ਮੁਹਾਲੀ, 6 ਜੂਨ: ਪਿਛਲੇ ਲੰਮੇ ਸਮੇਂ ਤੋਂ ਹੀ ਆਪਣੀਆਂ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਵਿਚ ਰਹਿਣ ਵਾਲੀ ਫ਼ਿਲਮੀ ਹੈਰੋਇਨ ਕੰਗਨਾ ਰਣੌਤ ਦੇ ਅੱਜ ਇੱਕ ਮਹਿਲਾ ਕਾਂਸਟੇਬਲ ਵੱਲੋਂ ਥੱਪੜ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕੰਗਨਾ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਐਮ.ਪੀ ਚੁਣੀ ਗਈ ਹੈ। ਉਸਨੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦੇ ਪੁੱਤਰ ਵਿਕਰਮਦਿੱਤਿਆ ਨੂੰ ਹਰਾਇਆ ਸੀ। ਸੂਚਨਾ ਮੁਤਾਬਕ ਭਲਕੇ ਦਿੱਲੀ ਇੱਕ ਮੀਟਿੰਗ ਵਿਚ ਹਿੱਸਾ ਲੈਣ ਦੇ ਲਈ ਫ਼ਲਾਈਟ ਰਾਹੀਂ ਜਾਣ ਵਾਸਤੇ ਕੰਗਨਾ ਰਣੌਤੀ ਮੁਹਾਲੀ ਏਅਰਪੋਰਟ ਪੁੱਜੀ ਸੀ।
ਨਿਤਿਸ਼ ਕੁਮਾਰ ਨੇ ਤਿੰਨ ਵੱਡੇ ਮਹਿਕਮੇ ਤੇ ਨਾਇਡੂ ਨੇ ਮੰਗਿਆ ਸਪੀਕਰ ਦਾ ਅਹੁਦਾ
ਇਸ ਦੌਰਾਨ ਜਦੋਂ ਉਹ ਪੁੱਛਗਿਛ ਵਾਲੇ ਖੇਤਰ ਵਿੱਚ ਪਹੁੰਚੀ ਤਾਂ ਸੀਆਈਐਸਐਫ ਦੀ ਇੱਕ ਮਹਿਲਾ ਕਾਂਸਟੇਬਲ ਨੇ ਉਸਦੀ ਤਲਾਸ਼ੀ ਲਈ ਅਤੇ ਤਲਾਸ਼ੀ ਲੈਣ ਤੋਂ ਬਾਅਦ ਇਸ ਮਹਿਲਾ ਕਾਂਸਟੇਬਲ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਕੁਲਵਿੰਦਰ ਕੌਰ ਨਾਂ ਦੀ ਇਸ ਮਹਿਲਾ ਕਾਂਸਟੇਬਲ ਵੱਲੋਂ ਥੱਪੜ ਮਾਰਨ ਪਿੱਛੇ ਕਾਰਨ ਦਸਦਿਆਂ ਕਿਹਾ ਕਿ ਕੰਗਨਾ ਰਣੌਤ ਨੇ ਤਿੰਨ ਕਿਸਾਨ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤ ਬਾਰੇ ਮਾੜੀ ਸਬਦਾਵਾਲੀ ਵਰਤੀ ਸੀ, ਜਿਸ ਕਾਰਨ ਉਸਨੂੰ ਗੁੱਸਾ ਸੀ। ਪਤਾ ਲੱਗਿਆ ਹੈ ਕਿ ਇਸ ਮਾਮਲੇ ਵਿਚ ਮਹਿਲਾ ਕਾਂਸਟੇਬਲ ਵਿਰੁਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Share the post "ਭਾਜਪਾ ਦੀ ਐਮ.ਪੀ ਕੰਗਨਾ ਰਣੌਤ ਦੇ ਏਅਰਪੋਰਟ ‘ਤੇ ਮਹਿਲਾ ਕਾਂਸਟੇਬਲ ਨੇ ਜੜਿਆ ਥੱਪੜ"