Thursday, April 30, 2026
spot_img
spot_img

ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਸਬੰਧੀ ਖੇਤੀਬਾੜੀ ਵਿਭਾਗ ਨੇ ਕੀਤੀ ਮੀਟਿੰਗ

Date:

spot_img

ਬਠਿੰਡਾ, 7 ਜੂਨ: ਝੋਨੇ ਦੀ ਸਿੱਧੀ ਬਿਜਾਈ ਅਤੇ ਨਰਮੇ ਦੀ ਸਫਲ ਕਾਸ਼ਤ ਨੂੰ ਲੈ ਕੇ ਅੱਜ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਦੁਆਰਾ ਮੀਟਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰਾ ਡਾ.ਕਰਨਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਸਥਾਨਕ ਖੇਤੀ ਭਵਨ ਵਿਖੇ ਸਮੂਹ ਹੋਈ ਇਸ ਮੀਟਿੰਗ ਦੌਰਾਨ ਬਲਾਕ ਖੇਤੀਬਾੜੀ ਅਫ਼ਸਰ ਅਤੇ ਸਮੂਹ ਬਲਾਕਾਂ ਦੇ ਫੀਲਡ ਸਟਾਫ ਹਾਜ਼ਰ ਰਹੇ। ਇਸ ਦੌਰਾਨ ਡਾ. ਗਿੱਲ ਨੇ ਦਸਿਆ ਕਿ ਹੁਣ ਤੱਕ ਨਰਮੇ ਦੀ ਬਿਜਾਈ ਹੇਠ ਲਗਭਗ 14500 ਹੈਕ. ਰਕਬਾ ਆ ਚੂੱਕਿਆਹੈ ਅਤੇ ਪਿਛਲੇ ਸਾਲ ਜ਼ਿਲੇ ਵਿੱਚ ਲਗਭਗ 4000 ਹੈਕ. ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਜੋ ਕਿ ਇਸ ਸਾਲ ਵੀ ਵੱਧ ਤੋ ਵੱਧ ਰਕਬਾ ਸਿੱਧੀ ਬਿਜਾਈ ਹੇਠ ਲਿਆਂਦਾ ਜਾਵੇਗਾ।

ਸੀਰੀ ਨੇ ਸਾਥੀਆਂ ਨਾਲ ਮਿਲਕੇ ਜੱਟ ਤੋਂ ਖ਼ਾਲਿਸਤਾਨ ਦੇ ਨਾਂ ’ਤੇ ਮੰਗੀ 6 ਲੱਖ ਦੀ ਫ਼ਿਰੌਤੀ, ਪੁਲਿਸ ਵੱਲੋਂ ਕਾਬੂ

ਉਨ੍ਹਾਂ ਫੀਲਡ ਸਟਾਫ ਨੂੰ ਕਿਸਾਨ ਸਿਖਲਾਈ ਕੈਂਪਾਂ ਅਤੇ ਨੁੱਕੜ ਮੀਟਿੰਗਾਂ ਰਾਹੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਹਾ ਅਤੇ ਦਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਨੂੰ ਪ੍ਰੋਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਉਚ-ਮਿਆਰੀ ਇੰਨਪੁਟਸ ਮੁਹੱਈਆ ਕਰਵਾਏ ਜਾ ਸਕਣ। ਮੀਟਿੰਗ ਵਿੱਚ ਡਾ.ਹਰਬੰਸ ਸਿੰਘ ਏ.ਐਮ.ਓ ਬਠਿੰਡਾ, ਡਾ.ਬਲਜਿੰਦਰ ਸਿੰਘ ਏ.ਓ.ਬਠਿੰਡਾ,ਡਾ.ਗੁਰਬਿੰਦਰ ਸਿੰਘ ਏ.ਓ.ਮੌੜ, ਡਾ.ਜਸਕਰਨ ਸਿੰਘ ਏ.ਓ.ਨਥਾਣਾ, ਡਾ.ਹਰਪ੍ਰੀਤ ਸ਼ਰਮਾ ਐਸ.ਟੀ.ਓ.ਬਠਿੰਡਾ, ਡਾ.ਤੇਜਦੀਪ ਕੌਰ ਪ੍ਰੋਜੈਕਟ ਡਾਇਰੈਕਟਰ (ਆਤਮਾ) ਬਠਿੰਡਾ ਸਮੇਤ ਜ਼ਿਲ੍ਹੇ ਦਾ ਸਮੂਹ ਤਕਨੀਕੀ ਸਟਾਫ ਹਾਜ਼ਰ ਸੀ।

 

Share post:

spot_img

Popular

More like this
Related

Amritsar News: Punjab Police ਨੇ MP Amritpal Singh Khalasa ਵਿਰੁਧ ਅਦਾਲਤ ਵਿਚ ਪੇਸ਼ ਕੀਤਾ ਚਲਾਨ

Amritsar News: ਪਿਛਲੇ ਤਿੰਨ ਸਾਲਾਂ ਤੋਂ ਡਿੱਬਰੂਗੜ੍ਹ ਜੇਲ੍ਹ 'ਚ...

Amritsar News : ਅੰਮ੍ਰਿਤਸਰ ਵਿੱਚ ਨਾਰਕੋ ਤਸਕਰੀ ਨੈੱਟਵਰਕ ਨਾਲ ਜੁੜਿਆ ਵਿਅਕਤੀ 6 ਕਿਲੋ ਹੈਰੋਇਨ ਸਮੇਤ ਕਾਬੂ

Amritsar News: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ...

Bathinda News: Bathinda ‘ਚ ਇੱਕ ਹੋਰ ਨਸ਼ਾ ਤਸਕਰ ਦੀ ਜਾਇਦਾਦ ‘ਤੇ ਚੱਲਿਆ ਪ੍ਰਸ਼ਾਸਨ ਦਾ ਪੀਲਾ ਪੰਜ਼ਾ

Bathinda News: Bathinda Police ਦੀ ਮੱਦਦ ਨਾਲ ਜ਼ਿਲ੍ਹਾ ਪ੍ਰਸ਼ਾਸਨ...