਜਿੰਨ੍ਹਾਂ ਆਪਣੇ ਸਿਆਸੀ ਵਿਰੋਧੀ ਨੂੰ ਕਰੀਬ 6 ਲੱਖ ਵੋਟਾਂ ਦੇਅੰਤਰ ਨਾਲ ਸ਼ਿਕਸਤ ਦਿੱਤੀ ਹੈ। ਭਾਜਪਾ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡਾ ਜੋਕਿ ਮੌਜੂਦਾ ਮੋਦੀ ਸਰਕਾਰ ਵਿਚ ਖੇਤੀਬਾੜੀ ਮੰਤਰੀ ਵੀ ਸਨ, ਝਾਰਖੰਡ ਤੋਂ ਹਾਰ ਗਏ ਹਨ। ਕਾਂਗਰਸ ਦੇ ਮੱਧ ਪ੍ਰਦੇਸ਼ ਤੋਂ ਤਿੰਨ ਵਾਰ ਮੁੱਖ ਮੰਤਰੀ ਰਹੇ ਦਿਗਵਿਜੇ ਸਿੰਘ ਰਾਜਗੜ੍ਹ ਤੋਂ ਚੋਣ ਹਾਰ ਗਏ ਹਨ। ਪੰਜਾਬ ਦੇ ਵਿਚ ਚੋਣ ਪ੍ਰਚਾਰ ਕਰਨ ਵਾਲੇ ਆਸਾਮ ਦੇ ਸਾਬਕਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਡਿੱਬਰੂਗੜ੍ਹ ਸੀਟ ਤੋਂ ਕਰੀਬ ਪੌਣੇ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਿਚ ਸਫ਼ਲ ਰਹੇ ਹਨ। ਆਂਧਰਾ ਪ੍ਰਦੇਸ਼ ਤੋਂ ਵੀ ਸਾਬਕਾ ਮੁੱਖ ਮੰਤਰੀ ਰਹੇ ਨਾਲਿਰੀ ਕਿਰਨ ਰੈਡੀ ਚੋਣਹਾਰ ਗਏ ਹਨ। ਬਿਹਾਰ ਦੇ ਵਿਚ ਕੁੱਝ ਮਹੀਨੇ ਮੁੱਖ ਮੰਤਰੀ ਰਹਿਣ ਵਾਲੇ ਜੀਤਨ ਰਾਮ ਮਾਂਝੀ ਸੰਸਦ ਬਣ ਗਏ ਹਨ।

 

 

Related posts

ਕੇਂਦਰ ਨੇ ਪਰਾਲੀ ਸਾੜਣ ਤੋਂ ਰੋਕਣ ਲਈ ਪੰਜਾਬ ਤੇ ਦਿੱਲੀ ਸਰਕਾਰ ਦੁਆਰਾ ਬਣਾਈ ਯੋਜਨਾ ਤਹਿਤ ਵਿੱਤੀ ਸਹਾਇਤਾ ਦੇਣ ਤੋਂ ਹੱਥ ਪਿੱਛੇ ਖਿੱਚੇ

punjabusernewssite

ਕੇਂਦਰੀ ਖੇਡ ਮੰਤਰਾਲੇ ਨੇ WFI ਦੀ ਨਵੀਂ ਸੰਸਥਾ ਦੀ ਮਾਨਤਾ ਕੀਤੀ ਰੱਦ

punjabusernewssite

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ, ਕਾਰ ਵਿਚ ਜ਼ਿੰਦਾ ਸੜਿਆ ਨੌਸਵਾਨ

punjabusernewssite