ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਇਕ ਯਾਤਰਾ ਤੋਂ ਪਹਿਲਾ ਕਾਂਗਰਸ ਨੂੰ ਵੱਡਾ ਝਟਕਾ

0
22
ਸਾਬਕਾ ਕੇਂਦਰੀ ਮੰਤਰੀ ਨੇ ਛੱਡੀ ਕਾਂਗਰਸ
ਨਵੀਂ ਦਿੱਲੀ, 14 ਜਨਵਰੀ: ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਮਾਘੀ ਮੌਕੇ ਮਨੀਪੁਰ ਤੋਂ ਸ਼ੁਰੂ ਕੀਤੀ ਜਾ ਰਹੀ ਭਾਰਤ ਜੋੜੋ ਨਿਆਇਕ ਯਾਤਰਾ ਤੋਂ ਪਹਿਲਾਂ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਇੱਕ ਸਾਬਕਾ ਕੇਂਦਰੀ ਮੰਤਰੀ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਮਹਾਰਾਸ਼ਟਰ ਨਾਲ ਸੰਬੰਧਿਤ ਪਾਰਟੀ ਦੇ ਵੱਡੇ ਆਗੂ ਮਲਿੰਦ ਦੇਵੜਾ ਨੇ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਹਾਲਾਂਕਿ ਆਪਣ ਅਸਤੀਫੇ ਦੇ ਪਿੱਛੇ ਉਹਨਾਂ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਪ੍ਰੰਤੂ ਚਰਚਾ ਹੈ ਕਿ ਜਲਦੀ ਹੀ ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ। ਸਿਆਸੀ ਮਾਹਰਾਂ ਮੁਤਾਬਕ ਇਸ ਆਗੂ ਵਲੋਂ ਇਹ ਫੈਸਲਾ ਇਸ ਕਰਕੇ ਲਿਆ ਗਿਆ ਹੈ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਮਹਾਰਾਸ਼ਟਰਾ ਸੂਬੇ ਚ ਕਾਂਗਰਸ, ਸ਼ਿਵ ਸੈਨਾ ਅਤੇ ਐਨਸੀਪੀ ਵੱਲੋਂ ਮਿਲ ਕੇ ਚੋਣਾਂ ਲੜੀਆਂ ਜਾਣੀਆਂ ਹਨ।
ਚਰਚਾ ਮੁਤਾਬਕ ਜਿਸ ਸੀਟ ਤੋਂ ਮਿਲਿੰਦ ਦੇਵੜਾ ਚੋਣ ਲੜਦੇ ਆ ਰਹੇ ਹਨ, ਉਹ ਹੁਣ ਸ਼ਿਵ ਸੈਨਾ ਦੇ ਖਾਤੇ ਵਿੱਚ ਜਾ ਰਹੀ ਹੈ। ਜਿਸਦੇ ਚਲਦੇ ਉਹ ਸ਼ਿਵ ਸੈਨਾ ਦੇ ਦੂਜੇ ਧੜੇ ਵਿੱਚ ਸ਼ਾਮਿਲ ਹੋ ਸਕਦੇ ਹਨ। ਦੱਸਣਾ ਬਣਦਾ ਹੈ ਕਿ ਉਹ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਮੁੰਬਈ ਸਾਊਥ ਹਲਕੇ ਤੋਂ ਸ਼ਿਵ ਸੈਨਾ ਉਮੀਦਵਾਰ ਦੇ ਮੁਕਾਬਲੇ ਚੋਣ ਹਾਰ ਗਏ ਸਨ। ਦੱਸ ਦਈਏ ਕਿ ਭਾਰਤ ਜੋੜੋ ਨਿਆ ਯਾਤਰਾ ਜਿਹੜੀ ਅੱਜ 12 ਵਜੇ ਤੋਂ ਸ਼ੁਰੂ ਹੋਣੀ ਹੈ, ਵਿੱਚ ਕਾਂਗਰਸ ਪਾਰਟੀ ਦਾ ਨਾਅਰਾ ਲੋਕਾਂ ਨੂੰ ਜੋੜਨ ਦਾ ਹੈ।

LEAVE A REPLY

Please enter your comment!
Please enter your name here